ਨਵੀਂ ਦਿੱਲੀ (ਅਨਸ)- ਭਾਜਪਾ ਨੇ ਵੀਰਵਾਰ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਰਾਹੁਲ ਗਾਂਧੀ ਦਾ ਇਕ ਪੋਸਟਰ ਜਾਰੀ ਕਰ ਕੇ ਉਨ੍ਹਾਂ ਨੂੰ ਨਵੇਂ ਯੁੱਗ ਦਾ ਰਾਵਣ ਦੱਸਿਆ। ਪਾਰਟੀ ਨੇ ਲਿਖਿਆ-‘‘ਨਵੇਂ ਯੁੱਗ ਦਾ ਰਾਵਣ ਇੱਥੇ ਹੈ। ਉਹ ਦੁਸ਼ਟ, ਧਰਮ ਅਤੇ ਰਾਮ ਵਿਰੋਧੀ ਹੈ। ਉਨ੍ਹਾਂ ਦਾ ਇਕੋ-ਇਕ ਟੀਚਾ ਦੇਸ਼ ਨੂੰ ਬਰਬਾਦ ਕਰਨਾ ਹੈ।’’ ਭਾਜਪਾ ਵੱਲੋਂ ਜਾਰੀ ਕੀਤੇ ਗਏ ਪੋਸਟਰ ’ਚ ਰਾਹੁਲ ਦੇ 7 ਸਿਰ ਵਿਖਾਏ ਗਏ ਹਨ। ਇਸ ’ਤੇ ਲਿਖਿਆ ਹੈ- ਭਾਰਤ ਖਤਰੇ ’ਚ ਹੈ। ਤਸਵੀਰ ਦੇ ਬਿਲਕੁਲ ਹੇਠਾਂ ਵੱਡੇ ਅੱਖਰਾਂ ’ਚ ‘ਰਾਵਣ’ ਲਿਖਿਆ ਹੋਇਆ ਹੈ। ਇਸ ਤੋਂ ਹੇਠਾਂ ਅੰਗਰੇਜ਼ੀ ’ਚ ‘ਏ ਕਾਂਗਰਸ ਪਾਰਟੀ ਪ੍ਰੋਡਕਸ਼ਨ ਡਾਇਰੈਕਟਿਡ ਬਾਏ ਜਾਰਜ ਸੋਰੋਸ’ ਲਿਖਿਆ ਹੋਇਆ ਹੈ।
ਇਹ ਵੀ ਪੜ੍ਹੋ : ਨਾ ਗਰੀਬਾਂ ਦਾ ਪੈਸਾ ਲੁੱਟਣ ਦਿਆਂਗਾ ਤੇ ਨਾ ਹੀ ਕਾਂਗਰਸੀ ਨੇਤਾਵਾਂ ਦਾ ਖਜ਼ਾਨਾ ਭਰਨ ਦਿਆਂਗਾ : ਮੋਦੀ
ਭਾਜਪਾ ਨੇ ਰਾਹੁਲ ਨੂੰ ਸੋਰੋਸ ਨਾਲ ਕਿਉਂ ਜੋੜਿਆ?
ਭਾਜਪਾ ਨੇ ਦੋਸ਼ ਲਾਇਆ ਕਿ ਜਾਰਜ ਸੋਰੋਸ ਦੇ ਲੋਕ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ’ਚ ਸ਼ਾਮਲ ਹੋਏ ਸਨ। ਇਸ ਤੋਂ ਇਲਾਵਾ ਭਾਜਪਾ ਨੇਤਾਵਾਂ ਨੇ ‘ਓਪਨ ਸੋਸਾਇਟੀ ਫਾਊਂਡੇਸ਼ਨ’ ਨਾਂ ਦੀ ਇਕ ਗੈਰ-ਸਰਕਾਰੀ ਸੰਸਥਾ (ਐੱਨ. ਜੀ. ਓ.) ਦਾ ਨਾਂ ਲਿਆ ਹੈ। ਭਾਜਪਾ ਨੇਤਾਵਾਂ ਦਾ ਦਾਅਵਾ ਹੈ ਕਿ ਇਸ ਐੱਨ. ਜੀ. ਓ. ਨੂੰ ਅਮਰੀਕੀ ਅਰਬਪਤੀ ਜਾਰਜ ਸੋਰੋਸ ਵੱਲੋਂ ਫੰਡ ਦਿੱਤਾ ਜਾਂਦਾ ਹੈ ਅਤੇ ਉਸ ਦੇ ਉਪ ਪ੍ਰਧਾਨ ਸਲਿਲ ਸ਼ੈੱਟੀ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ’ਚ ਸ਼ਾਮਲ ਹੋਏ ਸਨ। 17 ਫਰਵਰੀ ਨੂੰ ਭਾਜਪਾ ਦੇ ਬੁਲਾਰੇ ਗੌਰਵ ਭਾਟੀਆ ਨੇ ਸੋਸ਼ਲ ਮੀਡੀਆ ’ਤੇ ਇਕ ਫੋਟੋ ਪੋਸਟ ਕੀਤੀ ਸੀ, ਜਿਸ ’ਚ ਸਲਿਲ ਸ਼ੈੱਟੀ ਰਾਹੁਲ ਗਾਂਧੀ ਨਾਲ ਭਾਰਤ ਜੋੜੋ ਯਾਤਰਾ ’ਚ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਭਾਜਪਾ ਦੇ ਇਕ ਹੋਰ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਵੀ ਇਸੇ ਤਰੀਕ ਨੂੰ ਇਕ ਵੀਡੀਓ ਪੋਸਟ ਕੀਤੀ ਸੀ, ਜਿਸ ’ਚ ਪ੍ਰਵੀਨ ਚੱਕਰਵਰਤੀ ਦੇ ਨਾਂ ਦਾ ਜ਼ਿਕਰ ਕੀਤਾ ਗਿਆ ਸੀ। ਚੱਕਰਵਰਤੀ ਵੀ ਮੋਦੀ ਵਿਰੋਧੀ ਮੰਨੇ ਜਾਂਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
4 ਸਾਈਕਲ ਸਵਾਰ ਨਿਕਲੇ ਕਸ਼ਮੀਰ ਤੋਂ ਕੰਨਿਆਕੁਮਾਰੀ ਦੇ ਸਫ਼ਰ 'ਤੇ, 'ਬੇਟੀ ਬਚਾਓ, ਬੇਟੀ ਪੜ੍ਹਾਓ' ਦਾ ਦੇਣਗੇ ਸੰਦੇਸ਼'
NEXT STORY