ਭੋਪਾਲ - ਮੱਧ ਪ੍ਰਦੇਸ਼ ਦੇ ਭੋਪਾਲ ਦੇ ਹਮੀਦੀਆ ਹਸਪਤਾਲ ਕੈਂਪਸ ਵਿੱਚ ਸੋਮਵਾਰ ਰਾਤ ਅੱਗ ਲੱਗ ਗਈ। ਇੱਥੇ 3 ਬੱਚਿਆਂ ਦੀ ਝੁਲਸ ਜਾਣ ਕਾਰਨ ਮੌਤ ਹੋ ਗਈ ਹੈ ਅਤੇ ਕਈ ਹੋਰਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਕਮਲਾ ਨਹਿਰੂ ਬਿਲਡਿੰਗ ਦੇ ਬਾਲ ਰੋਗ ਵਿਭਾਗ ਵਿੱਚ ਅੱਗ ਲੱਗ ਗਈ ਹਾਲਾਂਕਿ, ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ। ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਅਤੇ ਪੁਲਸ ਮੌਕੇ 'ਤੇ ਪਹੁੰਚ ਗਏ ਹਨ। ਰੈਸਕਿਊ ਆਪਰੇਸ਼ਨ ਜਾਰੀ ਹੈ। ਮੰਤਰੀ ਵਿਸ਼ਵਾਸ ਸਾਰੰਗ ਅਤੇ ਡੀ.ਆਈ.ਜੀ. ਇਰਸ਼ਾਦ ਵਲੀ ਵੀ ਪਹੁੰਚ ਗਏ ਹਨ। ਡਾਕਟਰਾਂ ਦੀ ਟੀਮ ਨੂੰ ਹਸਪਤਾਲ ਸੱਦ ਲਿਆ ਗਿਆ ਹੈ।
ਇਹ ਵੀ ਪੜ੍ਹੋ - ਫ਼ਲ ਵੇਚ ਗਰੀਬਾਂ ਲਈ ਖੋਲ੍ਹਿਆ ਸਕੂਲ, ਜਾਣੋ ਪਦਮਸ਼੍ਰੀ ਨਾਲ ਸਨਮਾਨਿਤ ਹਰੇਕਾਲਾ ਹਜੱਬਾ ਦੀ ਕਹਾਣੀ
ਮੁੱਖ ਮੰਤਰੀ ਨੇ ਸ਼ਿਵਰਾਜ ਸਿੰਘ ਚੌਹਾਨ ਨੇ ਹਸਪਤਾਲ ਦੇ ਬਾਲ ਰੋਗ ਵਾਰਡ ਦੇ ਇੱਕ ਹਿੱਸੇ ਵਿੱਚ ਅੱਗ ਲੱਗਣ ਦੀ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਤੁਰੰਤ ਹਸਪਤਾਲ ਪ੍ਰਬੰਧਨ ਨੂੰ ਬੱਚਿਆਂ ਦੀ ਸੁਰੱਖਿਆ ਅਤੇ ਇਲਾਜ ਦੇ ਨਿਰਦੇਸ਼ ਦਿੱਤੇ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਫ਼ਲ ਵੇਚ ਗਰੀਬਾਂ ਲਈ ਖੋਲ੍ਹਿਆ ਸਕੂਲ, ਜਾਣੋ ਪਦਮਸ਼੍ਰੀ ਨਾਲ ਸਨਮਾਨਿਤ ਹਰੇਕਾਲਾ ਹਜੱਬਾ ਦੀ ਕਹਾਣੀ
NEXT STORY