ਕੋਲਕਾਤਾ– ਪੱਛਮੀ ਬੰਗਾਲ ’ਚ 3 ਵਿਧਾਨ ਸਭਾ ਸੀਟਾਂ- ਭਵਾਨੀਪੁਰ, ਸਮਸੇਰਗੰਜ ਅਤੇ ਜੰਗੀਪੁਰ ’ਚ ਜ਼ਿਮਨੀ ਚੋਣਾਂ ਲਈ ਵੋਟਾਂ ਪਾਈਆਂ ਜਾ ਰਹੀਆਂ ਹਨ। ਭਵਾਨੀਪੁਰ ਵਿਧਾਨ ਸਭਾ ਜ਼ਿਮਨੀ ਚੋਣਾਂ ਦੌਰਾਨ ਬੀ.ਜੇ.ਪੀ. ਅਤੇ ਤ੍ਰਿਣਮੂਲ ਕਾਂਗਰਸ ਸਰਥਕ ਆਪਸ ’ਚ ਭਿੜ ਗਏ। ਬੀ.ਜੇ.ਪੀ. ਨੇਤਾ ਕਲਿਆਣ ਚੌਬੇ ਦੀ ਕਾਰ ਨੂੰ ਕਥਿਤ ਤੌਰ ’ਤੇ ਨੁਕਸਾਨ ਪਹੁੰਚਾਇਆ ਗਿਆ ਹੈ।
ਸੂਬੇ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਤ੍ਰਿਣਮੂਲ ਕਾਂਗਰਸ ਦੀ ਟਿਕਟ ’ਤੇ ਕਿਸਮ ਅਜਮਾ ਰਹੀ ਹੈ। ਉੱਥੇ ਹੀ ਭਾਜਪਾ ਪਾਰਟੀ ਨੇ ਪਿ੍ਰਅੰਕਾ ਟਿਬਰੀਵਾਲ ਨੂੰ ਚੋਣਾਵੀ ਮੈਦਾਨ ’ਚ ਉਤਾਰਿਆ ਹੈ, ਜਦਕਿ ਮਾਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਵਲੋਂ ਸ਼੍ਰੀਜੀਵ ਵਿਸ਼ਵਾਸ ਕਿਸਮਤ ਅਜਮਾ ਰਹੇ ਹਨ। ਇਨ੍ਹਾਂ ਤਿੰਨੋਂ ਸੀਟਾਂ ਲਈ ਕੁੱਲ 6,97,164 ਵੋਟਰ ਹਨ। ਵੋਟਾਂ ਦੀ ਗਿਣਤੀ 2 ਅਕਤੂਬਰ ਨੂੰ ਕੀਤੀ ਜਾਵੇਗੀ। ਸ਼ਾਮ ਦੇ 5 ਵਜੇ ਤਕ ਸਮਸੇਰਗੰਜ ’ਚ 78.60 ਫੀਸਦੀ, ਜੰਗੀਪੁਰ ’ਚ 76.12 ਫੀਸਦੀ ਅਤੇ ਭਵਾਨੀਪੁਰ ’ਚ 53.32 ਫੀਸਦੀ ਵੋਟਿੰਗ ਹੋਈ ਹੈ।
ਉੱਤਰ ਪ੍ਰਦੇਸ਼: ਸਰਕਾਰੀ ਸਕੂਲ ’ਚ 225 ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਅਧਿਆਪਕ ਸਿਰਫ ਇਕ
NEXT STORY