ਮਥੁਰਾ - ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਨੌਝਹਿਲ ਕਸਬੇ ਦਾ ਰਹਿਣ ਵਾਲਾ ਇਕ ਭੇਲਪੁਰੀ ਵੇਚਣ ਵਾਲਾ ਕਰੀਬ 300 ਲੋਕਾਂ ਨਾਲ 5 ਕਰੋੜ ਦੀ ਠੱਗੀ ਮਾਰ ਕੇ ਫ਼ਰਾਰ ਹੋ ਗਿਆ ਹੈ। ਜਾਅਲਸਾਜ਼ੀ ਦਾ ਪਤਾ ਲੱਗਣ ਤੋਂ ਬਾਅਦ ਲੋਕਾਂ ਨੇ ਉਸ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ। ਥਾਣਾ ਨੌਝਹਿਲ ਦੇ ਇੰਚਾਰਜ ਨੇ ਦੱਸਿਆ ਕਿ ਕਸਬੇ ਦੇ ਬਾਜਨਾ ਮਾਰਗ ਦਾ ਰਹਿਣ ਵਾਲਾ ਮੁਲਜ਼ਮ ਨਰਿੰਦਰ ਪੁਜਾਰੀ ਪਿਛਲੇ 16 ਸਾਲਾਂ ਤੋਂ ਕਸਬੇ ਦੇ ਚਮਦ ਚੌਰਾਹੇ ਕੋਲ ਭੇਲਪੁਰੀ ਦਾ ਧੰਦਾ ਕਰਦਾ ਸੀ।
ਇਹ ਵੀ ਪੜ੍ਹੋ - ਦੱਖਣੀ ਅਫਰੀਕਾ 'ਚ ਮਿਲੇ ਕੋਰੋਨਾ ਦੇ ਨਵੇਂ ਵੇਰੀਐਂਟ ਨੂੰ WHO ਨੇ ਦਿੱਤਾ ਓਮਿਕਰੋਨ ਦਾ ਨਾਂ
ਉਸ ਨੇ ਆਪਣੇ ਕਾਰੋਬਾਰ ਨਾਲ ਲੋਕਾਂ ਨੂੰ ਲੁਭਾਉਣ ਲਈ ਮਹੀਨਾਵਾਰ ਪੈਸੇ ਇਕੱਠੇ ਕਰਨ ਲਈ ਕਈ ਕਮੇਟੀਆਂ ਬਣਾਈਆਂ। ਲੋਕਾਂ ਦਾ ਕਹਿਣਾ ਹੈ ਕਿ ਹੁਣ ਤੱਕ ਉਹ ਕਿਸੇ ਵੀ ਕੰਮ ਲਈ ਪੈਸੇ ਲੈਂਦਾ ਸੀ, ਸਮੇਂ ਸਿਰ ਪੂਰੇ ਵਿਆਜ ਨਾਲ ਵਾਪਸ ਕਰ ਦਿੰਦਾ ਸੀ। ਇਸੇ ਕਰਕੇ ਲੋਕਾਂ ਦਾ ਉਸ ਵਿਚ ਵਿਸ਼ਵਾਸ ਸੀ। ਪੁਲਸ ਅਨੁਸਾਰ ਇਸ ਤੋਂ ਬਾਅਦ ਉਹ 20 ਨਵੰਬਰ ਦੀ ਰਾਤ ਨੂੰ ਅਚਾਨਕ ਗਾਇਬ ਹੋ ਗਿਆ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੈਨੇਡਾ ਨਾਲ ਦੁਵੱਲੇ ਵਪਾਰ ਨੂੰ ਵਧਾਉਣ ਨੂੰ ਲੈ ਕੇ ਪਿਊਸ਼ ਗੋਇਲ ਨੇ ਕਹੀ ਇਹ ਗੱਲ
NEXT STORY