ਸ਼੍ਰੀਨਗਰ— ਫਾਰੂਕ ਅਬਦੁੱਲਾ ਦੀ ਪਾਰਟੀ ਨੈਸ਼ਨਲ ਕਾਨਫਰੰਸ ਦੇ ਆਗੂ ਅਕਬਰ ਲੋਨ ਨੇ ਜੰਮੂ ਅਤੇ ਕਸ਼ਮੀਰ ਵਿਚ ਭਾਜਪਾ-ਪੀ. ਡੀ. ਪੀ. ਗਠਜੋੜ 'ਤੇ ਨਿਸ਼ਾਨਾ ਲਾਇਆ ਹੈ। ਅਕਬਰ ਨੇ ਕਿਹਾ ਕਿ ਭਾਜਪਾ ਤੇ ਪੀ. ਡੀ. ਪੀ. ਦੇ ਆਗੂ ਇਕੱਠੇ ਰਲ ਕੇ ਗਊ ਅਤੇ ਸੂਰ ਦਾ ਮਾਸ ਖਾ ਰਹੇ ਹਨ ਅਤੇ ਇਕ ਹੀ ਸਿੱਕੇ ਦੇ 2 ਪਹਿਲੂ ਹਨ।
ਲੋਨ ਨੇ ਇਕ ਇਕੱਠ ਵਿਚ ਕਿਹਾ ਕਿ ਗਊ ਅਤੇ ਸੂਰ ਦਾ ਮਾਸ ਖਾਣ ਵਾਲੇ ਆਗੂਆਂ ਦਾ ਮੁਸਲਮਾਨਾਂ ਤੇ ਕਸ਼ਮੀਰ ਦੇ ਲੋਕਾਂ ਨੂੰ ਬਾਈਕਾਟ ਕਰਨਾ ਚਾਹੀਦਾ ਹੈ। ਲੋਨ ਦਾ ਨਿਸ਼ਾਨਾ ਗਠਜੋੜ 'ਤੇ ਸੀ ਅਤੇ ਉਨ੍ਹਾਂ ਨੇ ਗਠਜੋੜ ਸਰਕਾਰ 'ਤੇ ਇਕੱਠਿਆਂ ਰਲ ਕੇ ਸੂਬੇ ਨੂੰ ਨੁਕਸਾਨ ਪਹੁੰਚਾਉਣ ਅਤੇ ਆਪਣੇ ਫਾਇਦੇ ਲਈ ਕੰਮ ਕਰਨ ਦੀਆਂ ਗੱਲਾਂ ਕਰਨ ਦੇ ਦੋਸ਼ ਲਾਏ ਹਨ।
ਰਾਜੌਰੀ 'ਚ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ, 1 ਜਵਾਨ ਸ਼ਹੀਦ
NEXT STORY