ਬਿਹਾਰ- ਬਿਹਾਰ ਸਰਕਾਰ ਨੇ ਕੋਰੋਨਾ ਨਾਲ ਮਰਨ ਵਾਲੇ 8,849 ਲੋਕਾਂ ’ਚੋਂ ਹਰੇਕ ਦੇ ਪਰਿਵਾਰ ਲਈ 4 ਲੱਖ ਰੁਪਏ ਦਾ ਭੁਗਤਾਨ ਕੀਤਾ ਹੈ। ਮੁਆਵਜ਼ਾ ਰਾਸ਼ੀ 353.96 ਕਰੋੜ ਰੁਪਏ ਅਨੁਮਾਨਤ ਹੈ। ਬਿਹਾਰ ਇਕ ਮਾਤਰ ਰਾਜ ਹੈ, ਜਿਸ ਨੇ ਹਰੇਕ ਕੋਰੋਨਾ ਪੀੜਤ ਦੀ ਮੌਤ ਲਈ ਇਸ ਰਾਸ਼ੀ ਦਾ ਐਲਾਨ ਅਤੇ ਭੁਗਤਾਨ ਕੀਤਾ ਹੈ। ਕਾਂਗਰਸ ਸ਼ਾਸਿਤ ਸੂਬਿਆਂ ਵਲੋਂ ਇਹ ਮੁਆਵਜ਼ਾ ਦੇਣ ਦੀ ਮੰਗ ਲਗਾਤਾਰ ਵੱਧਦੀ ਜਾ ਰਹੀ ਹੈ। ਕਾਂਗਰਸ ਦੇ ਸਾਰੇ ਮੁੱਖ ਮੰਤਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਇਸ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ : ਦੇਸ਼ ’ਚ 112 ਕਰੋੜ ਤੋਂ ਵੱਧ ਲੋਕਾਂ ਨੂੰ ਲੱਗੇ ਕੋਰੋਨਾ ਟੀਕੇ, ਨਵੇਂ ਮਾਮਲਿਆਂ ਦੀ ਗਿਣਤੀ ਘਟੀ
ਅਕਤੂਬਰ ’ਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੇ ਸੁਝਾਅ ਅਨੁਸਾਰ, ਕੋਰੋਨਾ ਨਾਲ ਮਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਰਾਸ਼ੀ ਦੇ ਰੂਪ ’ਚ 50 ਹਜ਼ਾਰ ਰੁਪਏ ਦੀ ਮਨਜ਼ੂਰੀ ਦਿੱਤੀ ਸੀ। ਜਲ ਸਰੋਤ ਅਤੇ ਸੂਚਨਾ ਤੇ ਜਨਸੰਪਰਕ ਰਾਜ ਮੰਤਰੀ ਸੰਜੇ ਝਾਅ ਨੇ ਦੱਸਿਆ,‘‘ਬਿਹਾਰ ਪਹਿਲੀ ਅਤੇ ਇਕਮਾਤਰ ਸਰਕਾਰ ਹੈ, ਜਿਸ ਨੇ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਲਈ 4 ਲੱਖ ਰੁਪਏ ਦੇ ਭੁਗਤਾਨ ਦਾ ਐਲਾਨ ਕੀਤਾ ਹੈ।’’ ਸ਼ੁਰੂਆਤ ’ਚ ਪੈਸਾ ਮੁੱਖ ਮੰਤਰੀ ਰਾਹਤ ਫੰਡ ਤੋਂ ਦਿੱਤਾ ਗਿਆ ਸੀ। ਬਾਅਦ ’ਚ ਇਸ ਨੂੰ ਰਾਜ ਆਫ਼ਤ ਰਾਹਤ ਫੰਡ (ਐੱਸ.ਡੀ.ਆਰ.ਐੱਫ.) ਤੋਂ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਰਾਜ ਸਭਾ ’ਚ ਵੀ ਪਾਸ ਹੋਇਆ ਤਿੰਨੋਂ ਖੇਤੀ ਕਾਨੂੰਨਾਂ ਦੀ ਵਾਪਸੀ ਦਾ ਬਿੱਲ
ਬਿਹਾਰ ਸਰਕਾਰ ਦੇ ਸਿਹਤ ਵਿਭਾਗ ਅਨੁਸਾਰ, ਰਾਜ ’ਚ ਸ਼ਨੀਵਾਰ ਤਾਕ ਕੋਰੋਨਾ ਨਾਲ 9,663 ਮੌਤਾਂ ਹੋਈਆਂ ਹਨ। ਰਾਜ ਸਰਕਾਰ ਨੇ ਕੋਰੋਨਾ ਨਾਲ ਮਰਨ ਵਾਲੇ 3,727 ਵਿਅਕਤੀਆਂ ਦੇ ਪਰਿਵਾਰਾਂ ਨੂੰ ਮੁੱਖ ਮੰਤਰੀ ਰਾਹਤ ਫੰਡ ਤੋਂ ਪਹਿਲਾਂ ਹੀ ਭੁਗਤਾਨ ਕਰ ਦਿੱਤਾ ਹੈ ਅਤੇ ਐੱਸ.ਡੀ.ਆਰ.ਐੱਫ. ਤੋਂ ਮਹਾਮਾਰੀ ਨਾਲ ਮਰਨ ਵਾਲੇ 6,918 ਲੋਕਾਂ ਦੇ ਪਰਿਵਾਰਾਂ ਲਈ ਧਨ ਜਾਰੀ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
‘ਓਮੀਕਰੋਨ’ ਦੀ ਦਹਿਸ਼ਤ; ਤੇਲੰਗਾਨਾ ਦੇ ਇਕ ਸਕੂਲ ’ਚ 42 ਵਿਦਿਆਰਥਣਾਂ ਕੋਰੋਨਾ ਪਾਜ਼ੇਟਿਵ
NEXT STORY