ਹਰੀਦੁਆਰ— ਤਾਮਿਲਨਾਡੂ ’ਚ ਹੈਲੀਕਾਪਟਰ ਹਾਦਸੇ ’ਚ ਸ਼ਹੀਦ ਹੋਏ ਚੀਫ ਆਫ ਡਿਫੈਂਸ ਸਟਾਫ (ਸੀ. ਡੀ. ਐੱਸ.) ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਦੀਆਂ ਅਸਥੀਆਂ ਸ਼ਨੀਵਾਰ ਯਾਨੀ ਕਿ ਅੱਜ ਹਰੀਦੁਆਰ ਵਿਖੇ ਗੰਗਾ ’ਚ ਵਿਸਰਜਿਤ ਕਰ ਦਿੱਤੀਆਂ ਗਈਆਂ। ਜਨਰਲ ਰਾਵਤ ਦੀਆਂ ਦੋਵੇਂ ਧੀਆਂ ਕ੍ਰਿਤਿਕਾ ਅਤੇ ਤਾਰਿਨੀ ਨੇ ਆਪਣੇ ਮਾਤਾ-ਪਿਤਾ ਦੀਆਂ ਅਸਥੀਆਂ ਨੂੰ ਗੰਗਾ ’ਚ ਵਿਸਰਜਿਤ ਕੀਤਾ। ਸ਼ਨੀਵਾਰ ਸਵੇਰੇ ਦੋਵੇਂ ਧੀਆਂ ਨੇ ਦਿੱਲੀ ਦੇ ਬਰਾਰ ਸੁਕਵਾਇਰ ਤੋਂ ਪਿਤਾ ਰਾਵਤ ਅਤੇ ਮਾਂ ਮਧੁਲਿਕਾ ਦੀਆਂ ਅਸਥੀਆਂ ਨੂੰ ਚੁਗਿਆ ਅਤੇ ਫਿਰ ਹਰੀਦੁਆਰ ਲਈ ਰਵਾਨਾ ਹੋਈਆਂ। ਰਾਵਤ ਦੀਆਂ ਧੀਆਂ ਦੇ ਹਰੀਦੁਆਰਾ ਪਹੁੰਚਣ ’ਤੇ ਪੰਡਤਾਂ ਨੇ ਗੰਗਾ ਘਾਟ ’ਤੇ ਪੂਜਾ ਕੀਤੀ, ਜਿਸ ਤੋਂ ਬਾਅਦ ਅਸਥੀਆਂ ਨੂੰ ਵਿਸਰਜਿਤ ਕੀਤਾ ਗਿਆ।
ਦਰਅਸਲ ਜਨਰਲ ਰਾਵਤ ਦਾ ਪਰਿਵਾਰ ਚਾਹੁੰਦਾ ਸੀ ਕਿ ਅਸਥੀਆਂ ਦੇ ਵਿਸਰਜਨ ਦੇ ਸਮੇਂ ਭੀੜ ਨਾ ਹੋਵੇ, ਅੰਤਿਮ ਸਮੇਂ ’ਚ ਉਨ੍ਹਾਂ ਨੂੰ ਇਕੱਲਾ ਛੱਡਿਆ ਜਾਵੇ। ਫਿਰ ਵੀ ਗੇਟ ਤੱਕ ਲੋਕਾਂ ਦੀ ਵੱਡੀ ਭੀੜ ਮੌਜੂਦ ਸੀ। ਗੰਗਾ ਘਾਟ ਦੇ ਆਲੇ-ਦੁਆਲੇ ਤਿੰਨੋਂ ਫ਼ੌਜੀਆਂ ਦੇ ਅਧਿਕਾਰੀ ਅਤੇ ਮਿਲਟੀ ਪੁਲਸ ਮੌਜੂਦ ਸਨ।
ਜਨਰਲ ਬਿਪਿਤ ਰਾਵਤ ਦਾ ਹੈਲੀਕਾਪਟਰ ਹੋਇਆ ਸੀ ਕਰੈਸ਼—
ਦੱਸ ਦੇਈਏ ਕਿ ਬੀਤੇ ਬੁੱਧਵਾਰ ਨੂੰ ਜਨਰਲ ਬਿਪਿਨ ਰਾਵਤ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਤਾਮਿਲਨਾਡੂ ਦੇ ਕੰਨੂਰ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ। ਹਵਾਈ ਫ਼ੌਜ ਦੇ ਐੱਮ. ਆਈ-17ਵੀ5 ਹੈਲੀਕਾਪਟਰ ਵਿਚ ਰਾਵਤ, ਉਨ੍ਹਾਂ ਦੀ ਪਤਨੀ ਸਮੇਤ 14 ਲੋਕ ਸਵਾਰ ਸਨ। ਇਸ ਭਿਆਨਕ ਹਾਦਸੇ ਵਿਚ 13 ਲੋਕ ਸਵਾਰ ਸਨ, ਜਦਕਿ ਗੰਭੀਰ ਰੂਪ ਨਾਲ ਜ਼ਖਮੀ ਗਰੁੱਪ ਕੈਪਟਨ ਵਰੁਣ ਸਿੰਘ ਦਾ ਬੈਂਗਲੁਰੂ ’ਚ ਇਲਾਜ ਚੱਲ ਰਿਹਾ ਹੈ। ਸ਼ੁੱਕਰਵਾਰ ਯਾਨੀ ਕਿ ਕੱਲ੍ਹ ਸਰਕਾਰੀ ਸਨਮਾਨ ਨਾਲ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਦੇਸ਼ ’ਚ ਓਮੀਕ੍ਰੋਨ ਦੀ ਰਫ਼ਤਾਰ ਤੇਜ਼ ਪਰ ਟੀਕਿਆਂ ’ਚ ਆ ਰਹੀ ਕਮੀ
NEXT STORY