ਨਵੀਂ ਦਿੱਲੀ- ਭਾਜਪਾ ਨੇ 8 ਸੂਬਿਆਂ ਦੀਆਂ 9 ਰਾਜ ਸਭਾ ਸੀਟਾਂ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਕੇਂਦਰੀ ਮੰਤਰੀ ਰਵਨੀਤ ਬਿੱਟੂ ਰਾਜਸਥਾਨ ਤੋਂ ਭਾਜਪਾ ਦੇ ਉਮੀਦਵਾਰ ਹੋਣਗੇ। ਬਿਹਾਰ ਤੋਂ ਮਨਨ ਕੁਮਾਰ ਮਿਸ਼ਰਾ, ਹਰਿਆਣਾ ਤੋਂ ਕਿਰਨ ਚੌਧਰੀ, ਮੱਧ ਪ੍ਰਦੇਸ਼ ਤੋਂ ਕੇਂਦਰੀ ਮੰਤਰੀ ਜੋਰਜ ਕੁਰੀਅਨ, ਮਹਾਰਾਸ਼ਟਰ ਤੋਂ ਧੈਰਿਆਸ਼ੀਲ ਪਾਟਿਲ, ਓਡੀਸ਼ਾ ਤੋਂ ਮਮਤਾ ਮੋਹੰਤਾ ਅਤੇ ਤ੍ਰਿਪੁਰਾ ਤੋਂ ਰਾਜੀਵ ਭੱਟਾਚਾਰੀ ਭਾਜਪਾ ਦੇ ਉਮੀਦਵਾਰ ਹੋਣਗੇ।
ਜ਼ਿਕਰਯੋਗ ਹੈ ਕਿ ਐੱਨ.ਡੀ.ਏ. ਵੱਲੋਂ ਉਪੇਂਦਰ ਕੁਸ਼ਵਾਹਾ ਨੂੰ ਰਾਜ ਸਭਾ ਭੇਜਣ ਦੀ ਗੱਲ ਕਹੀ ਜਾ ਰਹੀ ਹੈ। ਰਾਸ਼ਟਰੀ ਲੋਕ ਮੋਰਚਾ ਦੇ ਸੂਤਰਾਂ ਮੁਤਾਬਕ ਉਪੇਂਦਰ ਕੁਸ਼ਵਾਹਾ 21 ਅਗਸਤ ਨੂੰ ਸਵੇਰੇ 11 ਵਜੇ ਨਾਮਜ਼ਦਗੀ ਦਾਖਲ ਕਰਨਗੇ। 21 ਅਗਸਤ ਨਾਮਜ਼ਦਗੀਆਂ ਦਾਖਲ ਕਰਨ ਦਾ ਆਖਰੀ ਦਿਨ ਹੈ। ਐੱਨ.ਡੀ.ਏ. ਵੱਲੋਂ ਉਪੇਂਦਰ ਕੁਸ਼ਵਾਹਾ ਨੂੰ ਰਾਜ ਸਭਾ ਵਿੱਚ ਭੇਜਣ ਦਾ ਸਾਫ਼ ਮਤਲਬ ਹੈ ਕਿ ਬਿਹਾਰ ਚੋਣਾਂ ਤੋਂ ਪਹਿਲਾਂ ਉਸ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮਹਾਰਾਸ਼ਟਰ ’ਚ ਕੀ ਪਕ ਰਿਹਾ ਹੈ
NEXT STORY