ਨੋਇਡਾ– ਹੁਣ ਤੁਸੀਂ ਮੈਟਰੋ ਵਿਚ ਬਰਥਡੇ, ਪ੍ਰੀ ਵੈਡਿੰਗ ਸ਼ੂਟ ਜਾਂ ਐਨੀਵਰਸਰੀ ਪਾਰਟੀ ਪੂਰੇ ਪਰਿਵਾਰ ਜਾਂ ਦੋਸਤਾਂ ਨਾਲ ਮਨਾ ਸਕਦੇ ਹੋ। ਨੋਇਡਾ ਮੈਟਰੋ ਰੇਲ ਕਾਰਪੋਰੇਸ਼ਨ ਤੁਹਾਨੂੰ ਇਕ ਮੌਕਾ ਦੇ ਰਿਹਾ ਹੈ। ਐੱਨ. ਐੱਮ. ਆਰ. ਸੀ. ਨੇ ਇਸ ਦੀ ਸ਼ੁਰੂਆਤ ਫਰਵਰੀ 2020 ਵਿਚ ਹੀ ਕਰਨ ਦੀ ਪਲਾਨਿੰਗ ਕੀਤੀ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਅਜਿਹਾ ਨਹੀਂ ਹੋ ਸਕਿਆ।
ਫਿਲਹਾਲ ਨੋਇਡਾ ਵਿਚ ਕੋਰੋਨਾ ਦੇ ਮਾਮਲੇ ਘੱਟ ਹੋਣ ’ਤੇ ਐੱਨ. ਐੱਮ. ਆਰ. ਸੀ. ਨੇ ਇਸ ਅਨੋਖੇ ਇਵੈਂਟ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਐੱਨ. ਐੱਮ. ਆਰ. ਸੀ. ਛੇਤੀ ਹੀ ਆਪਣੇ ਕੁਝ ਸਟੇਸ਼ਨਾਂ ਅਤੇ ਮੈਟਰੋ ਦੇ ਕੋਚਾਂ ਵਿਚ ਇਹ ਸਹੂਲਤ ਆਮ ਲੋਕਾਂ ਲਈ ਸ਼ੁਰੂ ਕਰਨ ਜਾ ਰਹੀ ਹੈ। ਇਹ ਸਹੂਲਤ ਸਿਰਫ ਨੋਇਡਾ ਦੇ ਏਕਵਾ ਲਾਈਨ ਦੇ ਸਟੇਸ਼ਨਾਂ ਅਤੇ ਕੋਚਾਂ ਲਈ ਹੀ ਹੋਵੇਗੀ। ਇਸ ਦੇ ਲਈ ਐੱਨ. ਐੱਮ. ਆਰ. ਸੀ. ਨੇ ਇਵੈਂਟ ਮੈਨੇਜਮੈਂਟ ਫਰਮ ਦੀ ਹਾਈਰਿੰਗ ਲਈ ਨਿਯੁਕਤੀ ਵੀ ਕੱਢੀ ਹੈ, ਜਿਸ ਦੀ ਆਖਰੀ ਤਰੀਕ 29 ਅਪ੍ਰੈਲ ਹੈ। ਇਸ ਤੋਂ ਬਾਅਦ ਤੁਸੀਂ ਆਪਣੇ ਲਈ ਅਜਿਹੇ ਕੋਚ ਜਾਂ ਸਟੇਸ਼ਨ ਨੂੰ ਬੁੱਕ ਕਰ ਸਕਦੇ ਹੋ।
ਮੈਨੇਜਮੈਂਟ ਫਰਮ ਦੀ ਹਾਇਰਿੰਗ ਤੋਂ ਬਾਅਦ ਤੁਸੀਂ ਵੀ ਜੇਕਰ ਮੈਟਰੋ ਵਿਚ ਆਪਣਾ ਬਰਥਡੇ, ਐਨੀਵਰਸਰੀ ਪਾਰਟੀ ਜਾਂ ਪ੍ਰੀ ਵੈਡਿੰਗ ਸ਼ੂਟ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ। ਬਸ਼ਰਤੇ ਤੁਹਾਨੂੰ ਕੇਕ ਕੱਟਦੇ ਸਮੇਂ ਮੋਮਬੱਤੀ ਜਗਾਉਣ ਦੀ ਆਗਿਆ ਨਹੀਂ ਹੋਵੇਗੀ। ਅਜਿਹਾ ਤੁਸੀਂ ਸਿਰਫ ਮੈਟਰੋ ਸਟਾਫ ਤੋਂ ਪਰਮਿਸ਼ਨ ਲੈਣ ਤੋਂ ਬਾਅਦ ਹੀ ਕਰ ਸਕਦੇ ਹੋ।
24 ਘੰਟਿਆਂ ਵਿਚ 4 ਅੱਤਵਾਦੀ ਹਮਲੇ : ਸ਼੍ਰੀਨਗਰ ’ਚ ਜਵਾਨ ਸ਼ਹੀਦ, 2 ਮਜ਼ਦੂਰ ਤੇ ਕਸ਼ਮੀਰੀ ਪੰਡਿਤ ਜ਼ਖ਼ਮੀ
NEXT STORY