ਨਵੀਂ ਦਿੱਲੀ (ਇੰਟ.) : ਬਿਹਾਰ ਦੇ ਉਪ-ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਰਾਜਸਥਾਨ ਸਰਕਾਰ 'ਤੇ ਗੰਭੀਰ ਦੋਸ਼ ਲਗਾਏ ਹਨ। ਸੁਸ਼ੀਲ ਨੇ ਕਿਹਾ ਕਿ ਇੱਕ ਕਰੋਡ਼ ਜਮਾਂ ਕਰਵਾਉਣ ਤੋਂ ਬਾਅਦ ਹੀ ਰਾਜਸਥਾਨ ਦੀ ਕਾਂਗਰਸ ਸਰਕਾਰ ਨੇ ਬਿਹਾਰੀ ਵਿਦਿਆਰਥੀਆਂ ਦੀ ਟਰੇਨ ਆਉਣ ਦਿੱਤੀ। ਇਸ ਦੇ ਨਾਲ ਹੀ ਸੁਸ਼ੀਲ ਮੋਦੀ ਨੇ ਲਾਲੂ ਯਾਦਵ ਦੀ ਪਾਰਟੀ ਰਾਸ਼ਟਰੀ ਜਨਤਾ ਦਲ (ਰਾਜਦ) ਤੋਂ ਵੀ ਸਵਾਲ ਪੁੱਛ ਲਿਆ।
ਡਿਪਟੀ ਸੀ.ਐਮ. ਸੁਸ਼ੀਲ ਕੁਮਾਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਰਾਜਸਥਾਨ ਦੇ ਕੋਟਾ ਵਿਚ ਫਸੇ ਬਿਹਾਰ ਦੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਕਾਂਗਰਸ ਅਤੇ ਰਾਜਦ ਨੇ ਬੱਸ ਭੇਜਣ ਅਤੇ ਟਰੇਨ ਦਾ ਕਿਰਾਇਆ ਦੇਣ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ, ਪਰ ਸਭ ਦਿਖਾਵਾ ਸਾਬਤ ਹੋਇਆ। ਗਹਿਲੋਤ ਸਰਕਾਰ 'ਤੇ ਦੋਸ਼ ਲਗਾਉਂਦੇ ਹੋਏ ਸੁਸ਼ੀਲ ਕੁਮਾਰ ਮੋਦੀ ਨੇ ਕਿਹਾ ਕਿ ਕੋਟਾ ਤੋਂ 18 ਹਜ਼ਾਰ ਵਿਦਿਆਰਥੀਆਂ ਦੀ ਵਾਪਸੀ ਲਈ ਜਦੋਂ 13 ਵਿਸ਼ੇਸ਼ ਟਰੇਨਾਂ ਦੀ ਵਿਵਸਥਾ ਕੀਤੀ ਗਈ, ਤੱਦ ਉੱਥੇ ਦੀ ਕਾਂਗਰਸ ਸਰਕਾਰ ਨੇ ਵਿਦਿਆਰਥੀਆਂ ਦੇ ਕਿਰਾਏ ਦੇ ਇੱਕ ਕਰੋਡ਼ ਰੁਪਏ ਬਿਹਾਰ ਸਰਕਾਰ ਤੋਂ ਜਮਾਂ ਕਰਵਾਉਣ ਤੋਂ ਬਾਅਦ ਹੀ ਟਰੇਨ ਜਾਣ ਦਿੱਤੀ।
ਸਿਹਤ ਕਰਮਚਾਰੀਆਂ ਦਾ 14 ਦਿਨ ਦਾ ਇਕਾਂਤਵਾਸ ਖਤਮ ਕਰਣ 'ਤੇ ਨੋਟਿਸ
NEXT STORY