ਨੈਸ਼ਨਲ ਡੈਸਕ- ਇਹ ਕੋਈ ਲੁਕੀ-ਛਿਪੀ ਹੱਲ ਨਹੀਂ ਹੈ ਕਿ ਭਾਜਪਾ ਬਿਹਾਰ ’ਚ ਮੁੱਖ ਮੰਤਰੀ ਦੇ ਅਹੁਦੇ ’ਤੇ ਨਜ਼ਰ ਰੱਖ ਰਹੀ ਹੈ। ਤ੍ਰਾਸਦੀ ਇਹ ਹੈ ਕਿ ਭਾਜਪਾ ਨੇ 2 ਦਿਨ ਪਹਿਲਾਂ ਖਤਮ ਹੋਏ ਚੋਣ ਪ੍ਰਚਾਰ ਦੌਰਾਨ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਤੇ ਸ਼ਿਵ ਸੈਨਾ ਦੇ ਮੁਖੀ ਏਕਨਾਥ ਸ਼ਿੰਦੇ ਨੂੰ ਮੈਦਾਨ ’ਚ ਉਤਾਰਿਆ ਸੀ। ਭਾਜਪਾ ਲੀਡਰਸ਼ਿਪ ਨੇ ਸ਼ਿੰਦੇ ਨੂੰ ਪਹਿਲੇ ਪੜਾਅ ਦੀਆਂ ਚੋਣਾਂ ਦੌਰਾਨ ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲੇ ’ਚ ਰੈਲੀਆਂ ਨੂੰ ਸੰਬੋਧਨ ਕਰਨ ਲਈ ਮਜਬੂਰ ਕੀਤਾ।
ਸ਼ਿੰਦੇ ਨੇ ਪ੍ਰਚਾਰ ਦੌਰਾਨ ਕਿਹਾ ਕਿ ਬਿਹਾਰ ’ਚ ਰਾਜਗ ’ਚ ਸ਼ਾਮਲ ਪੰਜ ਪਾਰਟੀਆਂ ਪਾਂਡਵ ਹਨ। ਉਨ੍ਹਾਂ ਵੋਟਰਾਂ ਨੂੰ ਕੌਰਵਾਂ (ਵਿਰੋਧੀ ਧਿਰ) ਨੂੰ ਹਰਾਉਣ ਲਈ ਕਿਹਾ ਸੀ। ਉਨ੍ਹਾਂ ਇਸ ਗੱਲ ’ਤੇ ਕੋਈ ਜ਼ੋਰ ਨਹੀਂ ਦਿੱਤਾ ਕਿ ਕਿਵੇਂ ਰਾਜਗ ਨੇ ਉਨ੍ਹਾਂ ਦੀ ਅਗਵਾਈ ਹੇਠ ਮਹਾਰਾਸ਼ਟਰ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਤੇ ਫਿਰ ਕਿਵੇਂ ਭਾਜਪਾ ਨੇ ਆਪਣਾ ਮੁੱਖ ਮੰਤਰੀ ਬਣਾ ਲਿਆ। ਉਨ੍ਹਾਂ ਨੂੰ ਉਪ ਮੁੱਖ ਮੰਤਰੀ ਬਣਨ ਲਈ ਮਜਬੂਰ ਕੀਤਾ ਗਿਆ। ਸ਼ਿੰਦੇ ਨੇ ਬਿਨਾਂ ਕਿਸੇ ਝਿਜਕ ਦੇ ਰੈਲੀਆਂ ’ਚ ਇਹ ਗੱਲਾਂ ਕਹੀਆਂ ਪਰ ਇਹ ਸਾਰਿਆਂ ਦੇ ਸਾਹਮਣੇ ਸੀ ਕਿ ਉਹ ਆਪਣੇ ਆਪ ਨੂੰ ਕਿੰਨਾ ਸ਼ਰਮਿੰਦਾ ਮਹਿਸੂਸ ਕਰ ਰਹੇ ਸਨ।
ਵਿਰੋਧੀ ਧਿਰ ਨੇ ਭਾਜਪਾ ’ਤੇ ਬਿਹਾਰ ’ਚ ਮਹਾਰਾਸ਼ਟਰ ਵਰਗਾ ਤਖ਼ਤਾਪਲਟ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਹੈ। ਵਿਰੋਧੀ ਧਿਰ ਨੇ ਜਨਤਾ ਦਲ (ਯੂ) ਨੂੰ ਯਾਦ ਦੁਆਇਆ ਹੈ ਕਿ ਭਾਜਪਾ ਨੇ ਕਿਵੇਂ ਸ਼ਿੰਦੇ ਦੀ ਅਗਵਾਈ ਹੇਠ ਚੋਣਾਂ ਲੜੀਆਂ ਪਰ ਅੰਤ ’ਚ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਬਣਾ ਦਿੱਤਾ। ਵਿਰੋਧੀ ਧਿਰ ਦੇ ਆਗੂਆਂ ਨੇ ਭਵਿੱਖਬਾਣੀ ਕੀਤੀ ਕਿ ਜੇ ਰਾਜਗ ਨੇ ਚੋਣ ਜਿੱਤੀ ਤਾਂ ਨਿਤੀਸ਼ ਕੁਮਾਰ ਦਾ ਵੀ ਇਹੀ ਹਾਲ ਹੋਵੇਗਾ।
ਇਹ ਵੀ ਦਿਲਚਸਪ ਹੈ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਸ ਮੁੱਦੇ ’ਤੇ ਪੂਰੀ ਤਰ੍ਹਾਂ ਖਾਮੋਸ਼ੀ ਧਾਰਨ ਕੀਤੀ ਹੋਈ ਹੈ। ਉਨ੍ਹਾਂ ਵਧੇਰੇ ਰੈਲੀਆਂ ’ਚ ਪਹਿਲਾਂ ਤੋਂ ਤਿਆਰ ਭਾਸ਼ਣ ਪੜ੍ਹਿਆ। ਉਨ੍ਹਾਂ ਵਿਰੋਧੀ ਧਿਰ ਦੇ ਦੋਸ਼ਾਂ ਦਾ ਜਵਾਬ ਨਹੀਂ ਦਿੱਤਾ ਤੇ ਆਪਣੇ ਏਜੰਡੇ ’ਤੇ ਹੀ ਧਿਆਨ ਕੇਂਦਰਿਤ ਕੀਤਾ।
ਖੇਤੀਬਾੜੀ 'ਚ ਵਰਤੇ ਜਾਣ ਵਾਲੇ ਕੈਮੀਕਲ ਨਾਲ ਕਿਵੇਂ ਦਹਿਲੀ ਦਿੱਲੀ? ਜਾਣੋ ਕਿਹੜੀ ਕੰਪਨੀ ਬਣਾਉਂਦੀ ਹੈ ਇਹ ਰਸਾਇਣ
NEXT STORY