ਨੈਸ਼ਨਲ ਡੈਸਕ : ਕੋਰੋਨਾ ਆਫ਼ਤ ਦੇ ਚਲਦਿਆਂ ਬਹੁਤ ਸਾਰੇ ਦੇਸ਼ਾਂ ਨੇ ਦੂਜੇ ਦੇਸ਼ਾਂ ਦੇ ਨਾਗਰਿਕਾਂ ਦੇ ਆਪਣੇ ਦੇਸ਼ ਆਉਣ ’ਤੇ ਪਾਬੰਦੀ ਲਾਈ ਹੋਈ ਹੈ। ਇਸ ਦਰਮਿਆਨ ਭਾਰਤ ਨੇ ਕੈਨੇਡਾ ਅਤੇ ਬ੍ਰਿਟੇਨ ਦੇ ਨਾਗਰਿਕਾਂ ਨੂੰ ਦਿੱਤੀ ਜਾ ਰਹੀ ਈ-ਵੀਜ਼ਾ ਸਹੂਲਤ ਵਾਪਸ ਲੈ ਲਈ ਹੈ। ਗ੍ਰਹਿ ਮੰਤਰਾਲੇ (ਐੱਮ. ਐੱਚ. ਏ.) ਦੇ ਇਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਕੋਵਿਡ ਤੋਂ ਬਾਅਦ ਯੂ. ਕੇ. ਅਤੇ ਕੈਨੇਡਾ ਨੇ ਭਾਰਤੀ ਨਾਗਰਿਕਾਂ ਦੇ ਉਨ੍ਹਾਂ ਦੇ ਦੇਸ਼ ’ਚ ਦਾਖਲੇ ’ਤੇ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ। ਕਈ ਵਾਰ ਯਾਤਰੀਆਂ ਨੂੰ ਕਈ ਬੇਨਤੀਆਂ ਦੇ ਬਾਵਜੂਦ ਅਸੁਵਿਧਾ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ : ਆਸਟ੍ਰੇਲੀਆ ’ਚ ਤਾਲਾਬੰਦੀ ਖ਼ਿਲਾਫ ਪ੍ਰਦਰਸ਼ਨ, ਪੁਲਸ ਨੇ ਪ੍ਰਦਰਸ਼ਨਕਾਰੀਆਂ ’ਤੇ ਕੀਤੀ ਮਿਰਚ ਸਪਰੇਅ
ਭਾਰਤ ਸਰਕਾਰ ਨੇ ਸਬੰਧਿਤ ਦੂਤਘਰਾਂ ਨੂੰ ਇਸ ਮਾਮਲੇ ਨੂੰ ਉਠਾਉਣ ਅਤੇ ਇਸ ਮੁੱਦੇ ਨੂੰ ਸੁਲਝਾਉਣ ਲਈ ਕਿਹਾ ਹੈ। ਯੂ. ਕੇ. ਅਤੇ ਕੈਨੇਡੀਅਨ ਨਾਗਰਿਕਾਂ ਲਈ ਈ-ਵੀਜ਼ਾ ਸਹੂਲਤ ਇਸ ਸਾਲ ਅਗਸਤ ਦੇ ਪਹਿਲੇ ਹਫ਼ਤੇ ਤੋਂ ਵਾਪਸ ਲੈ ਲਈ ਗਈ ਹੈ। ਹੁਣ ਉਨ੍ਹਾਂ ਨੂੰ ਭਾਰਤੀ ਦੂਤਘਰ ਵਿਖੇ ਨਿਯਮਿਤ ਸਟਿੱਕਰ ਵੀਜ਼ਾ ਲਈ ਅਰਜ਼ੀ ਦੇਣੀ ਪਵੇਗੀ। ਟੂਰਿਸਟ ਵੀਜ਼ਾ ਪਹਿਲਾਂ ਹੀ ਮੁਅੱਤਲ ਹਨ ਅਤੇ ਵੀਜ਼ਾ ਦੀਆਂ ਹੋਰ ਸ਼੍ਰੇਣੀਆਂ ਦੇ ਅਧੀਨ ਭਾਰਤ ਆਉਣ ਵਾਲੇ ਲੋਕਾਂ ਨੂੰ ਹੁਣ ਨਿਯਮਿਤ ਸਟਿੱਕਰ ਵੀਜ਼ਾ ਲਈ ਅਰਜ਼ੀ ਦੇਣੀ ਪਵੇਗੀ।
ਬੂੰਦ ਤੋਂ ਫੁਹਾਰ ਅਤੇ ਫੁਹਾਰ ਤੋਂ ਵਾਛੜ ਤੱਕ
NEXT STORY