ਛਪਰਾ— ਬਿਹਾਰ 'ਚ ਸਾਰਨ ਜ਼ਿਲਾ ਹੈੱਡ ਕੁਆਰਟਰ ਛਪਰਾ ਦੇ ਮੁਫਸਿਲ ਥਾਣਾ ਖੇਤਰ ਦੇ ਬਾਜ਼ਾਰ ਕਮੇਟੀ ਨੇੜੇ ਇਕ ਟਿਕਾਣੇ 'ਤੇ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼ ਕਰ ਕੇ ਪੁਲਸ ਨੇ 5 ਔਰਤਾਂ ਸਮੇਤ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸਾਰਨ ਦੇ ਪੁਲਸ ਕਮਿਸ਼ਨਰ ਹਰਕਿਸ਼ੋਰ ਰਾਏ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਮੁਫਸਿਲ ਥਾਣਾ ਖੇਤਰ ਦੇ ਬਾਜ਼ਾਰ ਕਮੇਟੀ ਦੇ ਇਕ ਮਕਾਨ 'ਚ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ। ਇਸ ਆਧਾਰ 'ਤੇ ਪੁਲਸ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਸ਼ੱਕੀ ਮਕਾਨ 'ਤੇ ਛਾਪੇਮਾਰੀ ਕੀਤੀ।
ਸ਼੍ਰੀ ਰਾਏ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਪੁਲਸ ਨੇ ਇਤਰਾਜ਼ਯੋਗ ਹਾਲਤ 'ਚ 5 ਔਰਤਾਂ ਅਤੇ 2 ਪੁਰਸ਼ਾਂ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਲੋਕਾਂ ਵਿਰੁੱਧ ਸ਼ਿਕਾਇਤ ਦਰਜ ਕਰ ਕੇ ਉਨ੍ਹਾਂ ਨੂੰ ਜੇਲ ਭੇਜਿਆ ਜਾ ਰਿਹਾ ਹੈ।
ਰਾਹੁਲ ਨੂੰ ਮਿਲੇ ਸ਼ਤਰੂਘਨ, 6 ਅਪ੍ਰੈਲ ਨੂੰ ਹੋ ਸਕਦੇ ਹਨ ਕਾਂਗਰਸ 'ਚ ਸ਼ਾਮਲ
NEXT STORY