ਜਲੰਧਰ (ਪੁਨੀਤ) : 4 ਸਾਈਕਲਿਸਟ ਕਸ਼ਮੀਰ ਤੋਂ ਸ਼ੁਰੂ ਹੋਏ 3700 ਕਿਲੋਮੀਟਰ ਦੇ ਸਫ਼ਰ ਵਿਚ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਸੰਦੇਸ਼ ਲੈ ਕੇ ਲੋਕਾਂ ਵਿਚ ਜਾਗਰੂਕਤਾ ਫੈਲਾਅ ਰਹੇ ਹਨ। ਅਹਿਮ ਗੱਲ ਇਹ ਹੈ ਕਿ ਇਨ੍ਹਾਂ 4 ਸਾਈਕਲਿਸਟਾਂ ਵਿਚ 2 ਛੋਟੀਆਂ ਬੱਚੀਆਂ ਵੀ ਸ਼ਾਮਲ ਹਨ, ਜਿਨ੍ਹਾਂ ਵਿਚ ਉੱਤਰਾਖੰਡ ਦੀ ਸਾਨਵੀ ਪੁੰਡੀਰ ਸਿਰਫ 8 ਸਾਲ ਦੀ ਹੈ ਅਤੇ ਤੀਜੀ ਜਮਾਤ ਵਿਚ ਪੜ੍ਹਦੀ ਹੈ। ਦੂਜੀ ਬੱਚੀ ਰਾਜਸਥਾਨ ਦੇ ਝੂਨਝੂਨ ਦੀ ਰਹਿਣ ਵਾਲੀ ਰਕਸ਼ਿਤਾ ਚੌਧਰੀ 5ਵੀਂ ਜਮਾਤ ਵਿਚ ਪੜ੍ਹਦੀ ਹੈ ਅਤੇ ਉਸਦੀ ਉਮਰ ਸਿਰਫ 9 ਸਾਲ ਹੈ।
ਰਕਸ਼ਿਤਾ ਚੌਧਰੀ ਦੇ ਪਿਤਾ ਰਮੇਸ਼ ਚੌਧਰੀ ਅਤੇ ਹਰਿਆਣਾ ਦੇ ਪ੍ਰਦੀਪ ਕੁਮਾਰ ਵੀ ਇਸ ਜਾਗਰੂਕਤਾ ਮੁਹਿੰਮ ਵਿਚ ਬੱਚੀਆਂ ਦੇ ਨਾਲ ਚੱਲ ਰਹੇ ਹਨ। ਰਾਜਸਥਾਨ ਦੇ ਰਮੇਸ਼ ਚੌਧਰੀ ਸੀ. ਆਈ. ਐੱਸ. ਐੱਫ. (ਅਰਧ ਸੈਨਿਕ ਬੱਲ) ਵਿਚ ਕੰਮ ਕਰਦੇ ਹਨ ਅਤੇ ਇਸ ਸਮੇਂ ਉਨ੍ਹਾਂ ਦੀ ਤਾਇਨਾਤੀ ਚੰਬਾ ਵਿਚ ਹੈ। ਦੂਜੇ ਪਾਸੇ ਸਾਨਵੀ ਦੇ ਪਿਤਾ ਵੀ ਸੀ. ਆਈ. ਐੱਸ. ਐੱਫ. ਵਿਚ ਚੰਬਾ ਵਿਖੇ ਕਾਰਜਸ਼ੀਲ ਹਨ। ਦੋਵਾਂ ਬੱਚੀਆਂ ਦੇ ਪਿਤਾ ਦੀ ਚੰਬਾ ਵਿਚ ਤਾਇਨਾਤੀ ਹੋਣ ਕਾਰਨ ਇਨ੍ਹਾਂ ਦੀ ਪੜ੍ਹਾਈ ਚੰਬਾ ਦੇ ਕੇਂਦਰੀ ਵਿਦਿਆਲਿਆ ਵਿਚ ਹੋ ਰਹੀ ਹੈ। ਸਾਈਕਲਿਸਟ ਪ੍ਰਦੀਪ ਕੁਮਾਰ ਹਰਿਆਣਾ ਦੇ ਰਹਿਣ ਵਾਲੇ ਹਨ ਅਤੇ ਦੇਸ਼ ਦੇ 20 ਸੂਬਿਆਂ ਵਿਚ 15 ਹਜ਼ਾਰ ਕਿਲੋਮੀਟਰ ਦਾ ਸਫਰ ਸਾਈਕਲ ’ਤੇ ਕਰ ਚੁੱਕੇ ਹਨ।
ਇਹ ਵੀ ਪੜ੍ਹੋ : ਐਕਸ਼ਨ 'ਚ ਪੰਜਾਬ ਸਿੱਖਿਆ ਵਿਭਾਗ, ਸਕੂਲਾਂ ਲਈ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ
ਉਕਤ ਚਾਰਾਂ ਸਾਈਕਲਿਸਟਾਂ ਨੇ 30 ਸਤੰਬਰ ਨੂੰ ਕਸ਼ਮੀਰ ਦੇ ਲਾਲ ਚੌਕ ਤੋਂ ਸਾਈਕਲ ਦਾ ਸਫਰ ਸ਼ੁਰੂ ਕੀਤਾ ਸੀ। ਕੰਨਿਆਕੁਮਾਰੀ ਤਕ ਪਹੁੰਚਣ ਵਿਚ ਉਨ੍ਹਾਂ ਨੂੰ ਲਗਭਗ 37 ਦਿਨਾਂ ਦਾ ਸਮਾਂ ਲੱਗੇਗਾ। ਇਸ ਸਫਰ ਦੌਰਾਨ ਉਹ ਜੰਮੂ-ਕਸ਼ਮੀਰ ਅਤੇ ਦਿੱਲੀ ਤੋਂ ਇਲਾਵਾ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕਾ, ਤਾਮਿਲਨਾਡੂ ਆਦਿ ਸੂਬਿਆਂ ਵਿਚੋਂ ਹੁੰਦੇ ਹੋਏ ਕੰਨਿਆਕੁਮਾਰੀ ਪਹੁੰਚਣਗੇ। ਉਥੇ ਹੀ, 8 ਸਾਲ ਦੀ ਸਾਨਵੀ ਅਤੇ 9 ਸਾਲ ਦੀ ਰਕਸ਼ਿਤਾ ਦਾ ਸਾਈਕਲ ’ਤੇ ਦੇਸ਼ ਦੇ ਦੌਰੇ ਦਾ ਇਰਾਦਾ ਹੈ, ਜਿਸ ਦੇ ਲਈ ਉਹ ਰੁਟੀਨ ਵਿਚ ਸਾਈਕਲ ਚਲਾਉਂਦੀ ਹੈ।
ਰਮੇਸ਼ ਚੌਧਰੀ ਨੇ ਦੱਸਿਆ ਕਿ ਰਕਸ਼ਿਤਾ ਚੌਧਰੀ ਨੇ ਇਸ ਤੋਂ ਪਹਿਲਾਂ ਡਲਹੌਜ਼ੀ ਤੋਂ ਵਾਹਗਾ ਬਾਰਡਰ ਤਕ 220 ਕਿਲੋਮੀਟਰ ਦਾ ਸਫਰ 15 ਘੰਟਿਆਂ ਵਿਚ ਪੂਰਾ ਕੀਤਾ ਸੀ। ਸਫਰ ਦੌਰਾਨ ਜਲੰਧਰ ਕੈਂਟ ਪੁੱਜੇ ਸਾਈਕਲਿਸਟਾਂ ਨੇ ਦੱਸਿਆ ਕਿ ਸਮੇਂ ਦੇ ਮੁਤਾਬਕ ਸਫਰ ਪੂਰਾ ਹੋਇਆ ਤਾਂ ਕੰਨਿਆਕੁਮਾਰੀ ਤੋਂ ਬਾਅਦ ਉਹ ਅੱਗੇ ਕੇਰਲ ਲਈ ਰਵਾਨਾ ਹੋਣਗੇ।
ਇਹ ਵੀ ਪੜ੍ਹੋ : ICP ਅਟਾਰੀ ’ਤੇ 5 ਸਾਲ ਬਾਅਦ ਫੜਿਆ ਗਿਆ 2.55 ਕਿੱਲੋ ਸੋਨਾ, ਕਸਟਮ ਵਿਭਾਗ ਵੀ ਹੈਰਾਨ
ਸਫਰ ਦੌਰਾਨ ਖਾਣ-ਪੀਣ ਦੀ ਸਭ ਤੋਂ ਵੱਡੀ ਦਿੱਕਤ
ਸੀ. ਆਈ. ਐੱਸ. ਐੱਫ. ਦੇ ਜਵਾਨ ਰਮੇਸ਼ ਚੌਧਰੀ (ਰਕਸ਼ਿਤਾ ਦੇ ਪਿਤਾ) ਨੇ ਦੱਸਿਆ ਕਿ ਦੋਵੇਂ ਬੱਚੀਆਂ ਸਕੂਲ ਵਿਚ ਫਸਟ ਆਉਂਦੀਆਂ ਹਨ ਅਤੇ ਸਾਈਕਲ ਦੇ ਸਫ਼ਰ ’ਤੇ ਨਿਕਲਣ ਲਈ ਉਨ੍ਹਾਂ ਨੇ ਬੱਚੀਆਂ ਦੇ ਸਕੂਲ ਤੋਂ ਵਿਸ਼ੇਸ਼ ਤੌਰ ’ਤੇ ਇਜਾਜ਼ਤ ਲਈ ਹੈ। ਇਸ ਸਫ਼ਰ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਬੱਚੀਆਂ ਲਈ ਉਚਿਤ ਖਾਣ-ਪੀਣ ਦਾ ਪ੍ਰਬੰਧ ਕਰਨ ਵਿਚ ਕਈ ਤਰ੍ਹਾਂ ਦੀਆਂ ਦਿੱਕਤਾਂ ਪੇਸ਼ ਆਉਂਦੀਆਂ ਹਨ। ਜੰਮੂ ਸਹਿਤ ਰਸਤੇ ਵਿਚ ਉਨ੍ਹਾਂ ਨੂੰ ਕਈ ਲੋਕ ਮਿਲੇ, ਜਿਨ੍ਹਾਂ ਕੋਲ ਉਨ੍ਹਾਂ ਰਾਤ ਨੂੰ ਵਿਸ਼ਰਾਮ ਕੀਤਾ ਅਤੇ ਬੱਚੀਆਂ ਦੇ ਖਾਣ-ਪੀਣ ਦਾ ਪ੍ਰਬੰਧ ਹੋ ਸਕਿਆ।
ਇਹ ਵੀ ਪੜ੍ਹੋ : ਪ੍ਰਿਯੰਕਾ ਗਾਂਧੀ ਨੇ ਮਹਿਲਾ ਰਾਖਵਾਂਕਰਨ ਬਿੱਲ ਮਾਮਲੇ 'ਚ ਕੇਂਦਰ ਸਰਕਾਰ 'ਤੇ ਚੁੱਕੇ ਸਵਾਲ
ਸਾਈਕਲ ਬਾਬਾ ਅਤੇ ਜੈਰੀ ਚੌਧਰੀ ਤੋਂ ਹੋਏ ਪ੍ਰੇਰਿਤ
ਸਾਈਕਲਿਸਟਾਂ ਨੇ ਦੱਸਿਆ ਕਿ ਹਰਿਆਣਾ ਦੇ ਫਤਿਹਾਬਾਦ ਦੇ ਰਹਿਣ ਵਾਲੇ ਸਾਈਕਲ ਬਾਬਾ (ਵੱਖ-ਵੱਖ ਦੇਸ਼ਾਂ ਦੀ ਸੈਰ ਕਰਨ ਵਾਲੇ) ਅਤੇ ਰਾਜਸਥਾਨ ਦੇ ਜੈਰੀ ਚੌਧਰੀ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਸਾਈਕਲ ’ਤੇ ਘੁੰਮਣ ਦਾ ਇਰਾਦਾ ਬਣਾਇਆ। ਜੈਰੀ ਪੂਰਾ ਇੰਡੀਆ ਘੁੰਮ ਚੁੱਕੇ ਹਨ ਅਤੇ ਇਸਦੇ ਲਈ ਜੈਰੀ ਨੇ ਮਿਆਂਮਾਰ, ਥਾਈਲੈਂਡ, ਮਲੇਸ਼ੀਆ, ਸਿੰਗਾਪੁਰ ਵਰਗੇ ਦੇਸ਼ਾਂ ਵਿਚ ਸਾਈਕਲ ’ਤੇ ਸਫਰ ਕੀਤਾ ਹੈ। ਉਥੇ ਹੀ ਸਾਈਕਲਿਸਟ ਲੜਕੀ ਰਾਵੀ (ਪਟਿਆਲਾ) ਨਾਲ ਆਨਲਾਈਨ ਗੱਲਬਾਤ ਹੋਈ ਸੀ। ਇਸ ਤੋਂ ਬਾਅਦ ਉਹ ਰਾਵੀ ਨੂੰ ਪਟਿਆਲਾ ਜਾ ਕੇ ਮਿਲ ਕੇ ਆਏ। ਰਾਵੀ ਤੋਂ ਉਨ੍ਹਾਂ ਨੂੰ ਸਫ਼ਰ ਬਾਰੇ ਮਹੱਤਵਪੂਰਨ ਜਾਣਕਾਰੀ ਮਿਲੀ।
ਇਹ ਵੀ ਪੜ੍ਹੋ : 11ਵੀਂ ’ਚ ਦਾਖ਼ਲੇ ਲਈ ਇਕ ਹੋਰ ਮੌਕਾ, 9 ਤੱਕ ਜਮ੍ਹਾ ਕਰਵਾਓ ਫਾਰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰਿਯੰਕਾ ਗਾਂਧੀ ਨੇ ਮਹਿਲਾ ਰਾਖਵਾਂਕਰਨ ਬਿੱਲ ਮਾਮਲੇ 'ਚ ਕੇਂਦਰ ਸਰਕਾਰ 'ਤੇ ਚੁੱਕੇ ਸਵਾਲ
NEXT STORY