ਡੇਰਾ ਬਾਬਾ ਨਾਨਕ (ਮਾਂਗਟ)- ਪੁਲਸ ਥਾਣਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਖਾਸਾਵਾਲੀ ਵਿਖੇ ਛੇ ਮਹੀਨੇ ਪਹਿਲਾਂ ਕਤਲ ਹੋਈ ਵਿਆਹੁਤਾ ਦੀ ਲਾਸ਼ ਦੁਬਾਰਾ ਕਬਰ 'ਚੋ ਕੱਢ ਕੇ ਪੋਸਟਮਾਰਟਮ ਲਈ ਭੇਜੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਛੇ ਮਹੀਨੇ ਪਹਿਲਾਂ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਖਾਸਾ ਵਾਲੀ ਵਿਖੇ ਵਿਆਹੀ ਹੋਈ ਲੜਕੀ ਮੋਨਿਕਾ (19) ਵਾਸੀ ਕਲਾਨੌਰ ਦੀ ਭੇਦ ਭਰੀ ਹਾਲਤ ਵਿੱਚ ਮੌਤ ਹੋ ਗਈ ਸੀ, ਜਿਸ ਨੂੰ ਲੈ ਕੇ ਮੋਨਿਕਾ ਦੇ ਪਰਿਵਾਰ ਵੱਲੋਂ ਉਸ ਦੇ ਸਹੁਰੇ ਪਰਿਵਾਰ 'ਤੇ ਕਤਲ ਦੇ ਦੋਸ਼ ਲਗਾਏ ਗਏ ਸਨ। ਇਸ ਮਗਰੋਂ ਡੇਰਾ ਬਾਬਾ ਨਾਨਕ ਪੁਲਸ ਵੱਲੋਂ ਮੋਨਿਕਾ ਦੀ ਮਾਂ ਮੰਜੂ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੇ ਪਤੀ ਸੂਰਜ ਮਸੀਹ, ਸਹੁਰੇ ਦਰਸ਼ਨ ਮਸੀਹ ਤੇ ਸੱਸ ਬਲਵਿੰਦਰ 'ਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਰਾਤ ਨੂੰ ਭਰਾ ਦੀ ਹੋਈ ਮੌਤ, ਖ਼ਬਰ ਸੁਣ ਵੱਡੀ ਭੈਣ ਨੇ ਵੀ ਛੱਡ'ਤੀ ਦੁਨੀਆ, ਇਕੱਠੇ ਬਲ਼ੇ ਦੋਹਾਂ ਦੇ ਸਿਵੇ
ਉਸ ਸਮੇਂ ਵੀ ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਉਸ ਦਾ ਪੋਸਟਮਾਰਟਮ ਕਰਵਾਇਆ ਗਿਆ ਸੀ, ਪਰ ਉਸ ਵਕਤ ਹੋਏ ਪੋਸਟਮਾਰਟਮ ਦੀ ਰਿਪੋਰਟ ਵਿੱਚ ਕਤਲ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਸੀ ਲੱਗ ਸਕਿਆ, ਜਿਸ ਕਾਰਨ ਮ੍ਰਿਤਕਾ ਦੇ ਪਰਿਵਾਰ ਵੱਲੋਂ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਸੀ।
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਪੁਲਸ ਥਾਣਾ ਡੇਰਾ ਬਾਬਾ ਨਾਨਕ ਦੇ ਡੀ.ਐੱਸ.ਪੀ. ਜੋਗਾ ਸਿੰਘ ਨੇ ਦੱਸਿਆ ਕਿ ਮਾਨਯੋਗ ਅਦਾਲਤ ਦੇ ਹੁਕਮਾ ਅਨੁਸਾਰ ਮੈਡੀਕਲ ਟੀਮ, ਪੁਲਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਪਿੰਡ ਖਾਸਾਵਾਲੀ ਵਿਖੇ ਪੁੱਜਾ, ਜਿਨ੍ਹਾਂ ਵੱਲੋਂ ਲਾਸ਼ ਨੂੰ ਕਬਰ 'ਚੋਂ ਦੁਬਾਰਾ ਪੁੱਟ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਤਾਂ ਕਿ ਮ੍ਰਿਤਕਾ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ।
ਇਹ ਵੀ ਪੜ੍ਹੋ- ਜ਼ਰੂਰੀ ਖ਼ਬਰ ; ਵਕੀਲਾਂ ਨੇ ਕਰ'ਤਾ 'No Work Day' ਦਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੁਲਝ ਗਈ ਅੰਨ੍ਹੇ ਕਤਲ ਦੀ ਗੁੱਥੀ, ਪੁਲਸ ਨੇ 24 ਘੰਟਿਆਂ 'ਚ ਕਾਬੂ ਕਰ ਲਿਆ ਮੁਲਜ਼ਮ
NEXT STORY