ਕਾਲਕਾ (ਰਾਵਤ) : ਕਾਲਕਾ-ਪਿੰਜੌਰ ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਰਾਇਲ ਆਰਚਿਡ ਬੈਂਕੁਏਟ ਹਾਲ ਦੇ ਸਾਹਮਣੇ ਕੁਝ ਅਣਪਛਾਤੇ ਲੜਕਿਆਂ ਨੇ ਕਾਰ ’ਚ ਸਵਾਰ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਘਟਨਾ ਵੀਰਵਾਰ ਸ਼ਾਮ ਕਰੀਬ 6 ਵਜੇ ਦੀ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਸੁਖਵਿੰਦਰ ਉਰਫ ਸੁੱਖੀ ਪੁੱਤਰ ਧਿਆਨ ਚੰਦ ਉਮਰ 24 ਸਾਲ ਵਾਸੀ ਪਿੰਡ ਨਾਨਕਪੁਰ ਪਿੰਜੌਰ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਹਮਲਾਵਰ ਬਾਈਕ ’ਤੇ ਸਵਾਰ ਹੋ ਕੇ ਆਏ ਸਨ। ਕਾਲਕਾ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਸੜਕ ਕਿਨਾਰੇ ਖੜ੍ਹੇ ਸਵਿਫ਼ਟ ਚਾਲਕ ’ਤੇ ਕਿਸੇ ਨੇ ਹਮਲਾ ਕਰ ਦਿੱਤਾ ਹੈ । ਜਦੋਂ ਮੌਕੇ ’ਤੇ ਪਹੁੰਚੇ ਤਾਂ ਪਤਾ ਲੱਗਾ ਕਿ ਜ਼ਖਮੀ ਨੌਜਵਾਨ ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ- ਰਾਤ ਨੂੰ ਭਰਾ ਦੀ ਹੋਈ ਮੌਤ, ਖ਼ਬਰ ਸੁਣ ਵੱਡੀ ਭੈਣ ਨੇ ਵੀ ਛੱਡ'ਤੀ ਦੁਨੀਆ, ਇਕੱਠੇ ਬਲ਼ੇ ਦੋਹਾਂ ਦੇ ਸਿਵੇ
ਮੌਕੇ ’ਤੇ ਕਾਰ ਸਟਾਫ਼ ਦਾ ਵਿਅਕਤੀ ਸੀ ਮੌਜੂਦ
ਜਾਣਕਾਰੀ ਅਨੁਸਾਰ ਮ੍ਰਿਤਕ ਸੁੱਖੀ ਦੇ ਚਾਚਾ ਨੇ ਬੱਦੀ ਸਥਿਤ ਇੱਕ ਫੈਕਟਰੀ ਵਿਚ ਸਟਾਫ਼ ਨੂੰ ਲਿਜਾਣ ਲਈ ਆਪਣੀ ਕਾਰ ਕਿਰਾਏ ’ਤੇ ਲਗਾ ਰੱਖੀ ਸੀ। ਸੁੱਖੀ ਉਥੇ ਡਰਾਈਵਰ ਵਜੋਂ ਕੰਮ ਕਰਦਾ ਸੀ। ਵੀਰਵਾਰ ਸ਼ਾਮ ਨੂੰ ਵੀ ਜਦੋਂ ਸੁੱਖੀ ਸਟਾਫ਼ ਨੂੰ ਬੱਦੀ ਤੋਂ ਛੱਡਦਾ ਹੋਇਆ ਕਾਲਕਾ ਦੇ ਪਿੰਡ ਸਿਉੜੀ ਨੇੜੇ ਇੱਕ ਸਵਾਰੀ ਨੂੰ ਉਤਾਰਨ ਲਈ ਰੁਕਿਆ ਤਾਂ ਅਚਾਨਕ 3 ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਰੋਕ ਲਿਆ ਅਤੇ ਸੁੱਖੀ ’ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ।
ਕਾਰ ਵਿਚ ਸਵਾਰ ਸਟਾਫ਼ ਨੇ ਦੱਸਿਆ ਕਿ ਤਿੰਨ ਵਿਅਕਤੀਆਂ ਨੇ ਸੁੱਖੀ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਮੌਕੇ ’ਤੇ ਮੌਜੂਦ ਕਾਰ ਸਟਾਫ ਨੇ 112 ’ਤੇ ਕਾਲ ਕਰਕੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਜ਼ਖ਼ਮੀ ਸੁੱਖੀ ਨੂੰ ਕਾਲਕਾ ਦੇ ਸਰਕਾਰੀ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਅਨੁਸਾਰ ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੀ ਛੋਟੀ ਇਕ ਭੈਣ ਹੈ।
ਪਿੰਡ ਦੀ ਪੰਚਾਇਤ ਵਿਚ ਬਹਿਸ ਦਾ ਮਾਮਲਾ ਆਇਆ ਸਾਹਮਣੇ
ਪੁਲਸ ਦੀ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇੱਕ ਵਿਅਕਤੀ ਨਾਲ ਪਿਛਲੇ ਦਿਨੀਂ ਮ੍ਰਿਤਕ ਦੀ ਕਿਸੇ ਗੱਲ ਨੂੰ ਲੈ ਕੇ ਪੰਚਾਇਤ ਵਿਚ ਝਗੜਾ ਹੋ ਗਿਆ ਸੀ ਅਤੇ ਦੋਵਾਂ ਵਿਚਕਾਰ ਕਾਫ਼ੀ ਤਕਰਾਰ ਹੋ ਗਈ ਸੀ, ਜਿਸ ਕਾਰਨ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਫਿਲਹਾਲ ਜਾਣਕਾਰੀ ਅਨੁਸਾਰ ਪੁਲਸ ਨੇ ਮੁਲਜ਼ਮਾਂ ਦੀ ਪਹਿਚਾਣ ਕਰ ਲਈ ਹੈ ਅਤੇ ਅਗਲੇਰੀ ਕਾਰਵਾਈ ਥਾਣਾ ਕਾਲਕਾ ਵਲੋਂ ਅਮਲ ’ਚ ਲਿਆਂਦੀ ਜਾ ਰਹੀ ਹੈ।
ਇਹ ਵੀ ਪੜ੍ਹੋ- 6 ਮਹੀਨੇ ਪਹਿਲਾਂ ਹੋਇਆ ਸੀ ਪੋਸਟਮਾਰਟਮ, ਨਹੀਂ ਪਤਾ ਲੱਗਾ ਮੌਤ ਦਾ ਕਾਰਨ ਤਾਂ ਕਬਰ ਪੁੱਟ ਮੁੜ ਕੱਢ ਲਈ ਲਾਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਉੱਤਰਕਾਸ਼ੀ ਤੇ ਵਾਨੂਆਤੂ ’ਚ ਆਇਆ ਭੂਚਾਲ, ਜਾਨੀ-ਮਾਲੀ ਨੁਕਸਾਨ ਤੋਂ ਹੋਇਆ ਬਚਾਅ
NEXT STORY