ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਵਕਫ਼ ਬੋਰਡ ਵਲੋਂ 'ਦਸਤਾਰ ਬੰਦੀ' (ਪੱਗੜੀ ਬੰਨ੍ਹਣ) ਸਮਾਗਮਾਂ 'ਤੇ ਪਾਬੰਦੀ ਲਗਾਉਣ ਦੇ ਇਕ ਦਿਨ ਬਾਅਦ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਮੁਖੀ ਅਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਮਹਿਬੂਬਾ ਨੇ ਭਾਜਪਾ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਹ (ਭਾਜਪਾ) ਉਦੋਂ ਤੱਕ ਰੁਕਣ ਲਈ ਤਿਆਰ ਨਹੀਂ ਹਨ, ਜਦੋਂ ਤੱਕ ਕਿ ਆਪਣੇ ਵੰਡਣ ਵਾਲੇ ਏਜੰਡੇ ਨੂੰ ਲਾਗੂ ਕਰਨ ਲਈ ਸਾਰੀਆਂ ਧਾਰਮਿਕ ਅਤੇ ਸੂਫੀ ਪਰੰਪਰਾਵਾਂ ਖ਼ਤਮ ਨਹੀਂ ਕਰ ਦਿੰਦੇ। ਮਹਿਬੂਬਾ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਭਾਜਪਾ ਖ਼ੁਦ ਧਾਰਮਿਕ ਸਥਾਨਾਂ 'ਤੇ ਦਸਤਾਰ ਬੰਨ੍ਹਣ ਦਾ ਕੋਈ ਮੌਕਾ ਨਹੀਂ ਛੱਡਦੀ ਹੈ।
ਉਨ੍ਹਾਂ ਨੇ ਧਾਰਮਿਕ ਸਥਾਨਾਂ 'ਤੇ ਪੱਗੜੀ ਬੰਨ੍ਹਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਦੀਆਂ ਤਸਵੀਰਾਂ ਪੋਸਟ ਕਰਦੇ ਹੋਏ ਟਵੀਟ ਕੀਤਾ,''ਪਖੰਡ ਦੀ ਕੋਈ ਹੱਦ ਨਹੀਂ ਹੈ, ਕਿਉਂਕਿ ਭਾਜਪਾ ਖ਼ੁਦ ਮੰਦਰ, ਦਰਗਾਹ ਜਾਂ ਗੁਰਦੁਆਰੇ 'ਚ ਪੱਗੜੀ ਬੰਨ੍ਹਣ ਦਾ ਕੋਈ ਮੌਕਾ ਨਹੀਂ ਛੱਡਦੀ ਹੈ। ਉਹ ਉਦੋਂ ਤੱਕ ਰੁਕਣ ਲਈ ਤਿਆਰ ਨਹੀਂ ਹਨ, ਜਦੋਂ ਤੱਕ ਕਿ ਉਹ ਆਪਣੇ ਵੰਡਣ ਵਾਲੇ ਏਜੰਡੇ ਲਾਗੂ ਕਰ ਕੇ ਕੰਟੋਰਲ ਕਰਨ ਲਈ ਸਾਡੀਆਂ ਸਾਰੀਆਂ ਧਾਰਮਿਕ ਅਤੇ ਸੂਫੀ ਪਰੰਪਰਾਵਾਂ ਖ਼ਤਮ ਨਹੀਂ ਕਰ ਦਿੰਦੇ।'' ਉਨ੍ਹਾਂ ਕਿਹਾ,''ਜੰਮੂ ਕਸ਼ਮੀਰ ਦੀ ਸੰਸਕ੍ਰਿਤੀ ਅਤੇ ਰਵਾਇਤੀ ਪ੍ਰਥਾਵਾਂ ਨੂੰ ਰੋਕਣਾ, ਧਾਰਮਿਕ ਨੇਤਾਵਾਂ ਨੂੰ ਗ੍ਰਿਫ਼ਤਾਰ ਕਰਨਾ, ਸੱਜਾਦ ਨਸ਼ੀਨ (ਧਰਮ ਸਥਾਨਾਂ ਦੀ ਸਰਪ੍ਰਸਤ) ਨੂੰ ਉਨ੍ਹਾਂ ਦੇ ਰਵਾਇਤੀ ਕਰਤੱਵਾਂ ਦੀ ਪਾਲਣਾ ਕਰਨਾ ਤੋਂ ਰੋਕਣ ਅਤੇ ਹੁਣ ਦਸਤਾਰ ਬੰਦੀ 'ਤੇ ਪਾਬੰਦੀ ਲਗਾਉਣਾ, ਜੋ ਧਾਰਮਿਕ ਸਥਾਨਾਂ 'ਤੇ ਆਸ਼ੀਰਵਾਦ ਦੇਣ ਦਾ ਇਕ ਸਮਾਰੋਹ ਹੈ।'' ਦੱਸਣਯੋਗ ਹੈ ਕਿ ਜੰਮੂ ਕਸ਼ਮੀਰ ਵਕਫ਼ ਬੋਰਡ ਨੇ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਸੋਮਵਾਰ ਨੂੰ ਲੋਕਾਂ ਦੇ ਦਸਤਾਰ ਬੰਦੀ ਸਮਾਗਮਾਂ, ਵਿਸ਼ੇਸ਼ ਰੂਪ ਨਾਲ ਉਨ੍ਹਾਂ ਵਲੋਂ ਸੰਚਾਲਿਤ ਸਾਰੇ ਧਾਰਮਿਕ ਸਥਾਨਾਂ 'ਤੇ ਪਾਬੰਦੀ ਲਗਾਉਣ ਦਾ ਆਦੇਸ਼ ਦਿੱਤਾ ਸੀ।
ED ਦੀ ਜਾਂਚ ’ਚ ਵੱਡਾ ਖ਼ੁਲਾਸਾ, ਅਰਪਿਤਾ ਦੀਆਂ 31 ਬੀਮਾ ਪਾਲਿਸੀਆਂ ਦੇ ਨੌਮਿਨੀ ਸਨ ਪਾਰਥ ਚੈਟਰਜੀ
NEXT STORY