ਮੁਜ਼ੱਫਰਪੁਰ- ਬਿਹਾਰ ਦੇ ਮੁਜ਼ੱਫਰਪੁਰ ਤੋਂ ਇਕ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਕੁਝ ਮਨਚਲਿਆਂ ਨੇ ਘਰ 'ਚ ਦਾਖ਼ਲ ਹੋ ਕੇ 6 ਮਹੀਨੇ ਦੇ ਬੱਚੇ ਦੇ ਸਿਰ 'ਤੇ ਪਿਸਤੌਲ ਰੱਖ ਕੇ ਵਿਆਹੁਤਾ ਜਨਾਨੀ ਨਾਲ ਸਮੂਹਕ ਜਬਰ ਜ਼ਿਨਾਹ (ਗੈਂਗਰੇਪ) ਕੀਤਾ। ਜਬਰ ਜ਼ਿਨਾਹ ਦਾ ਵੀਡੀਓ ਬਣਾ ਕੇ ਉਸ ਨੂੰ ਵਾਇਰਲ ਕਰ ਦਿੱਤਾ। ਦੋਸ਼ੀ ਜਨਾਨੀ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਹੇ ਹਨ। ਇਸ ਮਾਮਲੇ 'ਚ ਪੁਲਸ ਨੇ 5 ਦੋਸ਼ੀਆਂ ਵਿਰੁੱਧ ਨਾਮਜ਼ਦ ਐੱਫ.ਆਈ.ਆਰ. ਦਰਜ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਜਨਾਨੀ ਨਾਲ ਜਬਰ ਜ਼ਿਨਾਹ ਕਰਨ ਵਾਲੇ ਸਾਰੇ ਦੋਸ਼ੀ 19 ਤੋਂ 21 ਸਾਲ ਦੀ ਉਮਰ ਦੇ ਹਨ। ਪੁਲਸ ਦਾ ਕਹਿਣਾ ਹੈ ਕਿ ਕਰਜਾ ਥਾਣਾ ਇਲਾਕੇ ਦੇ ਇਕ ਪਿੰਡ ਦੀ ਜਨਾਨੀ ਆਪਣੇ ਘਰ 'ਚ ਇਕੱਲੀ ਰਹਿੰਦੀ ਹੈ। ਉਸ ਦਾ ਪਤੀ ਮਜ਼ਦੂਰੀ ਲਈ ਬਾਹਰ ਰਹਿੰਦਾ ਸੀ। 12 ਅਗਸਤ ਨੂੰ ਪਿੰਡ ਦੇ 5 ਨੌਜਵਾਨ ਚੁਨਚੁਨ ਕੁਮਾਰ, ਲਾਲਬਾਬੂ ਕੁਮਾਰ, ਸਾਜਨ ਕੁਮਾਰ, ਸ਼੍ਰੀਰਾਮ ਕੁਮਾਰ ਅਤੇ ਸ਼ਿਵਾ ਕੁਮਾਰ ਰਾਤ ਨੂੰ ਘਰ 'ਚ ਦਾਖਲ ਹੋਏ। ਚੁਨਚੁਨ ਨੇ ਜਨਾਨੀ ਦੇ ਛੋਟੇ ਬੇਟੇ ਨੂੰ ਪਿਸਤੌਲ ਦੀ ਨੌਕ 'ਤੇ ਆਪਣੇ ਕਬਜ਼ੇ 'ਚ ਲੈ ਲਿਆ ਅਤੇ ਵਾਰੀ-ਵਾਰੀ ਨਾਲ ਸਾਰਿਆਂ ਨੇ ਜਨਾਨੀ ਨਾਲ ਜਬਰ ਜ਼ਿਨਾਹ ਕੀਤਾ।
ਪੀੜਤਾ ਦੇ ਬਿਆਨ 'ਤੇ ਪੁਲਸ ਨੇ ਸ਼ਿਕਾਇਤ ਦਰਜ ਕਰ ਲਈ ਹੈ। ਐੱਸ.ਡੀ.ਪੀ.ਓ. ਰਾਜੇਸ਼ ਸ਼ਰਮਾ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਕਰਜਾ ਥਾਣਾ ਮੁਖੀ ਨੂੰ ਇਸ ਮਾਮਲੇ 'ਚ ਸਖਤ ਕਾਰਵਾਈ ਕਰਨ ਦਾ ਆਦੇਸ਼ ਦਿੱਤਾ ਹੈ। ਜਨਾਨੀ ਦਾ ਮੈਡੀਕਲ ਟੈਸਟ ਵੀ ਕਰਵਾ ਦਿੱਤਾ ਗਿਆ ਹੈ ਅਤੇ ਪੁਲਸ ਦੀ ਦੇਖਰੇਖ 'ਚ ਉਸ ਨੂੰ ਘਰ ਭੇਜ ਦਿੱਤਾ ਗਿਆ ਹੈ। ਇਸ ਘਟਨਾ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਲੋਕ ਜਲਦ ਤੋਂ ਜਲਦ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ। ਕਈ ਸਮਾਜਿਕ ਸੰਗਠਨਾਂ ਨੇ ਵੀਡੀਓ ਵਾਇਰਲ ਕਰਨ ਵਾਲਿਆਂ 'ਤੇ ਵੀ ਐਕਸ਼ਨ ਦੀ ਮੰਗ ਕੀਤੀ ਹੈ।
ਕੋਵਿਡ-19 ਆਫ਼ਤ ਕਾਰਨ ਵਧੇ ਤਣਾਅ ਦੇ ਮਾਮਲੇ, 1300 ਤੋਂ ਵੱਧ ਲੋਕਾਂ ਨੇ ਮੰਗੀ ਮਦਦ
NEXT STORY