ਸਮਸਤੀਪੁਰ- ਬਿਹਾਰ ਸਰਕਾਰ ਦੀ ਸਖ਼ਤੀ ਦੇ ਬਾਵਜੂਦ ਸੂਬੇ ਵਿਚ ਖੁਸ਼ੀ ਮੌਕੇ ਫਾਇਰਿੰਗ ਦੀਆਂ ਘਟਨਾਵਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇਸ ਦਰਮਿਆਨ ਤਾਜਾ ਮਾਮਲਾ ਸਮਸਤੀਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਵਿਆਹ ਸਮਾਰੋਹ ਵਿਚ ਹੋਈ ਫਾਇਰਿੰਗ ਦੌਰਾਨ ਇਕ ਨਾਬਾਲਗ ਮੁੰਡੇ ਦੀ ਗੋਲੀ ਲੱਗ ਗਈ। ਇਸ ਘਟਨਾ ਮਗਰੋਂ ਵਿਆਹ ਸਮਾਰੋਹ ਵਿਚ ਭਾਜੜ ਮਚ ਗਈ।
ਮਿਲੀ ਜਾਣਕਾਰੀ ਮੁਤਾਬਕ ਘਟਨਾ ਦਲਸਿੰਘਰਾਏ ਦੇ ਚਕਨਵਾਦਾ ਦੀ ਹੈ। ਜ਼ਖ਼ਮੀ ਮੁੰਡੇ ਦੀ ਪਛਾਣ ਸ਼ਾਹਿਦ ਰਖੂ ਦੇ 12 ਸਾਲਾ ਪੁੱਤਰ ਰੇਹਾਨ ਦੇ ਰੂਪ ਵਿਚ ਹੋਈ ਹੈ, ਜੋ ਕਿ ਮੁਹੱਲੇ ਵਿਚ ਆਯੋਜਿਤ ਇਕ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਲਈ ਗਿਆ ਸੀ। ਵਿਆਹ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਸਨ ਤਾਂ ਇਸ ਖੁਸ਼ੀ ਮੌਕੇ ਫਾਇਰਿੰਗ ਕੀਤੀ ਗਈ।
ਫਾਇਰਿੰਗ ਦੌਰਾਨ ਇਕ ਗੋਲੀ ਰੇਹਾਨ ਦੇ ਸੱਜੇ ਮੋਢੇ ਵਿਚ ਜਾ ਲੱਗੀ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਖੂਨ ਨਾਲ ਲਹੂ-ਲੁਹਾਨ ਰੇਹਾਨ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਮਾਮਲੇ ਦੀ ਛਾਣਬੀਨ ਕਰ ਰਹੀ ਹੈ। ਜਾਂਚ ਮਗਰੋਂ ਕਾਰਵਾਈ ਕੀਤੀ ਜਾਵੇਗੀ।
ਟੁੱਟ ਗਏ ਡੈਮ ਦੇ ਗੇਟ, ਹੜ੍ਹ ਦਾ ਅਲਰਟ ਹੋਇਆ ਜਾਰੀ, ਲੋਕਾਂ ਦੇ ਸੁੱਕੇ ਸਾਹ
NEXT STORY