ਲੁਧਿਆਣਾ (ਹਿਤੇਸ਼): ਸੀਨੀਅਰ ਡਿਪਟੀ ਮੇਅਰ ਨੇ ਖ਼ੁਲਾਸਾ ਕਰਦਿਆਂ ਕਿਹਾ ਹੈ ਕਿ ਨਗਰ ਨਿਗਮ ਵਿਚ ਮੇਅਰ - ਕਮਿਸ਼ਨਰ ਕੋਲ ਨਿਯਮਾਂ ਦੇ ਉਲਟ ਦੋ-ਦੋ ਗੱਡੀਆਂ ਚੱਲ ਰਹੀਆਂ ਹਨ। ਇਸ ਸਬੰਧੀ ਬਾਕਾਇਦਾ ਕਮਿਸ਼ਨਰ ਨੂੰ ਚਿੱਠੀ ਭੇਜੀ ਗਈ ਹੈ, ਜਿਸ ਦੇ ਮੁਤਾਬਕ ਨਗਰ ਨਿਗਮ ਵੱਲੋਂ ਹਾਲ ਹੀ ਵਿਚ ਕਰੀਬ 70 ਲੱਖ ਦੀ ਲਾਗਤ ਨਾਲ ਦੋ ਨਵੀਆਂ ਇਨੋਵਾ ਗੱਡੀਆਂ ਦੀ ਖਰੀਦ ਕੀਤੀ ਗਈ ਹੈ। ਇਹ ਦੋਵੇਂ ਗੱਡੀਆਂ ਮੇਅਰ - ਕਮਿਸ਼ਨਰ ਨੂੰ ਦਿੱਤੀਆਂ ਗਈਆਂ ਹਨ। ਪਰ ਇਸ ਤੋਂ ਬਾਅਦ ਵੀ ਮੇਅਰ - ਕਮਿਸ਼ਨਰ ਵੱਲੋਂ ਇਸ ਤੋਂ ਪਹਿਲਾਂ ਉਨ੍ਹਾਂ ਕੋਲ ਚੱਲ ਰਹੀਆਂ ਦੋ ਇਨੋਵਾ ਗੱਡੀਆਂ ਨੂੰ ਵਾਪਸ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਮੇਅਰ - ਕਮਿਸ਼ਨਰ ਕੋਲ ਇਸ ਸਮੇਂ ਦੋ-ਦੋ ਇਨੋਵਾ ਗੱਡੀਆਂ ਚੱਲ ਰਹੀਆਂ ਹਨ। ਜਦਕਿ ਨਿਯਮਾਂ ਅਨੁਸਾਰ ਮੇਅਰ - ਕਮਿਸ਼ਨਰ ਨੂੰ ਇੱਕ ਗੱਡੀ ਹੀ ਮਿਲ ਸਕਦੀ ਹੈ। ਇਸ ਦੇ ਮੱਦੇਨਜ਼ਰ ਸੀਨੀਅਰ ਡਿਪਟੀ ਮੇਅਰ ਵੱਲੋਂ ਮੇਅਰ - ਕਮਿਸ਼ਨਰ ਕੋਲ ਚੱਲ ਰਹੀਆਂ ਦੋ ਵਾਧੂ ਇਨੋਵਾ ਗੱਡੀਆਂ ਨੂੰ ਵਰਕਸ਼ਾਪ ਵਿੱਚ ਭੇਜਣ ਦੀ ਗੱਲ ਕਹੀ ਗਈ ਹੈ।
ਜੁਆਇੰਟ ਕਮਿਸ਼ਨਰ ਲਈ ਲੈਣੀਆਂ ਪੈ ਰਹੀਆਂ ਹਨ ਕਿਰਾਏ ਦੀਆਂ ਗੱਡੀਆਂ
ਸੀਨੀਅਰ ਡਿਪਟੀ ਮੇਅਰ ਵੱਲੋਂ ਇਹ ਮੁੱਦਾ ਵੀ ਉਠਾਇਆ ਗਿਆ ਹੈ ਕਿ ਇਕ ਪਾਸੇ ਮੇਅਰ - ਕਮਿਸ਼ਨਰ ਕੋਲ ਦੋ ਵਾਧੂ ਇਨੋਵਾ ਗੱਡੀਆਂ ਚੱਲ ਰਹੀਆਂ ਹਨ, ਉਸ ਦੇ ਮੁਕਾਬਲੇ ਨਗਰ ਨਿਗਮ ਵਿਚ ਨਵੇਂ ਆਏ ਦੋ ਜੁਆਇੰਟ ਕਮਿਸ਼ਨਰਾਂ ਲਈ ਕਿਰਾਏ ਦੀਆਂ ਗੱਡੀਆਂ ਲੈਣੀਆਂ ਪੈ ਰਹੀਆਂ ਹਨ। ਮੇਅਰ - ਕਮਿਸ਼ਨਰ ਕੋਲ ਚੱਲ ਰਹੀਆਂ ਦੋ ਵਾਧੂ ਇਨੋਵਾ ਗੱਡੀਆਂ ਨੂੰ ਨਵੇਂ ਆਏ ਦੋ ਜੁਆਇੰਟ ਕਮਿਸ਼ਨਰਾਂ ਨੂੰ ਦੇਣ ਦੀ ਸਿਫਾਰਸ਼ ਸੀਨੀਅਰ ਡਿਪਟੀ ਮੇਅਰ ਵੱਲੋਂ ਕੀਤੀ ਗਈ ਹੈ।
ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀ ਕੋਲੋਂ ਕਰੋੜਾਂ ਦਾ ਸੋਨਾ ਬਰਾਮਦ
NEXT STORY