ਭੋਪਾਲ— ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਪੁਰਾਣੇ ਰੇਲਵੇ ਸਟੇਸ਼ਨ 'ਤੇ ਵੀਰਵਾਰ ਸਵੇਰੇ ਫੁੱਟਓਵਰ ਬਰਿੱਜ ਦਾ ਇਕ ਹਿੱਸਾ ਢਹਿ ਗਿਆ। ਜਿਸ ਕਾਰਨ ਲਗਭਗ 6 ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਸਟੇਸ਼ਨ 'ਤੇ ਕਾਫੀ ਲੋਕਾਂ ਦੀ ਭੀੜ ਸੀ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਪੁਲਸ ਅਤੇ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਰਾਹਤ ਬਚਾਅ ਕੰਮ 'ਚ ਜੁਟ ਗਏ ਹਨ। ਸੂਤਰਾਂ ਅਨੁਸਾਰ ਇਹ ਹਾਦਸਾ ਪਲੇਟਫਾਰਮ ਨੰਬਰ 2-3 'ਤੇ ਹੋਇਆ। ਘਟਨਾ ਦੇ ਸਮੇਂ ਤਿਰੂਪਤੀ ਨਿਜਾਮੁਦੀਨ ਐਕਸਪ੍ਰੈੱਸ ਸਟੇਸ਼ਨ 'ਤੇ ਖੜ੍ਹੀ ਸੀ। ਫੁੱਟਓਵਰ ਬਰਿੱਜ ਦੇ ਹੇਠਾਂ ਕੁਝ ਸਟਾਲ ਵੀ ਲੱਗੇ ਹੋਏ ਸਨ। ਹਾਦਸੇ ਤੋਂ ਬਾਅਦ ਰੇਲ ਪ੍ਰਸ਼ਾਸਨ ਨੇ ਫੁੱਟਓਵਰ ਬਰਿੱਜ ਨੂੰ ਆਮ ਯਾਤਰੀਆਂ ਲਈ ਬੰਦ ਕਰ ਦਿੱਤਾ ਹੈ।
ਜੰਮੂ-ਕਸ਼ਮੀਰ ਨੂੰ ਦਿਖਾਇਆ ਪਾਕਿਸਤਾਨ ਦਾ ਹਿੱਸਾ, ਰਾਹੁਲ ਦੇ ਟਵੀਟ 'ਤੇ ਵਿਵਾਦ
NEXT STORY