ਨਵੀਂ ਦਿੱਲੀ- ਰੋਹਿਣੀ ਈਸਟ ਤੋਂ ਭਾਜਪਾ ਕੌਂਸਲਰ ਪ੍ਰਵੇਸ਼ ਵਾਹੀ ਬੁੱਧਵਾਰ ਨੂੰ ਦਿੱਲੀ ਨਗਰ ਨਿਗਮ (MCD) ਦੇ ਮੇਅਰ ਚੁਣੇ ਗਏ। ਵਾਹੀ ਨੂੰ 156 ਵੋਟਾਂ ਮਿਲੀਆਂ, ਜਿਸ ਚ ਇੰਦਰਪ੍ਰਸਦ ਵਿਕਾਸ ਪਾਰਟੀ ਦੇ 14 ਕੌਂਸਲਰਾਂ ਦਾ ਸਮਰਥਨ ਵੀ ਸ਼ਾਮਲ ਸੀ। ਕਾਂਗਰਸ ਉਮੀਦਵਾਰ ਹਾਜ਼ੀ ਜ਼ਰਾਫ ਨੂੰ 9 ਵੋਟ ਮਿਲੇ। ਆਨੰਦ ਵਿਹਾਰ ਤੋਂ ਭਾਜਪਾ ਕੌਂਸਲਰ ਮੋਨਿਕਾ ਪੰਤ 156 ਵੋਟਾਂ ਨਾਲ ਡਿਪਟੀ ਮੇਅਰ ਚੁਣੀ ਗਈ। ਬੇਗਮਪੁਰ ਤੋਂ ਜੈਮ ਭਗਵਾਨ ਯਾਦਵ ਅਤੇ ਪਹਾੜਗੰਜ ਤੋਂ ਮਨੀਸ਼ ਚੱਢਾ ਭਾਜਪਾ ਵਲੋਂ ਸਟੈਂਡਿੰਗ ਕਮੇਟੀ ਲਈ ਚੁਣੇ ਗਏ, ਜਦੋਂ ਕਿ ਸ਼ਾਲੀਮਾਰ ਬਾਗ ਤੋਂ 'ਆਪ' ਕੌਂਸਲਰ ਜਲਜ ਚੌਧਰੀ ਵੀ ਐੱਮਸੀਡੀ ਪੈਨਲ ਲਈ ਚੁਣੇ ਗਏ।
ਮੇਅਰ ਚੁਣੇ ਜਾਣ 'ਤੇ ਵਾਹੀ ਨੇ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਭਾਜਪਾ ਦੀ ਅਗਵਾਈ ਦਾ ਧੰਨਵਾਦ ਕਰਦੇ ਹੋਏ ਕਿਹਾ,''ਅਸੀਂ ਆਉਣ ਵਾਲੇ ਮਹੀਨਿਆਂ 'ਚ ਦਿੱਲੀ ਨੂੰ ਸਾਫ਼ ਕਰਾਂਗੇ। ਅਸੀਂ ਦਿੱਲੀ ਦੇ ਵਿਕਾਸ ਲਈ ਕੰਮ ਕਰਾਂਗੇ।'' ਇਸ ਸਾਲ ਦੀਆਂ ਮੇਅਰ ਚੋਣਾਂ ਲਈ ਇਲੈਕਟੋਰਲ ਕਾਲਜ 'ਚ 273 ਵੋਟਾਂ ਸਨ, ਜਿਸ 'ਚ 249 ਕੌਂਸਲਰ, ਦਿੱਲੀ ਵਿਧਾਨ ਸਭਾ ਵਲੋਂ ਨਾਮਜ਼ਦ 14 ਵਿਧਾਇਕ, 7 ਲੋਕ ਸਭਾ ਸੰਸਦ ਮੈਂਬਰ ਅਤੇ ਦਿੱਲੀ ਤੋਂ ਤਿੰਨ ਰਾਜ ਸਭਾ ਮੈਂਬਰ ਸ਼ਾਮਲ ਸਨ। ਜਿੱਤਣ ਲਈ ਕਿਸੇ ਉਮੀਦਵਾਰ ਨੂੰ 137 ਵੋਟਾਂ ਦੀ ਲੋੜ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੈਟਰੋਲ-ਡੀਜ਼ਲ ਨਹੀਂ ਹੋਵੇਗਾ ਮਹਿੰਗਾ! ਕੇਂਦਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਸੰਦੇਸ਼ ਦਾ ਕੀਤਾ ਖੰਡਨ
NEXT STORY