ਸ਼੍ਰੀਨਗਰ (ਭਾਸ਼ਾ)- ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਸੰਸਦ 'ਚ ਆਪਣੇ ਬਹੁਮਤ ਦੇ ਦਮ 'ਤੇ ਪੂਰੇ ਦੇਸ਼ ਨੂੰ ਆਪਣੀ 'ਜਾਗੀਰ' ਸਮਝ ਰਹੀ ਹੈ। ਮੁਫ਼ਤੀ ਨੇ ਸੋਸ਼ਲ ਮੀਡੀਆ ਮੰਚ 'ਐਕਸ' (ਪਹਿਲਾਂ ਟਵਿੱਟਰ) 'ਤੇ ਪੋਸਟ ਕੀਤਾ,''ਭਾਰਤ ਦੀ ਅਨੇਕਤਾ 'ਚ ਏਕਤਾ ਦੇ ਬੁਨਿਆਦੀ ਸਿਧਾਂਤ ਦੇ ਪ੍ਰਤੀ ਭਾਜਪਾ ਦੀ ਨਾਪਸੰਦਗੀ ਇ ਕਨਵੇਂ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ। ਹਿੰਦੁਸਤਾਨ ਅਤੇ ਇੰਡੀਆ ਤੋਂ ਲੈ ਕੇ ਭਾਰਤ ਦੇ ਕਈ ਨਾਵਾਂ ਦਾ ਮਹੱਤਵ ਘਟਾ ਕੇ ਹੁਣ ਸਿਰਫ਼ ਭਾਰਤ ਕਰਨਾ ਉਸ ਦੀ ਸੌੜੀ ਸੋਚ ਅਤੇ ਅਸਹਿਣਸ਼ੀਲਤਾ ਨੂੰ ਦਰਸਾਉਂਦਾ ਹੈ।''

ਮੁਫ਼ਤੀ ਦੀ ਇਹ ਟਿੱਪਣੀ ਕਾਂਗਰਸ ਦੇ ਇਸ ਦੋਸ਼ ਤੋਂ ਬਾਅਦ ਆਈ ਹੈ ਕਿ ਜੀ-20 ਰਾਤ ਦੇ ਭੋਜਨ ਦੇ ਸੱਦੇ 'ਚ ਰਾਸ਼ਟਰਪਤੀ ਨੂੰ 'ਪ੍ਰੈਸੀਡੈਂਟ ਆਫ਼ ਇੰਡੀਆ' ਦੀ ਜਗ੍ਹਾ 'ਪ੍ਰੈਸੀਡੈਂਟ ਆਫ਼ ਭਾਰਤ' ਕਹਿ ਕੇ ਸੰਬੋਧਨ ਕੀਤਾ ਗਿਆ ਹੈ ਅਤੇ ਵਿਰੋਧੀ ਗਠਜੋੜ 'ਇੰਡੀਅਨ ਨੈਸ਼ਨਲ ਡੈਵਲਪਮੈਂਟਲ ਇਨਕਲੂਸਿਵ ਅਲਾਇੰਸ' (ਇੰਡੀਆ) ਤੋਂ ਡਰ ਅਤੇ ਨਫ਼ਰਤ ਕਾਰਨ ਨਰਿੰਦਰ ਦੀ ਅਗਵਾਈ ਵਾਲੀ ਸਰਕਾਰ ਦੇਸ਼ ਦਾ ਨਾਮ ਬਦਲਣ 'ਚ ਜੁਟ ਗਈ ਹੈ। ਇਸ ਮੁੱਦੇ 'ਤੇ ਸਰਕਾਰ ਵਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਭਾਜਪਾ ਦੀ ਆਲੋਚਨਾ ਕਰਦੇ ਹੋਏ ਇਹ ਵੀ ਕਿਹਾ,''ਭਾਰਤ ਦੀ ਆਜ਼ਾਦੀ ਦੇ ਬਾਅਦ ਤੋਂ ਇਤਿਹਾਸ 'ਚ ਪਹਿਲੀ ਵਾਰ, ਵੱਡੀ ਬਹੁਮਤ ਵਾਲੀ ਕੋਈ ਪਾਰਟੀ ਪੂਰੇ ਦੇਸ਼ ਨੂੰ ਆਪਣੀ ਜਾਗੀਰ ਸਮਝ ਰਹੀ ਹੈ।'' ਮਹਿਬੂਬਾ ਮੁਫ਼ਤੀ ਨੇ 'ਐਕਸ' 'ਤੇ ਭਾਰਤ ਦੀ ਰਾਸ਼ਟਰਪਤੀ ਦਾ ਇਕ ਸੱਦਾ ਕਾਰਡ ਵੀ ਪੋਸਟ ਕੀਤਾ, ਜਿਸ 'ਤੇ ਲਿਖਿਆ ਹੈ,''ਦਿ ਪ੍ਰੈਸੀਡੈਂਟ ਆਫ਼ ਭਾਰਤ।'' ਉਨ੍ਹਾਂ ਵਲੋਂ ਪੋਸਟ ਕੀਤੇ ਗਏ ਸੱਦੇ ਕਾਰਡ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕੀਤੀ ਜਾ ਸਕੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
TMC ਦੀ ਨੇਤਾ ਤੇ ਅਦਾਕਾਰਾ ਨੁਸਰਤ ਜਹਾਂ ਨੂੰ ED ਨੇ ਜਾਰੀ ਕੀਤਾ ਸੰਮਨ
NEXT STORY