ਭਾਵਨਗਰ - ਗੁਜਰਾਤ ਦੇ ਭਾਵਨਗਰ ’ਚ ਇਕ ਸਰਕਾਰੀ ਹਸਪਤਾਲ ਲਈ ਮਨਜ਼ੂਰ ਕੀਤੀ ਗਈ 2.55 ਲੱਖ ਲਿਟਰ ਸਮਰੱਥਾ ਵਾਲੀ ਅੰਡਰ ਗਰਾਊਂਡ ਪਾਣੀ ਦੀ ਟੈਂਕੀ ਮੌਕੇ ’ਤੇ ਬਣੀ ਹੀ ਨਹੀਂ ਪਰ ਇਸ ਦੇ ਨਿਰਮਾਣ ਦੇ ਨਾਂ ’ਤੇ 50.43 ਲੱਖ ਰੁਪਏ ਦਾ ਬਿੱਲ ਸਿਹਤ ਵਿਭਾਗ ਦੇ ਮੁੱਖ ਦਫ਼ਤਰ ਨੂੰ ਮਨਜ਼ੂਰੀ ਲਈ ਭੇਜ ਦਿੱਤਾ ਗਿਆ। ਇਸ ਖੁਲਾਸੇ ਤੋਂ ਬਾਅਦ ਸਰਕਾਰੀ ਨਿਰਮਾਣ ਕਾਰਜਾਂ ਦੀ ਨਿਗਰਾਨੀ ਪ੍ਰਣਾਲੀ ’ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ।
ਇਸ ਮਾਮਲੇ ਦਾ ਖੁਲਾਸਾ ਸਿਹਤ ਮੰਤਰੀ ਪ੍ਰਫੁੱਲ ਪੰਸਾਰੀਆ ਦੇ ਅਚਾਨਕ ਕੀਤੇ ਗਏ ਨਿਰੀਖਣ ਦੌਰਾਨ ਹੋਇਆ। ਮੌਕੇ ’ਤੇ ਟੈਂਕੀ ਗਾਇਬ ਮਿਲਣ ਅਤੇ ਅਧੂਰੇ ਕੰਮ ਦਾ ਬਿੱਲ ਤਿਆਰ ਹੋਣ ਦਾ ਪਤਾ ਲੱਗਦਿਆਂ ਹੀ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਅਧਿਕਾਰੀਆਂ ਤੋਂ ਹਿਸਾਬ ਮੰਗਿਆ ਅਤੇ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ।
ਸਰਕਾਰੀ ਫੰਡਾਂ ਦੀ ਦੁਰਵਰਤੋਂ ’ਤੇ ਸਖ਼ਤ ਰੁਖ਼ ਅਪਣਾਉਂਦਿਆਂ ਬਿੱਲ ਭੇਜਣ ਵਿਚ ਸ਼ਾਮਲ 2 ਇੰਜੀਨੀਅਰਾਂ, ਮੇਹੁਲ ਦਵੇ ਅਤੇ ਐੱਨ. ਵੀ. ਕਾਲੀਆ ਨੂੰ ਮੁਅੱਤਲ ਕਰ ਕੇ ਵਿਭਾਗੀ ਕਾਰਵਾਈ ਅਤੇ ਪੁਲਸ ਸ਼ਿਕਾਇਤ ਦਰਜ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਪ੍ਰਾਜੈਕਟ ਨਾਲ ਜੁੜੀ ਸੂਰਤ ਦੀ ‘ਧਰਮਨੰਦਨ ਕੰਸਟ੍ਰਕਸ਼ਨ’ ਕੰਪਨੀ ਨੂੰ ਬਲੈਕਲਿਸਟ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ।
FDA ਦੀ ਵੱਡੀ ਕਾਰਵਾਈ: ਖਾਣ ਵਾਲਾ ਤੇਲ ਖੁੱਲ੍ਹਾ ਵੇਚਣ 'ਤੇ ਲੱਗੀ ਪਾਬੰਦੀ, ਹੋ ਸਕਦੀ ਹੈ 7 ਸਾਲ ਦੀ ਜੇਲ੍ਹ
NEXT STORY