ਭੋਪਾਲ (ਭਾਸ਼ਾ)— ਆਪਣੀ ਮਾਂ ਦੇ ਸੁਰੱਖਿਅਤ ਗਰਭ ’ਚੋਂ ਬਾਹਰ ਨਿਕਲਣ ਮਗਰੋਂ ਨਵਜੰਮੇ ਬੱਚੇ ਆਪਣੀਆਂ ਨੰਨ੍ਹੀ ਅੱਖਾਂ ਨਾਲ ਦੁਨੀਆ ਨੂੰ ਵੇਖ ਵੀ ਨਹੀਂ ਸਕੇ ਕਿ ਇੱਥੇ ਹਸਪਤਾਲ ’ਚ ਲੱਗੀ ਅੱਗ ਨੇ ਉਨ੍ਹਾਂ ਦੀ ਜ਼ਿੰਦਗੀ ਖੋਹ ਲਈ। ਦੱਸ ਦੇਈਏ ਕਿ ਭੋਪਾਲ ਦੇ ਸਰਕਾਰੀ ਹਮੀਦੀਆ ਹਸਪਤਾਲ ਦੀ ਵਿਸ਼ੇਸ਼ ਨਵਜਾਤ ਸ਼ਿਸ਼ੂ ਇਕਾਈ ’ਚ ਸੋਮਵਾਰ ਰਾਤ ਨੂੰ ਅੱਗ ਲੱਗਣ ਨਾਲ 4 ਬੱਚਿਆਂ ਦੀ ਮੌਤ ਹੋ ਗਈ। ਹਾਦਸੇ ਦੇ ਸਮੇਂ ਇਕਾਈ ਵਿਚ 40 ਨਵਜੰਮੇ ਬੱਚੇ ਦਾਖ਼ਲ ਸਨ। ਇਨ੍ਹਾਂ ’ਚੋਂ 36 ਬੱਚਿਆਂ ਨੂੰ ਬਚਾਅ ਲਿਆ ਗਿਆ, ਜਿਨ੍ਹਾਂ ਦਾ ਦੂਜੇ ਵੱਖ-ਵੱਖ ਵਾਰਡ ’ਚ ਇਲਾਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਭੋਪਾਲ ਦੇ ਹਮੀਦੀਆ ਹਸਪਤਾਲ ’ਚ ਅੱਗ ਲੱਗਣ ਨਾਲ 4 ਬੱਚਿਆਂ ਦੀ ਮੌਤ, ਬਚਾਏ ਗਏ 36 ਨਵਜਾਤ
ਇਕ ਸਿਹਤ ਅਧਿਕਾਰੀ ਨੇ ਦੱਸਿਆ ਕਿ 1 ਤੋਂ 9 ਦਿਨ ਦੇ ਇਨ੍ਹਾਂ ਨਵਜਾਤ ਬੱਚਿਆਂ ਦੇ ਮਾਤਾ-ਪਿਤਾ ਆਪਣੀਆਂ-ਆਪਣੀਆਂ ਔਲਾਦਾਂ ਦੇ ਦੁਨੀਆ ’ਚ ਆਉਣ ਤੋਂ ਬੇਹੱਦ ਖ਼ੁਸ਼ ਸਨ ਅਤੇ ਸ਼ਾਇਦ ਇਨ੍ਹਾਂ ਦੇ ਨਾਂ ਰੱਖਣ ’ਤੇ ਵਿਚਾਰ ਕਰ ਰਹੇ ਹੋਣਗੇ ਪਰ ਕਿਸੇ ਨੂੰ ਕੀ ਪਤਾ ਸੀ ਕਿ ਇਸ ਦੁਨੀਆ ਵਿਚ ਹੁਣ ‘ਇਰਫਾਨਾ ਦਾ ਬੱਚਾ’, ‘ਸ਼ਿਵਾਨੀ ਦਾ ਬੱਚਾ’, ‘ਸ਼ਾਜਮਾ ਦਾ ਬੱਚਾ’ ਅਤੇ ‘ਰਚਨਾ ਦਾ ਬੱਚਾ’ ਦੇ ਰੂਪ ਵਿਚ ਯਾਦ ਕੀਤਾ ਜਾਵੇਗਾ। ਇਸ ਹਾਦਸੇ ਮਗਰੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਕ ਤਸਵੀਰ, ਸੜ ਚੁੱਕੇ ਮੈਡੀਕਲ ਯੰਤਰਾਂ ਦੀ ਰਾਖ ਅਤੇ ਕਾਲਖ਼ ਵਾਰਡ ਵਿਚ ਹੋਈ ਭਿਆਨਕ ਤ੍ਰਾਸਦੀ ਦੀ ਦਾਸਤਾਨ ਦੱਸਣ ਲਈ ਉੱਚਿਤ ਹਨ।
ਇਹ ਵੀ ਪੜ੍ਹੋ : ਯਤੀਮ ਬੱਚੀਆਂ ਦਾ ਭਵਿੱਖ ਸੰਵਾਰਨ ਵਾਲੀ ਜਲੰਧਰ ਦੀ ਪ੍ਰਕਾਸ਼ ਕੌਰ ਨੂੰ ਮਿਲਿਆ ਪਦਮ ਸ਼੍ਰੀ ਐਵਾਰਡ
ਦੱਸਣਯੋਗ ਹੈ ਕਿ ਭੋਪਾਲ ਸ਼ਹਿਰ ’ਚ ਗਾਂਧੀ ਮੈਡੀਕਲ ਕਾਲਜ ਅਤੇ ਹਮੀਦੀਆ ਹਸਪਤਾਲ ਦੇ ਕੰਪਲੈਕਸ ’ਚ ਸਥਿਤ ਕਮਲਾ ਨਹਿਰੂ ਬਾਲ ਹਸਪਤਾਲ ਦੇ ਐੱਸ. ਐੱਮ. ਸੀ. ਯੂ. ’ਚ ਸੋਮਵਾਰ ਰਾਤ 8 ਵਜ ਕੇ 35 ਮਿੰਟ ’ਤੇ ਅੱਗ ਲੱਗ ਗਈ। ਚਸ਼ਮਦੀਦਾਂ ਮੁਤਾਬਕ ਅੱਗ ਦੀ ਖ਼ਬਰ ਫੈਲਦੇ ਹੀ ਹਸਪਤਾਲ ’ਚ ਭਾਜੜਾਂ ਪੈ ਗਈਆਂ ਅਤੇ ਮਾਪੇ ਆਪਣੇ ਬੱਚਿਆਂ ਨੂੰ ਲੈਣ ਅਤੇ ਉਨ੍ਹਾਂ ਨੂੰ ਬਚਾਉਣ ਲਈ ਵਾਰਡ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਲੱਗੇ।
ਇਹ ਵੀ ਪੜ੍ਹੋ : ਜੇਕਰ ਕਿਸੇ ਦਾ ਵਿਆਹ ਨਹੀਂ ਹੁੰਦਾ ਤਾਂ ਇਸ ਮੰਦਰ 'ਚ ਲਗਾਓ ਹਾਜ਼ਰੀ, ਮੁਰਾਦਾਂ ਹੋਣਗੀਆਂ ਪੂਰੀਆਂ
ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਅੱਗ ਲੱਗਣ ਮਗਰੋਂ ਧੂੰਆਂ ਵਾਰਡ ਅਤੇ ਇਸ ਦੇ ਨਿਕਾਸੀ ਰਸਤਿਆਂ ’ਚ ਭਰ ਗਿਆ। ਡਾਕਟਰ ਅਤੇ ਨਰਸਾਂ ਨੇ ਨਵਜਾਤ ਬੱਚਿਆਂ ਨੂੰ ਦੂਜੇ ਵਾਰਡ ’ਚ ਸ਼ਿਫਟ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹ 40 ਬੱਚਿਆਂ ਨੂੰ ਬਾਹਰ ਕੱਢਣ ’ਚ ਸਫ਼ਲ ਰਹੇ ਪਰ ਉਨ੍ਹਾਂ ’ਚੋਂ 4 ਬੱਚੇ ਨਹੀਂ ਬਚ ਸਕੇ।
ਇਹ ਵੀ ਪੜ੍ਹੋ : ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਨ ਵਾਲੇ 'ਮੁਹੰਮਦ' ਨੂੰ ਮਿਲਿਆ ਪਦਮ ਸ਼੍ਰੀ, ਲੋਕ ਪਿਆਰ ਨਾਲ ਕਹਿੰਦੇ ਨੇ 'ਸ਼ਰੀਫ ਚਾਚਾ'
ਹਸਪਤਾਲ ’ਚ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਮੌਕੇ ’ਤੇ ਪਹੁੰਚਣ ਵਾਲੇ ਲੋਕਾਂ ’ਚ ਸ਼ਾਮਲ ਪ੍ਰਦੇਸ਼ ਦੇ ਮੈਡੀਕਲ ਸਿੱਖਿਆ ਮੰਤਰੀ ਵਿਸ਼ਵਾਸ ਸਾਰੰਗ ਨੇ ਵਾਰਡ ਦੇ ਅੰਦਰ ਦੇ ਦ੍ਰਿਸ਼ ਨੂੰ ਬਹੁਤ ਡਰਾਵਨਾ ਦੱਸਿਆ। ਸਾਰੰਗ ਨੇ ਦੱਸਿਆ ਕਿ ਸ਼ਾਰਟ ਸਰਕਿਟ ਕਾਰਨ ਅੱਗ ਲੱਗੀ ਅਤੇ 4 ਬੱਚਿਆਂ ਦੀ ਮੌਤ ਹੋ ਗਈ। ਓਧਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਪੀੜਤ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ‘ਬੀਜ ਮਾਤਾ’ ਦੇ ਨਾਂ ਨਾਲ ਮਸ਼ਹੂਰ ਰਾਹੀਬਾਈ ਸੋਮਾ ਨੂੰ ਪਦਮ ਸ਼੍ਰੀ ਐਵਾਰਡ, ਵਿਗਿਆਨੀ ਵੀ ਮੰਨਦੇ ਨੇ ਲੋਹਾ
ਕੁਸ਼ਤੀ, ਨਿਸ਼ਾਨੇਬਾਜ਼ੀ ਦੇ ਮੁਕਾਬਲਿਆਂ ’ਚ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ PM ਮੋਦੀ ਨੇ ਦਿੱਤੀ ਵਧਾਈ
NEXT STORY