ਲਖਨਊ : ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਇੱਕ ਵੱਡਾ ਹਾਦਸਾ ਟਲ ਗਿਆ ਹੈ। ਜਿੱਥੇ ਲਖਨਊ ਤੋਂ ਕੋਲਕਾਤਾ ਜਾ ਰਹੀ ਏਅਰ ਏਸ਼ੀਆ ਦੀ ਫਲਾਈਟ ਨਾਲ ਪੰਛੀ ਟਕਰਾ ਗਿਆ। ਜਿਸ ਤੋਂ ਬਾਅਦ ਇਸ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਹ ਹਾਦਸਾ ਫਲਾਈਟ ਦੇ ਟੇਕ-ਆਫ ਦੌਰਾਨ ਵਾਪਰਿਆ। ਫਿਲਹਾਲ ਸਾਰੇ ਯਾਤਰੀ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਦੂਜੀ ਫਲਾਈਟ 'ਚ ਭੇਜਣ ਦੀ ਵਿਵਸਥਾ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਹੁਣ ਦੇਸ਼ 'ਚ ਚੱਲਣਗੀਆਂ ਗਾਂ ਦੇ ਗੋਹੇ ਨਾਲ ਕਾਰਾਂ, Suzuki ਨੇ ਕੀਤਾ ਇਸ ਕੰਪਨੀ ਨਾਲ ਸਮਝੌਤਾ
ਟੇਕ-ਆਫ ਦੌਰਾਨ ਬਰਡ ਹਿੱਟ ਇੰਜਣ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਆਈ5-319 ਏਅਰ ਏਸ਼ੀਆ ਦੀ ਫਲਾਈਟ ਸਵੇਰੇ 10.50 ਵਜੇ ਟੇਕ ਆਫ ਕਰ ਰਹੀ ਸੀ, ਉਸੇ ਸਮੇਂ ਇਕ ਪੰਛੀ ਨੇ ਇੰਜਣ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਜਹਾਜ਼ 'ਚ ਹਫੜਾ-ਦਫੜੀ ਮਚ ਗਈ। ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਲੈਂਡਿੰਗ ਸੁਰੱਖਿਅਤ ਹੋ ਗਈ ਹੈ ਅਤੇ ਸਾਰੇ ਯਾਤਰੀ ਸੁਰੱਖਿਅਤ ਹਨ। ਇਸ ਘਟਨਾ ਤੋਂ ਬਾਅਦ ਯਾਤਰੀ ਡਰੇ ਹੋਏ ਹਨ ਅਤੇ ਏਅਰਲਾਈਨ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ ਹੈ। ਦੱਸ ਦੇਈਏ ਕਿ ਇਸ ਫਲਾਈਟ ਵਿੱਚ ਕਰੀਬ 180 ਲੋਕ ਸਵਾਰ ਸਨ, ਜੋ ਕੋਲਕਾਤਾ ਜਾ ਰਹੇ ਸਨ।
ਇਹ ਵੀ ਪੜ੍ਹੋ : ਫਰਵਰੀ ਮਹੀਨੇ 'ਚ 10 ਦਿਨ ਬੰਦ ਰਹਿਣਗੇ ਬੈਂਕ, ਜਾਣ ਤੋਂ ਪਹਿਲਾਂ ਦੇਖ ਲਓ ਲਿਸਟ
ਏਅਰਲਾਈਨ ਦਾ ਪ੍ਰਸ਼ਾਸਨ 'ਤੇ ਲਾਪਰਵਾਹੀ ਦਾ ਦੋਸ਼
ਹਾਦਸੇ ਦੀ ਸੂਚਨਾ ਮਿਲਦੇ ਹੀ ਏਅਰਪੋਰਟ ਅਥਾਰਟੀ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਇਸ ਦੌਰਾਨ ਏਅਰਲਾਈਨ ਪ੍ਰਸ਼ਾਸਨ 'ਤੇ ਵੀ ਲਾਪਰਵਾਹੀ ਦੇ ਗੰਭੀਰ ਦੋਸ਼ ਲੱਗ ਰਹੇ ਹਨ। ਯਾਤਰੀਆਂ ਦੀ ਸ਼ਿਕਾਇਤ ਹੈ ਕਿ ਕੋਈ ਹੋਰ ਬਦਲਵਾਂ ਪ੍ਰਬੰਧ ਨਹੀਂ ਕੀਤਾ ਗਿਆ ਹੈ। ਫਿਲਹਾਲ ਇਸ ਫਲਾਈਟ 'ਚ ਸ਼ਾਮਲ ਯਾਤਰੀਆਂ ਨੂੰ ਉਤਾਰ ਕੇ ਦੂਜੀ ਫਲਾਈਟ 'ਚ ਭੇਜਣ ਦੀ ਵਿਵਸਥਾ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅਮੀਰਾਂ ਦੀ ਸੂਚੀ 'ਚ 7ਵੇਂ ਨੰਬਰ 'ਤੇ ਪਹੁੰਚੇ ਗੌਤਮ ਅਡਾਨੀ, 7 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚੀ ਦੌਲਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸਾਲ 2023 'ਚ ਭਾਰਤੀ ਬਾਜ਼ਾਰ 'ਚ 'ਸੈਂਚੁਰੀ' ਲਗਾਉਣ ਦਾ ਇਰਾਦਾ ਰੱਖਦੀ ਹੈ ਲੈਮਬੋਰਗਿਨੀ
NEXT STORY