ਪਟਨਾ— ਬਿਹਾਰ ’ਚ ਕੋਰੋਨਾ ਟੀਕਾਕਰਨ ਨੂੰ ਲੈ ਕੇ ਲਾਪਰਵਾਹੀ ਦਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ 65 ਸਾਲਾ ਬੀਬੀ ਨੂੰ ਮਹਿਜ 5 ਮਿੰਟ ਦੇ ਫਰਕ ਨਾਲ ਕੋਵਿਡ 19 ਦੀਆਂ ਦੋਵੇਂ ਵੈਕਸੀਨ- ਕੋਵਿਸ਼ੀਲਡ ਅਤੇ ਕੋਵੈਕਸੀਨ ਦਾ ਟੀਕਾ ਲਾ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਸਿਹਤ ਮਹਿਕਮੇ ਨੂੰ ਭਾਜੜਾਂ ਪੈ ਗਈਆਂ।
ਇਹ ਵੀ ਪੜ੍ਹੋ- ਜ਼ਿੰਦਗੀ ਦੀ ਜੰਗ ਹਾਰੇ 'ਫਲਾਇੰਗ ਸਿੱਖ' ਮਿਲਖਾ ਸਿੰਘ, ਪੀ.ਜੀ.ਆਈ. 'ਚ ਹੋਈ ਮੌਤ
ਇਹ ਮਾਮਲਾ ਪਟਨਾ ਦੇ ਬਾਹਰੀ ਇਲਾਕੇ ਪੁਨਪੁਨ ਸ਼ਹਿਰ ਦੇ ਬੇਲਦਾਰੀਚਕ ਖੇਤਰ ਦੇ ਅਵਧਪੁਰ ਪਿੰਡ ਦੀ ਹੈ। ਜਿੱਥੇ 16 ਜੂਨ ਨੂੰ ਸੁਨੀਲਾ ਦੇਵੀ ਨਾਂ ਦੀ ਇਕ ਬੀਬੀ ਨੂੰ ਨਰਸਾਂ ਨੇ 5 ਮਿੰਟ ਦੇ ਫਰਕ ਨਾਲ ਦੋਵੇਂ ਟੀਕੇ ਲਾ ਦਿੱਤੇ ਗਏ। ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੈਣ ਮਗਰੋਂ ਉਕਤ ਬੀਬੀ ਨੂੰ ਬੁਖ਼ਾਰ ਹੋ ਗਿਆ। ਇਸ ਘਟਨਾ ਤੋਂ ਬਾਅਦ ਡਾਕਟਰਾਂ ਦੀ ਟੀਮ ਲਗਾਤਾਰ ਸੁਨੀਲਾ ਦੇਵੀ ਦੀ ਸਿਹਤ ’ਤੇ ਨਜ਼ਰ ਰੱਖ ਰਹੀ ਹੈ।
ਇਹ ਵੀ ਪੜ੍ਹੋ- 51 ਸਾਲ ਦੇ ਹੋਏ ਰਾਹੁਲ ਗਾਂਧੀ, ਜਾਣੋ ਉਨ੍ਹਾਂ ਬਾਰੇ ਕੁਝ ਖ਼ਾਸ ਗੱਲਾਂ
ਇਸ ਘਟਨਾ ਨੂੰ 3 ਦਿਨ ਬੀਤ ਚੁੱਕੇ ਹਨ ਅਤੇ ਫ਼ਿਲਹਾਲ ਸੁਨੀਲਾ ਦੇਵੀ ਦੀ ਸਿਹਤ ’ਤੇ ਦੋਹਾਂ ਟੀਕਿਆਂ ਦਾ ਕੋਈ ਮਾੜਾ ਪ੍ਰਭਾਵ ਨਜ਼ਰ ਨਹੀਂ ਆ ਰਿਹਾ ਹੈ ਅਤੇ ਉਨ੍ਹਾਂ ਦੀ ਸਿਹਤ ਆਮ ਬਣੀ ਹੋਈ ਹੈ। ਓਧਰ ਪੁਨਪੁਨ ਡਵੀਜ਼ਨ ਵਿਕਾਸ ਅਹੁਦਾ ਅਧਿਕਾਰੀ ਸ਼ੈਲੇਦ ਕੁਮਾਰ ਕੇਸਰੀ ਨੇ ਕਿਹਾ ਕਿ ਇਸ ਲਾਪਰਵਾਹੀ ਲਈ ਦੋਹਾਂ ਨਰਸਾਂ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ ਅਤੇ ਬੀਬੀ ਦੀ ਮੈਡੀਕਲ ਟੀਮ ਦੇਖ-ਰੇਖ ਕਰ ਰਹੀ ਹੈ।
ਇਹ ਵੀ ਪੜ੍ਹੋ- ਰਾਹਤ ਦੀ ਖ਼ਬਰ: ਦੇਸ਼ 'ਚ ਕੋਰੋਨਾ ਦੇ ਨਵੇਂ ਮਾਮਲੇ ਘਟੇ, ਹੁਣ ਤੱਕ 27 ਕਰੋੜ ਤੋਂ ਵੱਧ ਲੋਕਾਂ ਦਾ ਹੋਇਆ ਟੀਕਾਕਰਨ
ਓਧਰ ਸੁਨੀਲਾ ਦੇਵੀ ਨੇ ਕਿਹਾ ਕਿ ਪਹਿਲਾ ਟੀਕਾ ਕੋਵਿਸ਼ੀਲਡ ਲੱਗਣ ਤੋਂ ਬਾਅਦ ਸਿਹਤ ਕਾਮਿਆਂ ਨੇ ਸੰਖੇਪ ਜਾਣਕਾਰੀ ਲਈ ਬੈਠਣ ਲਈ ਕਿਹਾ। ਇਸ ਦੌਰਾਨ ਦੂਜੀ ਨਰਸ ਨੇ ਕੋਵੈਕਸੀਨ ਦਾ ਵੀ ਟੀਕਾ ਲਾ ਦਿੱਤਾ। ਮੈਂ ਮਨਾ ਵੀ ਕੀਤਾ ਅਤੇ ਕਿਹਾ ਕਿ ਮੈਨੂੰ ਟੀਕਾ ਲੱਗ ਚੁੱਕਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਦੂਜਾ ਟੀਕਾ ਵੀ ਲੱਗੇਗਾ। ਅਜਿਹੀ ਲਾਪਰਵਾਹੀ ਕਰਨ ਤੋਂ ਬਾਅਦ ਨਰਸਾਂ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ।
ਇਹ ਵੀ ਪੜ੍ਹੋ- ਪੌਣੇ 3 ਲੱਖ ਰੁਪਏ ਕਿਲੋ ਵਿਕਦੇ ਨੇ ਇਹ ਅੰਬ, ਰਾਖੀ ਲਈ ਮਾਲਕ ਨੇ ਰੱਖੇ 4 ਚੌਂਕੀਦਾਰ ਅਤੇ 6 ਕੁੱਤੇ
ਭਾਰਤੀ ਹਵਾਈ ਫ਼ੌਜ 'ਚ 2022 ਤੱਕ ਸ਼ਾਮਲ ਕਰ ਲਏ ਜਾਣਗੇ 36 ਰਾਫ਼ੇਲ ਜਹਾਜ਼
NEXT STORY