ਸ਼ਿਮਲਾ (ਏਜੰਸੀ)- ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਅਤੇ ਉਨ੍ਹਾਂ ਦੀ ਪਤਨੀ ਮਲਿੱਕਾ ਨੱਢਾ ਸ਼ਨੀਵਾਰ ਸਵੇਰੇ ਆਮ ਚੋਣਾਂ ਦੇ 7ਵੇਂ ਅਤੇ ਆਖ਼ਰੀ ਪੜਾਅ ਲਈ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ 'ਚ ਆਪਣੇ ਜੱਦੀ ਸਥਾਨ 'ਤੇ ਇਕ ਵੋਟ ਕੇਂਦਰ 'ਤੇ ਵੋਟ ਪਾਉਣ ਵਾਲੇ ਪਹਿਲੇ ਵੋਟਰ ਸਨ। ਨੱਢਾ ਨੇ ਵੋਟ ਪਾਉਣ ਤੋਂ ਬਾਅਦ ਕਿਹਾ,''ਮੈਂ ਇਸ ਵੋਟਿੰਗ ਕੇਂਦਰ 'ਤੇ ਪਹਿਲਾ ਵੋਟਰ ਸੀ। ਮੈਂ ਸਾਰੇ ਵੋਟਰਾਂ ਨੂੰ ਆਤਮਨਿਰਭਰ ਭਾਰਤ ਲਈ ਵੱਡੀ ਗਿਣਤੀ 'ਚ ਵੋਟਿੰਗ ਕਰਨ ਦੀ ਅਪੀਲ ਕਰਦਾ ਹਾਂ।''
ਨੱਢਾ ਨੇ 'ਐਕਸ' 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਲਿਖਿਆ,''ਜਿਵੇਂ-ਜਿਵੇਂ ਲੋਕ ਸਭਾ ਚੋਣਾਂ 2024 ਆਪਣੇ ਆਖ਼ਰੀ ਪੜਾਅ 'ਚ ਪਹੁੰਚ ਰਹੀਆਂ ਹਨ, ਮੈਂ ਆਪਣੇ ਸਾਰੇ ਭਰਾ ਅਤੇ ਭੈਣਾਂ ਖ਼ਾਸ ਕਰ ਕੇ ਨੌਜਵਾਨ ਵੋਟਰਾਂ ਨੂੰ ਆਪਣੇ ਲੋਕਤੰਤਰੀ ਅਧਿਕਾਰਾਂ ਦੀ ਵਰਤੋਂ ਕਰਨ ਅਤੇ ਚੋਣ ਪ੍ਰਕਿਰਿਆ 'ਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕਰਦਾ ਹਾਂ।'' ਉਨ੍ਹਾਂ ਕਿਹਾ,''ਤੁਹਾਡੇ ਇਕ ਵੋਟ 'ਚ ਅਜਿਹੀ ਸਰਕਾਰ ਸਥਾਪਤ ਕਰਨ ਦੀ ਤਾਕਤ ਹੈ, ਜੋ 'ਵਿਕਸਿਤ ਭਾਰਤ' ਦੇ ਸੁਫ਼ਨੇ ਨੂੰ ਦਿਸ਼ਾ ਦੇਵੇ ਅਤੇ ਰਾਸ਼ਟਰੀ ਹਿੱਤ, ਵਿਕਾਸ ਦੇ ਨਾਲ-ਨਾਲ ਸਾਰੇ ਨਾਗਰਿਕਾਂ ਦੀ ਭਲਾਈ ਨੂੰ ਪਹਿਲ ਦੇਵੇ, ਸਮਾਜ ਦੇ ਹਰ ਵਰਗ ਲਈ ਉੱਜਵਲ ਭਵਿੱਖ ਅਤੇ ਸਮਾਵੇਸ਼ੀ ਵਿਕਾਸ ਯਕੀਨੀ ਕਰੇ। ਲੋਕਤੰਤਰ ਦੇ ਤਿਉਹਾਰ ਨੂੰ ਸਫ਼ਲ ਬਣਾਉਣ ਲਈ ਬਾਹਰ ਨਿਕਲੋ ਅਤੇ ਆਪਣਾ ਵੋਟ ਪਾਓ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
PM ਮੋਦੀ ਦੀ ਵੋਟਰਾਂ ਨੂੰ ਅਪੀਲ- ਆਪਣੇ ਲੋਕਤੰਤਰ ਨੂੰ ਹੋਰ ਵੱਧ ਜੀਵੰਤ ਬਣਾਓ
NEXT STORY