ਤਿਰੁਵੰਤਪੁਰਮ— ਸਬਰੀਮਾਲਾ ਮੰਦਰ 'ਚ ਹਰੇਕ ਉਮਰ ਦੀਆਂ ਔਰਤਾਂ ਨੂੰ ਪ੍ਰਵੇਸ਼ ਦਿੱਤੇ ਜਾਣ ਦੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਜਾਰੀ ਸਿਆਸੀ ਘਮਸਾਨ ਵਿਚਾਲੇ ਬੀਜੇਪੀ ਵੀਰਵਾਰ ਨੂੰ ਇਥੇ ਸਬਰੀਮਾਲਾ ਸੁਰੱਖਿਆ ਰੱਥ ਯਾਤਰਾ ਕੱਢਣ ਜਾ ਰਹੀ ਹੈ। ਕਰਨਾਟਕ 'ਚ ਬੀਜੇਪੀ ਦੇ ਪ੍ਰਦੇਸ਼ ਪ੍ਰਧਾਨ ਬੀ.ਐੱਸ. ਯੇਦਿਯੁਰੱਪਾ ਇਸ ਰੱਥ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।
ਸਬਰੀਮਾਲਾ ਮੰਦਰ ਦੀ ਪਰੰਪਰਾ ਤੇ ਰਿਵਾਜ਼ ਨੂੰ ਬਚਾਉਣ ਦਾ ਦਾਅ੍ਹਾ ਕਰਦੇ ਹੋਏ ਬੀਜੇਪੀ ਇਹ ਰੱਥ ਯਾਤਰਾ ਕੱਢ ਰਹੀ ਹੈ। ਕਾਸਰਗੋੜ ਜ਼ਿਲੇ ਤੋਂ ਇਸ ਰੱਥ ਯਾਤਰਾ ਦੀ ਸ਼ੁਰੂਆਤ ਹੋਵੇਗੀ ਤੇ 13 ਨਵੰਬਰ ਨੂੰ ਇਰੂਮਲੀ ਪਹੁੰਚ ਕੇ ਇਹ ਸਮਾਪਤ ਹੋਵੇਗੀ। ਰੱਥ ਯਾਤਰਾ ਦੌਰਾਨ ਪ੍ਰਦੇਸ਼ ਬੀਜੇਪੀ ਪ੍ਰਧਾਨ ਪੀ.ਐੱਸ. ਸ਼੍ਰੀਧਰਨ ਪਿੱਲਈ ਸਣੇ ਕਈ ਵਿਧਾਇਕ ਤੇ ਪਾਰਟੀ ਦੇ ਸੀਨੀਅਰ ਨੇਤਾ ਮੌਜੂਦ ਰਹਿਣਗੇ।
ਦੱਸ ਦਈਏ ਕਿ ਕੇਰਲ ਸਰਕਾਰ ਜਿਥੇ ਅਦਾਲਤ ਦੇ ਫੈਸਲੇ ਨੂੰ ਹਰ ਹਾਲ 'ਚ ਲਾਗੂ ਕਰਨ ਦੀ ਗੱਲ ਕਹਿ ਰਹੀ ਹੈ। ਉਥੇ ਹੀ ਬੀਜੇਪੀ ਤੇ ਹੋਰ ਦਲ ਫੈਸਲੇ ਖਿਲਾਫ ਸੜਕ 'ਤੇ ਉਤਰ ਆਏ ਹਨ। ਇਸ ਕੜੀ 'ਚ ਬੀਜੇਪੀ ਨੇ ਦੂਜੇ ਪੜਾਅ ਦੇ ਅੰਦੋਲਨ ਦੇ ਤਹਿਤ ਰੱਥ ਯਾਤਰਾ ਦੇ ਆਯੋਜਨ ਦਾ ਐਲਾਨ ਕੀਤਾ ਸੀ। ਪਿਛਲੇ ਦਿਨੀਂ ਬੀਜੇਪੀ ਦੇ ਪ੍ਰਦੇਸ਼ ਪ੍ਰਧਾਨ ਪੀ.ਐੱਸ. ਸ਼੍ਰੀਧਰਨ ਪਿੱਲਈ ਨੇ ਕਿਹਾ ਸੀ ਕਿ ਇਹ ਲੜਾਈ ਆਸਤਿਕ ਤੇ ਨਾਸਤਿਕ ਵਿਚਾਲੇ ਹੈ। ਪਿੱਲਈ ਨੇ ਕਿਹਾ ਸੀ, ''ਮੁੱਖ ਮੰਤਰੀ ਪੀ. ਵਿਜੇਅਨ ਜਿਸ ਤਰ੍ਹਾਂ ਸਬਰੀਮਾਲਾ ਮੁੱਦੇ ਨੂੰ ਹੈਂਡਲ ਕਰ ਰਹੇ ਹਨ, ਉਸ ਨਾਲ ਜਲਦ ਹੀ ਪ੍ਰਦੇਸ਼ ਪੂਰੀ ਤਰ੍ਹਾਂ ਕਮਿਊਨਿਸਟ ਹੋ ਜਾਵੇਗਾ। 8 ਨਵੰਬਰ ਨੂੰ ਜੋ ਰੱਥ ਯਾਤਰਾ ਕੱਢੀ ਜਾ ਰਹੀ ਹੈ, ਉਸ 'ਚ ਸੈਂਕੜੇ ਸੰਨਿਆਸ਼ੀ ਹਿੱਸਾ ਲੈਣਗੇ। ਇਸ ਰੱਥ ਯਾਤਰਾ 'ਚ 62 ਬਿਸ਼ਪ, 12 ਮੌਲਾਨਾ ਵੀ ਸ਼ਾਮਲ ਹੋਣਗੇ। ਸਾਨੂੰ ਕਿਸੇ ਵੀ ਹਾਲਤ 'ਚ ਨਹੀਂ ਰੋਕਿਆ ਜਾ ਸਕਦਾ ਹੈ।'
ਅਮਿਤ ਸ਼ਾਹ ਪਹੁੰਚ ਸਕਦੇ ਹਨ ਸਬਰੀਮਾਲਾ
16 ਨਵੰਬਰ ਨੂੰ ਰੈਗੁਲਰ ਸਾਲਾਨਾ ਤੀਰਥ ਯਾਤਰਾ ਲਈ ਖੁੱਲ੍ਹ ਰਹੇ ਮੰਦਰ ਦੇ ਕਪਾਟ 'ਚ ਬੀਜੇਪੀ ਅਮਿਤ ਸ਼ਾਹ ਦੇ ਸ਼ਾਮਲ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸਬਰੀਮਾਲਾ ਮੰਦਰ 'ਚ ਆ ਕੇ ਪੂਜਾ ਕਰਨ ਦੀ ਗੱਲ ਉਨ੍ਹਾਂ ਦੇ ਵਿਵਾਦਿਤ ਬਿਆਨ ਤੋਂ ਬਾਅਦ ਸਾਹਮਣੇ ਆਈ ਹੈ। ਅਮਿਤ ਸ਼ਾਹ ਕੰਨੂਰ 'ਚ ਪਾਰਟੀ ਦਫਤਰ ਦਾ ਉਦਘਾਟਨ ਕਰਨ ਪਹੁੰਚੇ ਸਨ। ਉਦੋਂ ਉਨ੍ਹਾਂ ਨੂੰ ਨਾ ਸਿਰਫ ਸੂਬੇ ਦੀ ਖੱਬੀ ਸਰਕਾਰ ਨੇ ਘੇਰਿਆ ਸਗੋਂ ਸਬਰੀਮਾਲਾ ਮੰਦਰ 'ਚ ਔਰਤਾਂ ਦੇ ਪ੍ਰਵੇਸ਼ ਨਾਲ ਜੁੜੇ ਸੁਪਰੀਮ ਕੋਰਟ ਦੇ ਫੈਸਲੇ 'ਤੇ ਵੀ ਸਵਾਲ ਚੁੱਕੇ ਹਨ।
ਸੋਨੀਪਤ: ਪੁਲਸ ਅਤੇ ਬਦਮਾਸ਼ਾਂ 'ਚ ਹੋਇਆ ਮੁਕਾਬਲਾ, 11 ਗ੍ਰਿਫਤਾਰ
NEXT STORY