ਨਵੀਂ ਦਿੱਲੀ–ਦੇਸ਼ ’ਚ ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਵੇਰੀਐਂਟ ਦਾ ਕਹਿਰ ਫੈਲ ਚੁੱਕਾ ਹੈ। 2 ਦਸੰਬਰ ਨੂੰ ਸਭ ਤੋਂ ਪਹਿਲੇ ਓਮੀਕ੍ਰੋਨ ਸੰਕਰਮਣ ਦੀ ਪੁਸ਼ਟੀ ਹੋਈ ਸੀ। ਕੇਂਦਰ ਅਤੇ ਸੂਬਾ ਸਰਕਾਰਾਂ ਨੇ ਟੀਕਾਕਰਨ ਦੀ ਰਫ਼ਤਾਰ ਤੇਜ਼ ਕਰਨ ਦੀ ਗੱਲ ਕਹੀ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਦੀ ਚਪੇਟ ’ਚ ਆਉਣ ਤੋਂ ਬਚਾਇਆ ਜਾ ਸਕੇ। ਦੂਸਰੇ ਪਾਸੇ ਦੁਨੀਆ ਦੇ 30 ਤੋਂ ਵੱਧ ਅਜਿਹੇ ਦੇਸ਼ ਹਨ ਜਿੱਥੇ ਬੂਸਟਰ ਡੋਜ਼ ਲਾਜ਼ਮੀ ਕਰ ਦਿੱਤੀ ਗਈ ਹੈ। ਅਮਰੀਕਾ ਅਤੇ ਯੂਰਪੀ ਦੇਸ਼ਾਂ ਵੀ ਇਸ ਬੂਸਟਰ ਡੋਜ਼ ਦਾ ਤੇਜ਼ੀ ਨਾਲ ਵਿਸਤਾਰ ਕੀਤਾ ਜਾ ਰਿਹਾ ਹੈ ਤਾਂ ਜੋ ਓਮੀਕ੍ਰੋਨ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ, ਪਰ ਭਾਰਤ ’ਚ ਆਮ ਵੈਕਸੀਨੇਸ਼ਨ ਦੀ ਰਫ਼ਤਾਰ ਵੀ ਘੱਟ ਹੁੰਦੀ ਦਿਖਾਈ ਦੇ ਰਹੀ ਹੈ।
2 ਦਸੰਬਰ ਨੂੰ ਦੇਸ਼ ’ਚ ਰੋਜ਼ ਲੱਗਣ ਵਾਲੇ ਟੀਕਿਆਂ ਦੀ ਗਿਣਤੀ 81.39 ਲੱਖ ਸੀ, ਜੋ ਹੁਣ 8.5 ਫੀਸਦੀ ਘੱਟ ਹੋ ਕੇ 74.44 ਲੱਖ ਰਹਿ ਗਈ ਹੈ। ਪੰਜਾਬ, ਝਾਰਖੰਡ, ਬਿਹਾਰ ਯੂ.ਪੀ. ਅਤੇ ਮਹਾਰਾਸ਼ਟਰ ਅਜਿਹੇ ਹਨ, ਜਿੱਥੇ ਅਜੇ 50 ਫ਼ੀਸਦੀ ਤੋਂ ਜ਼ਿਆਦਾ ਦੇ ਲੋਕਾਂ ਨੂੰ ਦੋਵੇਂ ਖ਼ੁਰਾਕਾਂ ਨਹੀਂ ਲੱਗੀਆਂ ਹਨ। ਦੂਸਰੇ ਦੇਸ਼ਾਂ ਨੇ ਬੱਚਿਆਂ ਦਾ ਟੀਕਾਕਰਨ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਨੂੰ ਸ਼ੁਰੂ ਕੀਤੇ ਲਗਭਗ 2 ਮਹੀਨੇ ਹੋ ਗਏ ਹਨ।
ਭਾਰਤ ’ਚ ਮਾਹਿਰਾਂ ਦਾ ਕਹਿਣਾ ਹੈ ਕਿ ਇੱਥੇ ਬੱਚਿਆਂ ਨੂੰ ਵੈਕਸੀਨ ਲਈ ਅਜੇ ਹੋਰ ਉਡੀਕ ਕਰਨੀ ਪਵੇਗੀ। ਬ੍ਰਿਟੇਨ ’ਚ 32 ਫੀਸਦੀ ਆਬਾਦੀ ਨੂੰ ਬੂਸਟਰ ਲੱਗ ਚੁੱਕੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਦੁਨੀਆ ਅਜੇ ਟੀਕਿਆਂ ਦੇ ਦਮ ’ਤੇ ਹੀ ਓਮੀਕ੍ਰੋਨ ਨਾਲ ਲੜ ਰਹੀ ਹੈ। ਅਮਰੀਕਾ ’ਚ 16 ਸਾਲ ਤੋਂ ਵੱਧ ਉਮਰ ਵਾਲੇ ਸਾਰੇ ਨਾਗਰਿਕਾਂ ਲਈ ਬੂਸਟਰ ਜ਼ਰੂਰੀ ਕਰ ਦਿੱਤੀ ਹੈ। ਚੀਨ ’ਚ 3 ਸਾਲ ਤਕ ਦੇ ਬੱਚਿਆਂ ਨੂੰ ਬੂਸਟਰ ਦਿੱਤੇ ਜਾ ਰਹੇ ਹਨ। ਬ੍ਰਿਟੇਨ, ਜਰਮਨੀ, ਫ੍ਰਾਂਸ ’ਚ 45 ਸਾਲ ਤੋਂ ਵੱਧ ਵਾਲਿਆਂ ਨੂੰ ਬੂਸਟਰ ਲੱਗ ਰਹੇ ਹਨ।
ਇਹ ਵੀ ਪੜ੍ਹੋ : ਭਾਰਤ ਕਦੋਂ ਸਥਾਪਤ ਕਰੇਗਾ ਆਪਣਾ ਪੁਲਾੜ ਸਟੇਸ਼ਨ? ਸਰਕਾਰ ਨੇ ਦਿੱਤਾ ਇਹ ਜਵਾਬ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਦਿੱਲੀ-ਰੋਹਤਕ ਨੈਸ਼ਨਲ ਹਾਈਵੇਅ ਜਲਦ ਹੋਵੇਗਾ ਸ਼ੁਰੂ, ਪੁਲਸ ਨੇ ਤੋੜਨੀਆਂ ਸ਼ੁਰੂ ਕੀਤੀਆਂ ਕੰਕ੍ਰੀਟ ਦੀਆਂ ਕੰਧਾਂ
NEXT STORY