ਨਵੀਂ ਦਿੱਲੀ- ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਨੇ ਸੋਮਵਾਰ ਨੂੰ ਦੇਸ਼ ਦੇ ਹੈਲਥ ਸਿਸਟਮ ਨੂੰ ਡਿਜੀਟਲ ਰੂਪ 'ਚ ਮਜ਼ਬੂਤ ਕਰਨ ਲਈ 3 ਵੱਡੀਆਂ ਡਿਜੀਟਲ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ। ਕੋਵਿਡ ਦੇ ਸਮੇਂ ਮਸ਼ਹੂਰ ਹੋਈ 'ਆਰੋਗਿਆ ਸੇਤੂ' ਐਪ ਨੂੰ ਹੁਣ ਇੱਕ ਬਿਲਕੁਲ ਨਵੇਂ ਅਤੇ ਐਡਵਾਂਸਡ ਵਰਜ਼ਨ ਨਾਲ ਲਾਂਚ ਕੀਤਾ ਗਿਆ ਹੈ, ਜੋ ਨਾਗਰਿਕਾਂ ਦੇ ਨਿੱਜੀ ਸਿਹਤ ਰਿਕਾਰਡ ਨੂੰ ਸੰਭਾਲਣ ਲਈ ਇੱਕ ਸਿੰਗਲ ਡਿਜੀਟਲ ਪਲੇਟਫਾਰਮ ਵਜੋਂ ਕੰਮ ਕਰੇਗਾ।
ਆਰੋਗਿਆ ਸੇਤੂ ਐਪ ਦੇ ਨਵੇਂ ਵਰਜ਼ਨ 'ਚ ਇੱਕ ਸਪੈਸ਼ਲ ਫੀਚਰ ਐਡ ਕੀਤਾ ਗਿਆ ਹੈ, ਜਿਸ ਰਾਹੀਂ ਲੋਕ ਆਪਣੇ ਹੈਲਥ ਇੰਸ਼ੋਰੈਂਸ ਦੇ ਕਵਰੇਜ ਅਤੇ ਇੰਸ਼ੌਰੈਂਸ ਕਲੇਮਜ਼ ਨੂੰ ਆਸਾਨੀ ਨਾਲ ਟ੍ਰੈਕ ਕਰ ਸਕਣਗੇ। ਇਹ ਐਪ ਹੁਣ 'ਆਯੂਸ਼ਮਾਨ ਭਾਰਤ ਡਿਜੀਟਲ ਮਿਸ਼ਨ' (ABDM) ਦੇ ਅਨੁਕੂਲ ਹੈ, ਜਿਸ ਰਾਹੀਂ ਯੂਜ਼ਰਸ ਆਪਣਾ 'ABHA' (ਆਯੂਸ਼ਮਾਨ ਭਾਰਤ ਹੈਲਥ ਅਕਾਊਂਟ) ਆਈ.ਡੀ. ਕਾਰਡ ਬਣਾ ਸਕਦੇ ਹਨ ਅਤੇ ਹਸਪਤਾਲਾਂ ਵਿੱਚ 'ਸਕੈਨ ਐਂਡ ਸ਼ੇਅਰ' ਸਹੂਲਤ ਰਾਹੀਂ ਡਿਜੀਟਲ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਇਹ ਵੀ ਪੜ੍ਹੋ- ਜੇ ਪਾਸਪੋਰਟ ਨਹੀਂ, ਤਾਂ ਕੀ ਹੈ ਨਾਗਰਿਕਤਾ ਦਾ ਸਬੂਤ ?
ਇਸ ਤੋਂ ਇਲਾਵਾ ਸਿਹਤ ਮੰਤਰੀ ਨੇ 'ਯੂਨੀਫਾਈਡ ਹੈਲਥ ਇੰਟਰਫੇਸ' (UHI) ਨਾਂ ਦਾ ਇੱਕ ਇੰਟਰਓਪਰੇਬਲ ਡਿਜੀਟਲ ਨੈੱਟਵਰਕ ਵੀ ਲਾਂਚ ਕੀਤਾ ਹੈ। ਇਸ ਨਾਲ ਹੁਣ ਮਰੀਜ਼ਾਂ ਅਤੇ ਡਾਕਟਰਾਂ ਨੂੰ ਆਪਸ 'ਚ ਸੰਪਰਕ ਕਰਨ ਲਈ ਕਿਸੇ ਇੱਕ ਖ਼ਾਸ ਐਪ 'ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਯੂਜ਼ਰਸ ਕਿਸੇ ਵੀ ਐਪ ਰਾਹੀਂ ਸਿਹਤ ਸੇਵਾਵਾਂ ਦੀ ਸਰਚ, ਬੁਕਿੰਗ ਅਤੇ ਡਾਕਟਰੀ ਸਲਾਹ ਲੈ ਸਕਣਗੇ। ਇਸ ਨਾਲ ਸਿਹਤ ਸੇਵਾਵਾਂ ਦੀ ਪਹੁੰਚ ਹੋਰ ਵਿਆਪਕ ਪੱਧਰ ਹੋ ਜਾਵੇਗੀ।
ਆਯੁਸ਼ਮਾਨ ਭਾਰਤ ਯੋਜਨਾ (AB PM-JAY) ਦੇ ਲਾਭਪਾਤਰੀਆਂ ਲਈ 24 ਘੰਟੇ ਮਦਦ ਵਾਸਤੇ ਇੱਕ ਵਟਸਐਪ ਚੈਟਬਾਟ ਵੀ ਸ਼ੁਰੂ ਕੀਤਾ ਗਿਆ ਹੈ। ਇਸ ਚੈਟਬਾਟ ਰਾਹੀਂ ਲਾਭਪਾਤਰੀ ਸਰਕਾਰੀ ਦਫ਼ਤਰਾਂ ਜਾਂ ਹੈਲਪਲਾਈਨ 'ਤੇ ਫੋਨ ਕੀਤੇ ਬਿਨਾਂ ਆਪਣੀ ਯੋਗਤਾ ਦੀ ਜਾਂਚ ਕਰ ਸਕਦੇ ਹਨ, ਆਯੁਸ਼ਮਾਨ ਕਾਰਡ ਡਾਊਨਲੋਡ ਕਰ ਸਕਦੇ ਹਨ, ਈ-ਕੇ.ਵਾਈ.ਸੀ. (eKYC) ਪੂਰੀ ਕਰ ਸਕਦੇ ਹਨ ਅਤੇ ਆਪਣੇ ਕਾਰਡ ਨੂੰ ਲਾਕ/ਅਨਲਾਕ ਕਰ ਸਕਦੇ ਹਨ।
ਇਸ ਦੇ ਜ਼ਰੀਏ 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਬਣਾਏ ਜਾਣ ਵਾਲੇ 'ਆਯੂਸ਼ਮਾਨ ਵਯ ਵੰਦਨਾ ਕਾਰਡ' ਨਾਲ ਸਬੰਧਤ ਸੇਵਾਵਾਂ ਦਾ ਲਾਭ ਵੀ ਲਿਆ ਜਾ ਸਕਦਾ ਹੈ। ਯੂਜ਼ਰਸ ਆਪਣੇ ਇਲਾਜ ਦੀ ਹਿਸਟਰੀ ਅਤੇ ਨੇੜਲੇ ਲਿਸਟਿਡ ਹਸਪਤਾਲਾਂ ਦੀ ਜਾਣਕਾਰੀ ਵੀ ਇੱਥੋਂ ਹੀ ਹਾਸਲ ਕਰ ਸਕਦੇ ਹਨ।
ਇਹ ਵੀ ਪੜ੍ਹੋ- 50° ਗਰਮੀ 'ਚ ਵੀ ਭਾਰਤੀ ਨਹੀਂ ਕਰਦੇ ਪਰਵਾਹ ! ਫ਼ਿਰ 'ਗੋਰਿਆਂ' ਦੀ 35°-40° 'ਤੇ ਹੀ ਕਿਉਂ ਨਿਕਲ ਜਾਂਦੀ ਹੈ 'ਫ਼ੂਕ' ?
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼ਿਮਲਾ : ਬੇਕਾਬੂ ਹੋ ਕੇ ਖੱਡ 'ਚ ਡਿੱਗੀ ਕਾਰ, ਪਿਤਾ-ਧੀ ਦੀ ਹੋਈ ਦਰਦਨਾਕ ਮੌਤ
NEXT STORY