ਨੈਸ਼ਨਲ ਡੈਸਕ- ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ 121 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਇਸ ਵਿਚਕਾਰ ਦਰਭੰਗਾ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ, ਜਿਥੇ ਪੁਲਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਮੁਤਾਬਕ, ਮਾਮਲਾ ਗੌਰਾਬੌਰਾਮ ਖੇਤਰ ਦੇ ਘਨਸ਼ਿਆਮਪੁਰ ਥਾਣਾ ਖੇਤਰ ਦੇ ਲਗਮਾ ਪਿੰਡ ਸਥਿਤ ਬੂਥ ਨੰਬਰ 172 ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਬੋਗਸ ਵੋਟ ਪਾਉਂਦੇ ਦੋਵਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਨੌਜਵਾਨਾਂ ਦੀ ਪਛਾਣ ਕੇਸ਼ਵ ਕੁਮਾਰ ਅਤੇ ਸੌਰਭ ਕੁਮਾਰ ਦੇ ਰੂਪ 'ਚ ਹੋਈ ਹੈ। ਦੋਵਾਂ ਨੂੰ ਪੁੱਛਗਿੱਛ ਲਈ ਥਾਣੇ ਲਿਜਾਇਆ ਗਿਆ ਹੈ।
ਦੱਸ ਦੇਈਏ ਕਿ ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ 121 ਸੀਟਾਂ 'ਤੇ ਵੋਟਿੰਗ ਜਾਰੀ ਹੈ। ਵੋਟਿੰਗ ਸ਼ਾਮ 6 ਵਜੇ ਤਕ ਹੋਵੇਗੀ। ਉਥੇ ਹੀ ਸੁਰੱਖਿਆ ਕਾਰਾਂ ਕਰਕੇ ਮੁੰਗੇਰ ਜ਼ਿਲ੍ਹੇ ਦੀਆਂ ਤਿੰਨ ਸੀਟਾਂ- ਤਾਰਾਪੁਰ, ਮੁੰਗੇਰ ਅਤੇ ਜਮਾਲਪੁਰ ਤੋਂ ਇਲਾਵਾ ਸਿਮਰੀ ਬਖਤਿਆਰਪੁਰ, ਮਹਿਸ਼ੀ ਅਤੇ ਸੂਰਿਆਗੜ੍ਹ ਦੇ 56 ਵੋਟਿੰਗ ਕੇਂਦਰਾਂ 'ਤੇ ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤਕ ਹੀ ਹੋਵੇਗੀ। ਪਹਿਲੇ ਪੜਾਅ 'ਚ 1314 ਉਮੀਦਵਾਰ ਮੈਦਾਨ 'ਚ ਹਨ, ਇਨ੍ਹਾਂ 'ਚ ਸਮਰਾਟ ਚੌਧਰੀ, ਵਿਜੇ ਕੁਮਾਰ ਸਿਨਹਾ, ਤੇਜਸਵੀ ਯਾਦਵ, ਖੇਸਾਰੀ ਲਾਲ ਯਾਦਵ ਸਣੇ ਕਈ ਦਿੱਗਜ ਨੇਤਾਵਾਂ ਦੀ ਕਿਸਮਤ ਦਾਅ 'ਤੇ ਲੱਗੀ ਹੈ।
ਚੀਨ ਨੇ ਬਣਾ ਲਿਆ ਸੋਨੇ ਦਾ ਸਾਮਰਾਜ, ਹੁਣ ਭਾਰਤ ਨੂੰ ਵੀ ਚਾਹੀਦੀ ਹੈ ਆਪਣੀ ਗੋਲਡ ਪਾਲਿਸੀ : ਐੱਸ. ਬੀ. ਆਈ. ਰਿਸਰਚ
NEXT STORY