ਨਵੀਂ ਦਿੱਲੀ : ਦਿੱਲੀ ਵਿਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਇਹਨਾਂ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਨੇ ਇਸ ਸੂਚੀ ਵਿੱਚ 29 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਭਾਜਪਾ ਨੇ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਚੋਣ ਲੜਨ ਲਈ ਮੈਦਾਨ ਵਿਚ ਸਾਬਕਾ ਲੋਕ ਸਭਾ ਮੈਂਬਰ ਪ੍ਰਵੇਸ਼ ਵਰਮਾ ਨੂੰ ਟਿਕਟ ਦਿੱਤੀ ਹੈ, ਜਦੋਂ ਕਿ ਭਾਜਪਾ ਦੇ ਦਿੱਗਜ ਨੇਤਾ ਰਮੇਸ਼ ਬਿਧੂੜੀ ਕਾਲਕਾਜੀ 'ਚ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਖ਼ਿਲਾਫ਼ ਚੋਣ ਲੜਨਗੇ।
ਇਹ ਵੀ ਪੜ੍ਹੋ - ਬੱਚਿਆਂ ਦੀਆਂ ਲੱਗੀਆਂ ਮੌਜਾਂ : ਠੰਡ ਕਾਰਨ ਸਕੂਲਾਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ
ਦੂਜੇ ਪਾਸੇ ਪਾਰਟੀ ਨੇ ਬਿਜਵਾਸਨ ਸੀਟ ਤੋਂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਕੈਲਾਸ਼ ਗਹਿਲੋਤ ਨੂੰ ਵੀ ਟਿਕਟ ਦਿੱਤੀ ਹੈ। ਪ੍ਰਵੇਸ਼ ਵਰਮਾ ਨੂੰ ਟਿਕਟ ਮਿਲਣ ਨਾਲ ਨਵੀਂ ਦਿੱਲੀ ਵਿਧਾਨ ਸਭਾ ਸੀਟ 'ਤੇ ਰੋਮਾਂਚਕ ਮੁਕਾਬਲਾ ਹੋਣ ਦੀ ਉਮੀਦ ਹੈ। ਕਾਂਗਰਸ ਨੇ ਇਸ ਸੀਟ ਤੋਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਬੇਟੇ ਸੰਦੀਪ ਦੀਕਸ਼ਿਤ ਨੂੰ ਉਮੀਦਵਾਰ ਬਣਾਇਆ ਹੈ। ਹੁਣ ਇਸ ਸੀਟ 'ਤੇ ਕੇਜਰੀਵਾਲ, ਪ੍ਰਵੇਸ਼ ਵਰਮਾ ਅਤੇ ਸੰਦੀਪ ਦੀਕਸ਼ਿਤ ਵਿਚਾਲੇ ਤਿਕੋਣਾ ਮੁਕਾਬਲਾ ਹੋਵੇਗਾ।
ਇਹ ਵੀ ਪੜ੍ਹੋ - 31 ਦਸੰਬਰ ਦੀ ਰਾਤ ਲੋਕਾਂ ਨੇ ਸਭ ਤੋਂ ਵੱਧ Online ਆਰਡਰ ਕੀਤੀਆਂ ਇਹ ਚੀਜ਼ਾਂ, ਸੁਣ ਹੋਵੋਗੇ ਹੈਰਾਨ
ਭਾਜਪਾ ਨੇ ਆਦਰਸ਼ ਨਗਰ ਸੀਟ ਤੋਂ ਰਾਜਕੁਮਾਰ ਭਾਟੀਆ, ਬਦਲੀ ਤੋਂ ਦੀਪਕ ਚੌਧਰੀ, ਰਿਠਾਲਾ ਤੋਂ ਕੁਲਵੰਤ ਰਾਣਾ, ਨੰਗਲੋਈ ਜਾਟ ਤੋਂ ਮਨੋਜ ਸ਼ੌਕੀਨ, ਮੰਗੋਲਪੁਰੀ ਸੀਟ ਤੋਂ ਰਾਜਕੁਮਾਰ ਚੌਹਾਨ, ਰੋਹਿਣੀ ਤੋਂ ਵਿਜੇਂਦਰ ਗੁਪਤਾ, ਸ਼ਾਲੀਮਾਰ ਬਾਗ ਤੋਂ ਰੇਖਾ ਗੁਪਤਾ, ਮਾਡਲ ਟਾਊਨ ਤੋਂ ਅਸ਼ੋਕ ਗੋਇਲ, ਕਰੋਲ ਬਾਗ ਤੋਂ ਦੁਸ਼ਯੰਤ ਕੁਮਾਰ ਗੌਤਮ, ਪਟੇਲ ਨਗਰ ਤੋਂ ਰਾਜਕੁਮਾਰ ਆਨੰਦ, ਰਾਜੌਰੀ ਗਾਰਡਨ ਤੋਂ ਸਰਦਾਰ ਮਨਜਿੰਦਰ ਸਿੰਘ ਸਿਰਸਾ, ਜਨਕਪੁਰੀ ਤੋਂ ਅਸ਼ੀਸ਼ ਸੂਦ, ਬਿਜਵਾਸਨ ਸੀਟ ਤੋਂ ਕੈਲਾਸ਼ ਗਹਿਲੋਤ ਨੂੰ ਟਿਕਟ ਦਿੱਤੀ ਗਈ ਹੈ।
ਇਹ ਵੀ ਪੜ੍ਹੋ - ਪਿਤਾ ਦੀ ਮੌਤ 'ਤੇ ਪੁੱਤ ਦਾ ਜਸ਼ਨ: ਸ਼ਮਸ਼ਾਨਘਾਟ 'ਚ ਡਾਂਸ, ਉਡਾਏ ਨੋਟਾਂ ਦੇ ਬੰਡਲ (ਵੀਡੀਓ ਵਾਇਰਲ)
ਇਸ ਦੇ ਨਾਲ ਹੀ ਨਵੀਂ ਦਿੱਲੀ ਤੋਂ ਪ੍ਰਵੇਸ਼ ਸਾਹਿਬ ਸਿੰਘ ਵਰਮਾ, ਜੰਗਪੁਰਾ ਤੋਂ ਸਰਦਾਰ ਤਰਵਿੰਦਰ ਸਿੰਘ, ਮਾਲਵੀਆ ਨਗਰ ਤੋਂ ਸਤੀਸ਼ ਉਪਾਧਿਆਏ, ਆਰਕੇ ਪੁਰਮ ਸੀਟ ਤੋਂ ਅਨਿਲ ਸ਼ਰਮਾ, ਮਹਿਰੌਲੀ ਤੋਂ ਗਜੇਂਦਰ ਯਾਦਵ, ਛਤਰਪੁਰ ਤੋਂ ਕਰਤਾਰ ਸਿੰਘ ਤੰਵਰ, ਅੰਬੇਡਕਰ ਨਗਰ ਤੋਂ ਖੁਸ਼ੀਰਾਮ ਚੁਨਾਰ, ਅੰਬੇਡਕਰ ਨਗਰ ਤੋਂ ਰਮੇਸ਼ ਕਾਲਕਾਜੀ, ਬਦਰਪੁਰ ਤੋਂ ਨਰਾਇਣ ਦੱਤ ਸ਼ਰਮਾ, ਪਤਪੜਗੰਜ ਤੋਂ ਰਵਿੰਦਰ ਸਿੰਘ ਨੇਗੀ, ਵਿਸ਼ਵਾਸ ਨਗਰ ਤੋਂ ਓਮ ਪ੍ਰਕਾਸ਼ ਵਰਮਾ, ਕ੍ਰਿਸ਼ਨਾ ਨਗਰ ਤੋਂ ਅਨਿਲ ਗੋਇਲ, ਗਾਂਧੀਨਗਰ ਤੋਂ ਅਰਵਿੰਦਰ ਸਿੰਘ ਲਵਲੀ, ਸੀਮਾਪੁਰੀ ਤੋਂ ਕੁਮਾਰੀ ਰਿੰਕੂ, ਰੋਹਤਾਸ ਨਗਰ ਤੋਂ ਜਤਿੰਦਰ ਮਹਾਜਨ ਅਤੇ ਘੋਂਡਾ ਤੋਂ ਅਜੈ ਮਹਾਵਰ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਇਹ ਵੀ ਪੜ੍ਹੋ - Breaking : ਕਿਸਾਨੀ ਧਰਨੇ ਵਿਚਾਲੇ ਕੇਂਦਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੱਤਰਕਾਰ ਚੰਦਰਾਕਰ ਦੇ ਕਤਲ ਦੇ ਵਿਰੋਧ 'ਚ ਪੱਤਰਕਾਰਾਂ ਨੇ ਕੀਤਾ ਚੱਕਾ ਜਾਮ
NEXT STORY