ਚੰਡੀਗੜ੍ਹ/ਪਟਿਆਲਾ (ਜ. ਬ.)- ਸਾਲ 1998 ਤੋਂ ਮੋਤੀ ਮਹਿਲ ਦੇ ਅਤਿ ਵਫਾਦਾਰ ਰਹੇ ਪਟਿਆਲਾ ਦੇ ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਦੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਆਖਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਹਾੜ ਤੋਂ ਉਤਰਨ ਲਈ ਮਜਬੂਰ ਹੋਣਾ ਪਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਲੰਬੇ ਸਮੇਂ ਤੋਂ ਪਟਿਆਲਾ ਤੋਂ ਦੂਰੀ ਬਣਾਈ ਹੋਈ ਸੀ ਅਤੇ ਉਹ ਸਿਸਵਾਂ ਫਾਰਮ ਵਿਚ ਹੀ ਰਹਿੰਦੇ ਸਨ। ਹੁਣ ਜਦੋਂ ਸਾਲ 2027 ਨੂੰ ਧਿਆਨ ਵਿਚ ਰੱਖਦੇ ਹੋਏ ਕਾਂਗਰਸ ਹਾਈਕਮਾਂਡ ਨੇ ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਕਾਂਗਰਸ ਵਿਚ ਸ਼ਾਮਲ ਕਰ ਲਿਆ ਹੈ ਤਾਂ ਸ਼ਾਹੀ ਪਰਿਵਾਰ ਨੂੰ ਆਪਣੀ ਰਾਜਨੀਤਕ ਵਿਰਾਸਤ ਦੀ ਚਿੰਤਾ ਪੈ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਕ ਹੋਰ ਚੋਟੀ ਦੇ ਕਬੱਡੀ ਖ਼ਿਡਾਰੀ ਦੀ ਮੌਤ! ਖੇਡ ਜਗਤ 'ਚ ਪਸਰਿਆ ਮਾਤਮ
ਪਟਿਆਲਾ ਸ਼ਹਿਰ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਸਪੁੱਤਰੀ ਜੈਇੰਦਰ ਕੌਰ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਹੀ ਹੈ। ਜੇਕਰ ਭਾਜਪਾ ਜੈਇੰਦਰ ਕੌਰ ਨੂੰ ਟਿਕਟ ਦਿੰਦੀ ਹੈ ਤਾਂ ਕਾਂਗਰਸ ਪਾਰਟੀ ਕੈਪਟਨ ਦੇ ਹੀ ਪੁਰਾਣੇ ਵਫਾਦਾਰ ਅਤੇ ਸ਼ਾਹੀ ਪਰਿਵਾਰ ਦੇ ਰਾਜਦਾਰ ਰਹੇ ਸੰਜੀਵ ਸ਼ਰਮਾ ਬਿੱਟੂ ਨੂੰ ਚੋਣ ਮੈਦਾਨ ਵਿਚ ਉਤਾਰ ਸਕਦੀ ਹੈ। ਮੋਤੀ ਮਹਿਲ ਨੂੰ ਸੰਜੀਵ ਸ਼ਰਮਾ ਬਿੱਟੂ ਦੀ ਰਾਜਨੀਤਕ ਕਾਬਲੀਅਤ ਬਾਰੇ ਚੰਗੀ ਤਰ੍ਹਾਂ ਪਤਾ ਹੈ। ਇਸੇ ਕਾਰਨ ਜਦੋਂ ਤੋਂ ਸੰਜੀਵ ਬਿੱਟੂ ਕਾਂਗਰਸ ਵਿਚ ਸ਼ਾਮਲ ਹੋਏ ਹਨ, ਮੋਤੀ ਮਹਿਲ ਨੂੰ ਚਿੰਤਾ ਪਈ ਹੋਈ ਹੈ। ਲੰਬੇ ਸਮੇਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਪਟਿਆਲਾ ਆਉਣਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਸ਼ਾਹੀ ਪਰਿਵਾਰ ਵੀ 2027 ਦੀਆਂ ਚੋਣਾਂ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਪੰਜਾਬੀ ਕੁੜੀ ਦਾ ਕਤਲ! ਜਵਾਨ ਧੀ ਦੀ ਮ੍ਰਿਤਕ ਦੇਹ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ
ਸੂਤਰਾਂ ਅਨੁਸਾਰ ਰਾਹੁਲ ਗਾਂਧੀ ਸਮੇਤ ਸਮੁੱਚਾ ਗਾਂਧੀ ਪਰਿਵਾਰ ਚਾਹੁੰਦਾ ਹੈ ਕਿ ਜਿਸ ਤਰ੍ਹਾਂ 2024 ਵਿਚ ਪ੍ਰਨੀਤ ਕੌਰ ਨੂੰ ਲੋਕ ਸਭਾ ਚੋਣਾਂ ਵਿਚ ਹਰਾਇਆ ਗਿਆ ਹੈ, ਉਸੇ ਤਰਜ ’ਤੇ 2027 ਦੀ ਵਿਧਾਨ ਸਭਾ ਚੋਣ ਵੀ ਕੈਪਟਨ ਪਰਿਵਾਰ ਨੂੰ ਹਰਾਈ ਜਾਵੇ। ਰਾਜਨੀਤੀ ਵਿਚ ਅਕਸਰ ਆਪਣੀ ਪਰਿਵਾਰਕ ਰਾਜਨੀਤਕ ਵਿਰਾਸਤ ਨੂੰ ਬਚਾਉਣ ਲਈ ਵੱਡੇ ਲੀਡਰ ਪੁਰਾਣੇ ਵਫਾਦਾਰਾਂ ਨੂੰ ਦੂਰ ਕਰ ਦਿੰਦੇ ਹਨ, ਜਿਸ ਕਾਰਨ ਉਹ ਪੁਰਾਣੇ ਵਫਾਦਾਰ ਕਿਸੇ ਹੋਰ ਪਲੇਟਫਾਰਮ ’ਤੇ ਜਾ ਕੇ ਰਾਜਨੀਤੀ ਵਿਚ ਕਾਮਯਾਬ ਹੋ ਜਾਂਦੇ ਹਨ।
ਰਾਜਿੰਦਰ ਗੁਪਤਾ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ
NEXT STORY