ਗਯਾ/ਭਾਗਲਪੁਰ- ਬਿਹਾਰ 'ਚ ਚੋਣਾਵੀ ਮੁਹਿੰਮ ਦਾ ਆਗਾਜ਼ ਕਰ ਚੁੱਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੋਧੀ ਧਿਰ 'ਤੇ ਲਗਾਤਾਰ ਹਮਲਾਵਰ ਬਣੇ ਹੋਏ ਹਨ। ਸਾਸਾਰਾਮ ਤੋਂ ਬਾਅਦ ਉਨ੍ਹਾਂ ਨੇ ਗਯਾ ਅਤੇ ਭਾਗਲਪੁਰ 'ਚ ਰੈਲੀ ਕੀਤੀ, ਜਿੱਥੇ ਉਨ੍ਹਾਂ ਨੇ ਲਾਲੂ ਪ੍ਰਸਾਦ ਯਾਦਵ ਦੀ ਸਰਕਾਰ 'ਤੇ ਕਈ ਸਵਾਲ ਚੁੱਕੇ। ਸੂਬੇ 'ਚ ਆਪਣੀ ਪਹਿਲੀ ਚੋਣਾਵੀ ਰੈਲੀ ਲਈ ਪਹੁੰਚੇ ਮੋਦੀ ਨੇ ਸਾਸਾਰਾਮ 'ਚ ਵੀ ਵਿਰੋਧੀ ਦਲਾਂ 'ਤੇ ਆਪਣੇ ਅੰਦਾਜ 'ਚ ਜ਼ੁਬਾਨੀ ਹਮਲੇ ਕੀਤੇ।
ਬਿਹਾਰ ਦੀ ਜਨਤਾ ਨੂੰ ਲਾਲਟੇਨ ਦੀ ਜ਼ਰੂਰਤ ਨਹੀਂ
ਪੀ.ਐੱਮ. ਮੋਦੀ ਨੇ ਰਾਸ਼ਟਰੀ ਜਨਤਾ ਦਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬਿਹਾਰ ਦੀ ਜਨਤਾ ਨੂੰ ਹੁਣ ਲਾਲਟੇਨ ਦੀ ਜ਼ਰੂਰਤ ਨਹੀਂ ਹੈ। ਅੱਜ ਬਿਹਾਰ 'ਚ ਰਹਿਣ ਵਾਲੇ ਹਰ ਗਰੀਬ ਵਿਅਕਤੀ ਕੋਲ ਬਿਜਲੀ ਹੈ, ਜਦੋਂ ਕਿ ਪਹਿਲੇ ਦੌਰ 'ਚ ਬਿਜਲੀ ਸਿਰਫ਼ ਸੰਪੰਨ ਪਰਿਵਾਰਾਂ ਦੇ ਇੱਥੇ ਹੀ ਹੁੰਦੀ ਸੀ। ਉਨ੍ਹਾਂ ਨੇ ਕਿਹਾ ਕਿ 90 ਦੇ ਦਹਾਕੇ 'ਚ ਬਿਹਾਰ ਦੇ ਲੋਕਾਂ ਨਾਲ ਬੁਰਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ 90 ਦੇ ਦਹਾਕੇ 'ਚ ਲੋਕ ਗੱਡੀਆਂ ਨਹੀਂ ਖਰੀਦਦੇ ਸਨ ਤਾਂ ਕਿ ਪਾਰਟੀ ਦੇ ਵਰਕਰਾਂ ਨੂੰ ਉਨ੍ਹਾਂ ਦੀ ਕਮਾਈ ਦਾ ਪਤਾ ਲੱਗ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਦੌਰ 'ਚ ਲੋਕ ਜਦੋਂ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਂਦੇ ਸਨ ਤਾਂ ਇਹ ਪੱਕਾ ਨਹੀਂ ਹੁੰਦਾ ਸੀ ਕਿ ਉਹ ਪਹੁੰਚਣਗੇ ਜਾਂ ਨਹੀਂ।
ਇਹ ਵੀ ਪੜ੍ਹੇ : ਵਿਰੋਧੀ ਧਿਰ ਪਲਟਣਾ ਚਾਹੁੰਦਾ ਹੈ ਧਾਰਾ 370 ਦਾ ਫੈਸਲਾ, ਦੇਸ਼ ਪਿੱਛੇ ਨਹੀਂ ਹਟੇਗਾ : ਨਰਿੰਦਰ ਮੋਦੀ
ਨਕਸਲਵਾਦ ਦੇ ਮੁੱਦੇ ਨੂੰ ਵੀ ਚੁੱਕਿਆ
ਨਰਿੰਦਰ ਮੋਦੀ ਨੇ ਰਾਜ 'ਚ ਨਕਸਲਵਾਦ ਦੇ ਮੁੱਦੇ ਨੂੰ ਵੀ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਐੱਨ.ਡੀ.ਏ. ਵਿਰੁੱਧ ਇਕ ਪਿਟਾਰਾ ਤਿਆਰ ਕੀਤਾ ਹੈ, ਜਿਸ ਨੂੰ ਉਹ ਮਹਾਗਠਜੋੜ ਬੋਲਦੇ ਹਨ ਪਰ ਬਿਹਾਰ ਦਾ ਇਕ-ਇਕ ਨਾਗਰਿਕ ਪਹਿਲੇ ਦੇ ਸਮੇਂ 'ਚ ਨਕਸਲ ਮੂਵਮੈਂਟ ਨੂੰ ਮਨਜ਼ੂਰੀ ਦੇਣ ਵਾਲੇ ਇਸ ਗਠਜੋੜ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਉਨ੍ਹਾਂ ਨੇ ਕਿਹਾ ਕਿ ਬਿਹਾਰ 'ਚ ਨਕਸਲਵਾਦ ਨੂੰ ਖੁੱਲ੍ਹੀ ਛੋਟ ਦੇਣ ਵਾਲੇ ਐੱਨ.ਡੀ.ਏ. ਵਿਰੁੱਧ ਹਨ। ਬੀਤੇ ਕੁਝ ਸਾਲਾਂ 'ਚ ਦੇਸ਼ 'ਚ ਨਕਸਲ ਗਤੀਵਿਧੀਆਂ ਨੂੰ ਘੱਟ ਕਰਨ ਲਈ ਸਖਤ ਕੋਸ਼ਿਸ਼ ਕੀਤੀ ਗਈ ਹੈ। ਨਕਸਲ ਦੀ ਮੌਜੂਦਗੀ ਕੁਝ ਇਲਾਕਿਆਂ ਤੱਕ ਹੁਣ ਕਾਫ਼ੀ ਸੀਮਿਤ ਹੋ ਗਈ ਹੈ।
ਬਿਹਾਰ ਵਿਕਾਸ ਦਾ ਹੱਕਦਾਰ
ਉੱਥੇ ਹੀ ਭਾਗਲਪੁਰ ਦੀ ਜਨਸਭਾ 'ਚ ਪੀ.ਐੱਮ. ਮੋਦੀ ਨੇ ਕਿਹਾ ਕਿ ਬਿਹਾਰ ਵਿਕਾਸ ਦਾ ਹੱਕਦਾਰ ਹੈ। ਅਜਿਹੇ ਲੋਕ ਜਿਨ੍ਹਾਂ ਨੇ ਆਪਣੇ ਪਰਿਵਾਰ ਦਾ ਵਿਕਾਸ ਕੀਤਾ ਉਹ ਮੁੜ ਬਿਹਾਰ 'ਤੇ ਰਾਜ ਨਹੀਂ ਕਰ ਸਕਦੇ ਹਨ। ਰਾਜਦ 'ਤੇ ਮੋਦੀ ਨੇ ਕਿਹਾ ਕਿ ਉਹ ਲੋਕ ਸਰਕਾਰੀ ਨੌਕਰੀ ਦੇਣ ਨੂੰ ਰਿਸ਼ਵਤ ਦਾ ਜ਼ਰੀਆ ਮੰਨਦੇ ਹਨ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਨੂੰ ਸਿੱਖਿਆ ਦਾ ਮਹੱਤਵ ਨਹੀਂ ਪਤਾ, ਉਹ ਸੂਬੇ ਦਾ ਭਵਿੱਖ ਕਿਵੇਂ ਸਵਾਰਨਗੇ। ਬਿਹਾਰ 'ਚ ਪਹਿਲੇ ਦੀਆਂ ਸਰਕਾਰਾਂ ਨੇ ਆਦਿਵਾਸੀਆਂ ਦੇ ਕਲਿਆਣ ਲਈ ਕੁਝ ਨਹੀਂ ਕੀਤਾ ਅਤੇ ਝੂਠੇ ਵਾਅਦੇ ਕੀਤੇ। ਸਾਡੀ ਸਰਕਾਰ ਆਦਿਵਾਸੀਆਂ ਦੇ ਘਰ ਅਤੇ ਰੁਜ਼ਗਾਰ 'ਤੇ ਧਿਆਨ ਦੇ ਰਹੀ ਹੈ।
ਐੱਮ.ਐੱਸ.ਪੀ. 'ਤੇ ਕੀਤੀ ਗੱਲ
ਪੀ.ਐੱਮ. ਨੇ ਕਿਹਾ ਕਿ ਵਿਰੋਧੀ ਧਿਰ ਅੱਜ-ਕੱਲ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਨੂੰ ਲੈ ਕੇ ਅਫਵਾਹ ਫੈਲਾ ਰਿਹਾ ਹੈ ਪਰ ਸਾਡੀ ਸਰਕਾਰ ਨੇ ਵੀ ਵਾਰ-ਵਾਰ ਐੱਮ.ਐੱਸ.ਪੀ. ਵਧਾਇਆ ਹੈ। ਸਾਡੀ ਸਰਕਾਰ ਨੇ ਸਰਕਾਰੀ ਖਰੀਦ ਨੂੰ ਵਧਾਇਆ। ਪਿਛਲੀ ਸਰਕਾਰ ਅਤੇ ਨਿਤੀਸ਼ ਜੀ ਦੀ ਸਰਕਾਰ 'ਚ ਝੋਨੇ ਦੀ ਖਰੀਦ 'ਚ 4 ਗੁਣਾ ਅਤੇ ਕਣਕ ਦੀ ਖਰੀਦ 'ਚ 5 ਗੁਣਾ ਅੰਤਰ ਹੈ। ਜਦੋਂ ਇਨ੍ਹਾਂ ਦੀ ਸਰਕਾਰ ਸੀ ਤਾਂ ਐੱਮ.ਐੱਸ.ਪੀ. 'ਤੇ ਫੈਸਲਾ ਕਿਉਂ ਨਹੀਂ ਲਿਆ। ਇਸ ਦੌਰਾਨ ਉਨ੍ਹਾਂ ਨੇ ਸਵਾਮਿਤੱਵ ਯੋਜਨਾ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਹੁਣ ਪਿੰਡ ਵਾਸੀਆਂ ਨੂੰ ਉਨ੍ਹਾਂ ਦੀ ਜ਼ਮੀਨ ਦਾ ਪ੍ਰਾਪਰਟੀ ਕਾਰਡ ਮਿਲੇਗਾ, ਜਿਸ ਨਾਲ ਲੋਕਾਂ ਦੀ ਚਿੰਤਾ ਦੂਰ ਹੋਵੇਗੀ।
ਅਬਕੀ ਬਾਰ ਲੋਕਲ ਹੀ ਖਰੀਦੋ
ਇਸ ਦੌਰਾਨ ਪੀ.ਐੱਮ. ਮੋਦੀ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਤਿਉਹਾਰਾਂ ਦੇ ਸਮੇਂ ਲੋਕਲ ਹੀ ਸਾਮਾਨ ਖਰੀਦੋ। ਮੋਦੀ ਨੇ ਇਸ ਦੌਰਾਨ ਭਾਗਲਪੁਰ ਦੀ ਸਿਲਕ ਸਾੜੀ, ਮੰਜੂਸਾ ਪੇਂਟਿੰਗ ਅਤੇ ਹੋਰ ਉਤਪਾਦਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਇਨ੍ਹਾਂ ਦਾ ਸਮਰਥਨ ਕਰੋ। ਪੀ.ਐੱਮ. ਮੋਦੀ ਬੋਲੇ ਕਿ ਮਿੱਟੀ ਦੇ ਭਾਂਡੇ, ਦੀਵੇ ਅਤੇ ਖਿਡੌਣੇ ਜ਼ਰੂਰ ਖਰੀਦੋ। ਜੇਕਰ ਅਸੀਂ ਮਿਲ ਕੇ ਕੋਸ਼ਿਸ਼ ਕਰਾਂਗੇ ਤਾਂ ਬਿਹਾਰ ਆਤਮਨਿਰਭਰ ਬਣੇਗਾ।
ਇਹ ਵੀ ਪੜ੍ਹੋ : ਤੇਜਸਵੀ ਨਾਲ ਸਾਂਝੀ ਰੈਲੀ 'ਚ ਬੋਲੇ ਰਾਹੁਲ- PM ਮੋਦੀ ਨੇ ਕੀਤਾ ਹੈ ਫੌਜ ਦਾ ਅਪਮਾਨ
ਸਰਕਾਰੀ ਮੁਲਾਜ਼ਮਾਂ ਨੂੰ ਮਿਲਣ ਵਾਲੇ ਬੋਨਸ ਦੀ ਰਕਮ ਤੈਅ, ਜਾਣੋ ਕਿਸਦੇ ਖਾਤੇ 'ਚ ਆਉਣਗੇ ਕਿੰਨੇ ਰੁਪਏ
NEXT STORY