ਜੰਮੂ— ਜੰਮੂ ਕਸ਼ਮੀਰ 'ਚ ਭਾਰਤੀ ਜਨਤਾ ਪਾਰਟੀ ਮੰਤਰੀ ਅਹੁੱਦਿਆਂ 'ਚ ਭਾਰੀ ਫੇਰਬਦਲ ਕਰ ਸਕਦੀ ਹੈ। ਸੰਭਾਵਨਾ ਹੈ ਕਿ ਹਾਈ ਕਮਾਨ ਕੁਝ ਮੰਤਰੀਆਂ ਦੇ ਕੰਮਕਾਜ਼ ਤੋਂ ਖੁਸ਼ ਨਹੀਂ ਹੈ ਅਤੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਕੇ ਨਵੇਂ ਮੰਤਰੀਆਂ ਨੂੰ ਮੌਕਾ ਦਿੱਤਾ ਜਾ ਰਿਹਾ ਹੈ। ਨਵੀਂ ਦਿੱਲੀ 'ਚ ਹੋਣ ਵਾਲੀ ਬੈਠਕ 'ਚ ਸ਼ਾਮਲ ਹੋਣ ਲਈ ਭਾਜਪਾ ਦੇ ਸਾਰੇ ਵਿਧਾਇਕ ਅਤੇ ਐੈੱਮ. ਐੈੱਲ. ਸੀ. ਦਿੱਲੀ ਰਵਾਨਾ ਹੋਣ ਵਾਲੇ ਹਨ। ਪਾਰਟੀ ਸੂਤਰਾਂ ਅਨੁਸਾਰ ਮੰਤਰੀਮੰਡਲ 'ਚ ਭਾਰੀ ਫੇਰਬਦਲ ਨੂੰ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਹੀ ਹਰੀ ਝੰਡੀ ਦਿਖਾਉਣਗੇ।
ਜੇਕਰ ਪਾਰਟੀ ਸੂਤਰਾਂ 'ਤੇ ਵਿਸ਼ਵਾਸ਼ ਕੀਤਾ ਜਾਵੇ ਤਾਂ ਸਿਹਤ ਮੰਤਰੀ ਬਾਲੀ ਭਗਤ, ਸੈਰ-ਸਪਾਟਾ ਮੰਤਰੀ ਪ੍ਰਿਯਾ ਸੈਠੀ ਅਤੇ ਪੀ. ਐੈੱਚ. ਈ. ਮੰਤਰੀ ਸ਼ਾਮਲ ਲਾਲ ਚੌਧਰੀ ਨੂੰ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ। ਪਾਰਟੀ ਹਾਈਕਮਾਨ ਮੰਤਰੀਆਂ ਦੇ ਕੰਮਾਂ ਤੋਂ ਖੁਸ਼ ਨਹੀਂ ਹਨ ਅਤੇ ਇਸ ਲਈ ਉਨ੍ਹਾਂ ਨੂੰ ਮੰਤਰੀਆਂ ਦੇ ਅਹੁੱਦਿਆਂ ਤੋਂ ਹਟਾਇਆ ਜਾ ਸਕਦਾ ਹੈ। ਪਾਰਟੀ ਦੇ ਪ੍ਰਧਾਨ ਸੱਤ ਸ਼ਰਮਾ ਅਤੇ ਡੋਡਾ ਦੇ ਸ਼ਕਤੀ ਪਰਿਹਾਰ ਨੂੰ ਨਵੇਂ ਅਹੁੱਦੇ ਮਿਲ ਸਕਦੇ ਹਨ। ਹਾਲਾਂਕਿ ਲਾਲ ਸਿੰਘ ਦਾ ਕੰਮ ਸੰਤੋਸ਼ਜਨਕ ਹੈ।
ਜੰਮੂ-ਕਸ਼ਮੀਰ ਦੇ ਹਾਲ ਹੀ 'ਚ ਦੌਰੇ ਦੌਰਾਨ ਰਾਮ ਮਾਘਵ ਨੇ ਮੁੱਖ ਮੰਤਰੀ ਨੂੰ ਇਸ ਬਾਰੇ 'ਚ ਜਾਣੂ ਕਰਵਾਇਆ ਸੀ ਕਿ ਪਾਰਟੀ ਭਾਜਪਾ ਮੰਤਰੀਆਂ ਦੇ ਅਹੁੱਦਿਆਂ 'ਚ ਫੇਰਬਦਲ ਕਰਨ ਚਾਹੁੰਦੀ ਹੈ। ਉਹ ਅਸਲੀਅਤ 'ਚ ਮੰਤਰੀਆਂ ਬਾਰੇ 'ਚ ਅਤੇ ਉਨ੍ਹਾਂ ਦੇ ਕੰਮਾਂ ਬਾਰੇ 'ਚ ਜਾਣਕਾਰੀ ਲੈਣ ਲਈ ਜੰਮੂ ਆਏ ਹੋਏ ਸਨ।
ਕੋਰਟ ਨੇ ਕਿਹਾ- ਜਾਨ ਨੂੰ ਖਤਰਾ ਹੈ ਤਾਂ ਸਰੰਡਰ ਕਰੇ ਹਨੀਪ੍ਰੀਤ
NEXT STORY