ਸ਼੍ਰੀਨਗਰ- 'ਭਾਰਤ ਜੋੜੋ ਯਾਤਰਾ' ਦੌਰਾਨ ਕੜਾਕੇ ਦੀ ਠੰਡ 'ਚ ਟੀ-ਸ਼ਰਟ ਪਹਿਨ ਕੇ ਪੈਦਲ ਯਾਤਰਾ ਕਰ ਕੇ ਦੇਸ਼ ਭਰ 'ਚ ਬਹਿਸ ਛੇੜਨ ਵਾਲੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਸ਼ਮੀਰ ਦੀ ਹੱਡ ਚੀਰਵੀਂ ਠੰਡ 'ਚ 'ਫੇਰਨ' ਪਹਿਨਿਆ। ਬਰਫ਼ਬਾਰੀ ਦਰਮਿਆਨ ਰਾਹੁਲ ਨੂੰ ਸਵੇਰੇ ਆਪਣੀ ਟਰੇਡ ਮਾਰਕ ਸਫੇਦ ਰੰਗ ਦੀ ਟੀ-ਸ਼ਰਟ 'ਤੇ ਬਿਨਾਂ ਬਾਂਹਾਂ ਦੀ ਜੈਕਟ ਪਹਿਨੇ ਹੋਏ ਵੇਖਿਆ ਗਿਆ। ਇਸ ਤੋਂ ਬਾਅਦ ਉਹ 'ਫੇਰਨ' ਵਿਚ ਨਜ਼ਰ ਆਏ। ਫੇਰਨ ਰਿਆਇਤੀ ਰੂਪ ਨਾਲ ਕਸ਼ਮੀਰੀਆਂ ਵਲੋਂ ਪਹਿਨਿਆ ਜਾਣ ਵਾਲਾ ਗਲੇ ਤੋਂ ਪੈਰ ਤੱਕ ਲੰਬਾ ਲਿਬਾਸ ਹੁੰਦਾ ਹੈ।
ਇਕ ਪ੍ਰੋਗਰਾਮ 'ਚ ਹਿੱਸਾ ਲੈਣ ਦੇ ਤੁਰੰਤ ਬਾਅਦ ਰਾਹੁਲ ਗਾਂਧੀ ਨੂੰ ਸ਼ੇਰ-ਏ-ਕਸ਼ਮੀਰ ਕ੍ਰਿਕਟ ਸਟੇਡੀਅਮ ਜਾਂਦੇ ਸਮੇਂ ਗਰੇਅ ਰੰਗ ਦਾ ਫੇਰਨ ਪਹਿਨੇ ਹੋਏ ਵੇਖਿਆ ਗਿਆ। ਗਾਂਧੀ ਦੀ ਸਫੇਦ ਰੰਗ ਦੀ ਟੀ-ਸ਼ਰਟ ਉਸ ਸਮੇਂ ਚਰਚਾ 'ਚ ਆਈ ਸੀ, ਜਦੋਂ ਯਾਤਰਾ ਨੇ ਕੜਾਕੇ ਦੀ ਠੰਡ 'ਚ ਦਿੱਲੀ 'ਚ ਐਂਟਰੀ ਕੀਤੀ ਸੀ। ਉਨ੍ਹਾਂ ਦੇ ਸਮਰਥਕਾਂ ਨੇ ਉਨ੍ਹਾਂ ਦੇ ਸੰਜਮ ਦੀ ਤਾਰੀਫ਼ ਕੀਤੀ ਸੀ, ਜਦਕਿ ਵਿਰੋਧੀਆਂ ਨੇ ਆਲੋਚਨਾ ਕੀਤੀ ਸੀ।
ਰਾਹੁਲ ਗਾਂਧੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਯਾਤਰਾ ਦੌਰਾਨ ਮੱਧ ਪ੍ਰਦੇਸ਼ 'ਚ ਫਟੇ ਹੋਏ ਕੱਪੜਿਆਂ 'ਚ ਕੰਬਦੀਆਂ ਤਿੰਨ ਕੁੜੀਆਂ ਨੂੰ ਮਿਲਣ ਤੋਂ ਬਾਅਦ ਆਪਣੀ ਪੈਦਲ ਯਾਤਰਾ ਦੌਰਾਨ ਸਿਰਫ ਟੀ-ਸ਼ਰਟਾਂ ਪਹਿਨਣ ਦਾ ਫੈਸਲਾ ਕੀਤਾ ਸੀ। ਉਦੋਂ ਹੀ ਉਨ੍ਹਾਂ ਨੇ ਫੈਸਲਾ ਕੀਤਾ ਸੀ ਕਿ ਉਹ ਉਦੋਂ ਤੱਕ ਸਵੈਟਰ ਨਹੀਂ ਪਹਿਨਣਗੇ ਜਦੋਂ ਤੱਕ ਉਨ੍ਹਾਂ ਨੂੰ ਠੰਡ ਮਹਿਸੂਸ ਨਹੀਂ ਹੁੰਦੀ।
ਸਗਾਈ ਤੋਂ ਇਕ ਦਿਨ ਪਹਿਲਾਂ ਦਰੱਖਤ ਨਾਲ ਲਟਕੀ ਮਿਲੀ ਨੌਜਵਾਨ ਦੀ ਲਾਸ਼
NEXT STORY