ਨਵੀਂ ਦਿੱਲੀ—ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਮੋਦੀ ਸਰਕਾਰ 'ਚ ਗ੍ਰਹਿ ਮੰਤਰੀ ਬਣਨ ਤੋਂ ਬਾਅਦ ਹੁਣ ਚਰਚਾ ਇਸ ਗੱਲ ਦੀ ਹੈ ਕਿ ਪਾਰਟੀ ਦਾ ਅਗਲਾ ਪ੍ਰਧਾਨ ਕੌਣ ਹੋਵੇਗਾ। ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਭਾਜਪਾ 'ਚ ਮੰਥਨ ਸ਼ੁਰੂ ਹੋ ਗਿਆ ਹੈ। ਸ਼ਨੀਵਾਰ ਨੂੰ ਗ੍ਰਹਿ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਦੇਰ ਰਾਤ ਲਗਭਗ 9 ਵਜੇ ਅਮਿਤ ਸ਼ਾਹ ਨੇ ਪਾਰਟੀ ਜਨਰਲ ਸਤੱਕਰ ਨਾਲ ਬੈਠਕ ਕੀਤੀ। ਇਸ ਬੈਠਕ 'ਚ ਸੂਬਿਆਂ ਦੇ ਸੰਗਠਨਾਂ 'ਚ ਜਲਦੀ ਚੋਣ ਕਰਵਾਏ ਜਾਣ ਨੂੰ ਲੈ ਕੇ ਚਰਚਾ ਹੋਈ ਤਾਂ ਕਿ ਪ੍ਰਧਾਨਗੀ ਦੇ ਅਹੁਦੇ 'ਤੇ ਚੋਣ ਦਾ ਰਸਤਾ ਜਲਦੀ ਸਾਫ ਹੋ ਸਕੇ।
ਦੱਸ ਦੇਈਏ ਕਿ ਦੇਸ਼ ਭਰ 'ਚ 50 ਫੀਸਦੀ ਤੋਂ ਜ਼ਿਆਦਾ ਸੁਬਿਆਂ 'ਚ ਚੋਣਾਂ ਖਤਮ ਹੋਣ ਤੋਂ ਬਾਅਦ ਰਾਸ਼ਟਰੀ ਪ੍ਰਧਾਨ ਦੀ ਚੋਣ ਹੋ ਸਕਦੀ ਹੈ। ਇਸ ਤੋਂ ਪਹਿਲਾਂ ਸਤੰਬਰ 2018 'ਚ ਭਾਜਪਾ ਪ੍ਰਧਾਨ ਦੀ ਰਾਸ਼ਟਰੀ ਕਾਰਜਕਾਰੀ ਦੀ ਬੈਠਕ 'ਚ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਕਾਰਜਕਾਲ 6 ਮਹੀਨਿਆਂ ਲਈ ਵਧਾਇਆ ਗਿਆ ਸੀ। ਹੁਣ ਚੋਣਾਂ 'ਚ ਭਾਜਪਾ ਨੂੰ ਪ੍ਰਚੁੰਡ ਜਿੱਤ ਮਿਲ ਗਈ ਹੈ ਅਤੇ ਅਮਿਤ ਸ਼ਾਹ ਗ੍ਰਹਿ ਮੰਤਰੀ ਬਣ ਗਏ ਹਨ। ਅਜਿਹੇ 'ਚ ਨਵੇਂ ਪ੍ਰਧਾਨ ਨੂੰ ਲੈ ਕੇ ਚਰਚਾ ਚੱਲ ਰਹੀ ਹੈ।
ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜੇ. ਪੀ. ਨੱਢਾ ਅਤੇ ਭੁਪੇਂਦਰ ਯਾਦਵ 'ਚੋਂ ਕਿਸੇ ਇੱਕ ਦੇ ਨਾਂ 'ਤੇ ਪ੍ਰਧਾਨ ਦੀ ਮੋਹਰ ਲੱਗ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇ. ਪੀ. ਨੱਢਾ ਇਸ ਦੌੜ 'ਚ ਸਭ ਤੋਂ ਅੱਗੇ ਹਨ, ਕਿਉਂਕਿ ਉਨ੍ਹਾਂ ਨੇ ਚੋਣ ਮੁਖੀ ਰਹਿੰਦੇ ਹੋਏ ਭਾਜਪਾ ਨੇ ਯੂ. ਪੀ. 'ਚ ਇੱਕ ਵਾਰ ਫਿਰ ਵੱਡੀ ਜਿੱਤ ਹਾਸਲ ਕੀਤੀ ਹੈ ਅਤੇ ਫਿਰ ਵੀ ਉਨ੍ਹਾਂ ਨੂੰ ਮੋਦੀ ਸਰਕਾਰ 'ਚ ਮੰਤਰੀ ਨਹੀਂ ਬਣਾਇਆ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਭਾਜਪਾ ਦੇ ਨਵੇਂ ਪ੍ਰਧਾਨ ਦੇ ਰੂਪ 'ਚ ਕਿਸ ਦੇ ਨਾਂ 'ਤੇ ਮੋਹਰ ਲੱਗਦੀ ਹੈ।
ਜੇ. ਪੀ. ਨੱਢਾ-
ਜੇ. ਪੀ. ਨੱਢਾ ਹਿਮਾਚਲ ਪ੍ਰਦੇਸ਼ ਦੇ ਬ੍ਰਾਹਮਣ ਭਾਈਚਾਰੇ 'ਚੋਂ ਹਨ ਅਤੇ ਉਨ੍ਹਾਂ 'ਤੇ ਭਾਜਪਾ ਦੀ ਉੱਚ ਲੀਡਰਸ਼ਿਪ ਨੂੰ ਕਾਫੀ ਵਿਸ਼ਵਾਸ ਹੈ। ਉਨ੍ਹਾਂ ਨੂੰ ਸ਼ਾਹ ਦੇ ਨਜ਼ਦੀਕੀ ਵੀ ਦੱਸਿਆ ਜਾਂਦਾ ਹੈ। ਉਨ੍ਹਾਂ ਦਾ ਸੰਬੰਧ ਰਾਸ਼ਟਰੀ ਸਵੈ-ਸੇਵਕ ਸੰਘ ਨਾਲ ਵੀ ਰਿਹਾ ਹੈ। ਉਹ ਮੋਦੀ ਦੀ ਅਗਵਾਈ ਵਾਲੀ ਪਹਿਲੀ ਐੱਨ. ਡੀ. ਏ ਸਰਕਾਰ 'ਚ ਸਿਹਤ ਮੰਤਰੀ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਨੱਢਾ ਭਾਜਪਾ ਸੰਸਦੀ ਬੋਰਡ ਦੇ ਵੀ ਮੈਂਬਰ ਹਨ, ਜੋ ਭਾਜਪਾ ਦੀ ਉੱਚ ਫੈਸਲਾ ਕਰਨ ਵਾਲੀ ਸੰਸਥਾ ਹੈ। ਇਸ ਲਿਹਾਜ ਤੋਂ ਵੀ ਨੱਢਾ ਵਧੀਆਂ ਆਪਸ਼ਨ ਮੰਨਿਆ ਜਾ ਰਿਹਾ ਹੈ।
ਭੁਪੇਂਦਰ ਯਾਦਵ-
ਭੁਪੇਂਦਰ ਯਾਦਵ ਸੰਗਠਨ 'ਚ ਕਈ ਅਹਿਮ ਜ਼ਿੰਮੇਵਾਰੀਆਂ ਨਿਭਾ ਚੁੱਕੇ ਹਨ। ਮੌਜੂਦਾ ਸਮੇਂ 'ਚ ਰਾਜਸਥਾਨ ਤੋਂ ਰਾਜ ਸਭਾ ਸੰਸਦ ਮੈਂਬਰ ਹੋਣ ਦੇ ਨਾਲ ਹੀ ਸੰਗਠਨ 'ਚ ਰਾਸ਼ਟਰੀ ਜਨਰਲ ਸਕੱਤਰ ਦੇ ਅਹੁਦੇ ਦੀ ਵੀ ਜ਼ਿੰਮੇਵਾਰੀ ਵੀ ਨਿਭਾ ਰਹੇ ਹਨ। ਭੁਪੇਂਦਰ ਗੁਜਰਾਤ 'ਚ ਵੀ ਅਹਿਮ ਜ਼ਿੰਮੇਵਾਰੀ ਸੰਭਾਲ ਚੁੱਕੇ ਹਨ। ਉਨ੍ਹਾਂ ਨੂੰ ਰਾਜਸਥਾਨ ਦੀ ਸਾਬਕਾ ਸੀ. ਐੱਮ. ਵਸੁੰਧਰਾ ਰਾਜੇ ਦਾ ਨਜ਼ਦੀਕੀ ਦੱਸਿਆ ਜਾਂਦਾ ਹੈ।
ਪੀ. ਐੱਮ. ਮੋਦੀ ਨੇ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਵਾਸੀਆਂ ਨੂੰ ਦਿੱਤੀ ਵਧਾਈ
NEXT STORY