ਨੈਸ਼ਨਲ ਡੈਸਕ : ਬਿਹਾਰ ਵਿਧਾਨ ਸਭਾ ਚੋਣਾਂ ਦੇ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਦੌਰਾਨ ਸਭ ਤੋਂ ਖ਼ਾਸ ਵੈਸ਼ਾਲੀ ਦੀ ਰਾਘੋਪੁਰ ਸੀਟ 'ਤੇ ਆਰਜੇਡੀ ਉਮੀਦਵਾਰ ਅਤੇ ਮੁੱਖ ਮੰਤਰੀ ਚਿਹਰਾ ਤੇਜਸਵੀ ਯਾਦਵ ਇਸ ਸਮੇਂ 106 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ, ਜਦਕਿ ਭਾਜਪਾ ਉਮੀਦਵਾਰ ਸਤੀਸ਼ ਕੁਮਾਰ 106 ਵੋਟਾਂ ਨਾਲ ਅੱਗੇ ਹਨ।
ਸਵੇਰੇ 11.51 : ਰਾਘੋਪੁਰ ਸੀਟ 'ਤੇ ਆਰਜੇਡੀ ਉਮੀਦਵਾਰ ਤੇਜਸਵੀ ਨੂੰ 20052 ਵੋਟਾਂ ਮਿਲੀਆਂ, ਜਦੋਂ ਕਿ ਭਾਜਪਾ ਦੇ ਸਤੀਸ਼ ਰਾਏ ਨੂੰ 20158 ਵੋਟਾਂ ਮਿਲੀਆਂ ਹਨ।
ਸਵੇਰੇ 10.28 : ਦੱਸ ਦੇਈਏ ਕਿ ਤੇਜਸਵੀ ਨੂੰ ਪਹਿਲੇ ਦੌਰ ਦੀ ਗਿਣਤੀ ਵਿੱਚ 4,463 ਵੋਟਾਂ ਮਿਲੀਆਂ, ਜਦੋਂ ਕਿ ਭਾਜਪਾ ਦੇ ਸਤੀਸ਼ ਰਾਏ ਨੂੰ 3,570 ਵੋਟਾਂ ਮਿਲੀਆਂ। ਭਾਜਪਾ ਦੇ ਸਤੀਸ਼ ਰਾਏ ਤੇਜਸਵੀ ਯਾਦਵ ਤੋਂ 893 ਵੋਟਾਂ ਦੇ ਫ਼ਰਕ ਨਾਲ ਪਿੱਛੇ ਹਨ।
ਪੜ੍ਹੋ ਇਹ ਵੀ : ਇਕ ਵਾਰ ਫਿਰ ਕੰਬੀ ਦਿੱਲੀ : ਹੋਟਲ ਨੇੜੇ ਹੋਏ ਜ਼ਬਰਦਸਤ ਧਮਾਕੇ ਨਾਲ ਦਹਿਲ ਗਿਆ ਪੂਰਾ ਇਲਾਕਾ
2 ਪੜਾਅ ਵਿਚ ਹੋਈ ਸੀ ਵੋਟਿੰਗ
ਬਿਹਾਰ ਦੀਆਂ 243 ਸੀਟਾਂ 'ਤੇ ਵਿਧਾਨ ਸਭਾ ਚੋਣਾਂ ਹੋਈਆਂ ਸਨ। ਇਹ ਚੋਣਾਂ 2 ਪੜਾਅ ਵਿਚ ਕਰਵਾਈਆਂ ਗਈਆਂ ਹਨ। 121 ਸੀਟਾਂ 'ਤੇ ਪਹਿਲੇ ਪੜਾਅ ਦੀ ਚੋਣ 6 ਨਵੰਬਰ ਨੂੰ ਹੋਈ ਸੀ, ਜਦਕਿ ਦੂਜੇ ਪੜਾਅ ਵਿੱਚ ਮੰਗਲਵਾਰ ਨੂੰ 122 ਸੀਟਾਂ ਲਈ ਵੋਟਿੰਗ ਹੋਈ ਸੀ। ਵੋਟਾਂ ਦੀ ਗਿਣਤੀ ਹੁਣ ਬੀਤੇ ਦਿਨ ਯਾਨੀ 14 ਨਵੰਬਰ ਨੂੰ ਹੋਵੇਗੀ। ਇਸ ਵਾਰ ਸੂਬੇ ਦੇ 67.13 ਫ਼ੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ, ਜੋ ਹੁਣ ਤੱਕ ਦਾ ਸਭ ਤੋਂ ਵੱਧ ਵੋਟ ਫ਼ੀਸਦੀ ਦਰ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਬਿਹਾਰ ਵਿਚ ਹੋਈਆਂ ਚੋਣਾਂ ਵਿਚ ਔਰਤਾਂ ਨੇ 71.78 ਫੀਸਦੀ ਵੋਟਿੰਗ ਕੀਤੀ, ਜਦੋਂ ਕਿ ਮਰਦਾਂ ਦੀ ਵੋਟਿੰਗ ਪ੍ਰਤੀਸ਼ਤਤਾ 62.98 ਸੀ।
ਪੜ੍ਹੋ ਇਹ ਵੀ : Night Shift 'ਚ ਬੇਫ਼ਿਕਰ ਹੋ ਕੇ ਕੰਮ ਕਰਨ ਔਰਤਾਂ, ਮਿਲੇਗੀ ਦੁਗਣੀ ਤਨਖ਼ਾਹ! ਯੋਗੀ ਸਰਕਾਰ ਦਾ ਵੱਡਾ ਫੈਸਲਾ
ਦਿੱਲੀ-NCR 'ਚ ਵਿਗੜੀ ਹਵਾ ਦੀ ਗੁਣਵੱਤਾ, ਸਾਹ ਲੈਣਾ ਹੋਇਆ ਔਖਾ, AQI ਚੌਥੇ ਦਿਨ 400 ਤੋਂ ਪਾਰ
NEXT STORY