ਨਵੀਂ ਦਿੱਲੀ/ਚੰਡੀਗੜ੍ਹ—ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰਿਆਣਾ ਭਾਜਪਾ ਦੀ ਬੈਠਕ ਦਿੱਲੀ ਪਾਰਟੀ ਦਫਤਰ 'ਚ ਚੱਲ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਸੂਬੇ ਦੀਆਂ 90 ਵਿਧਾਨ ਸਭਾ ਸੀਟਾਂ ਲਈ ਉਮੀਦਵਾਰ ਉਤਾਰਨ ਦਾ ਫੈਸਲਾ ਲੈਣ ਸੰਬੰਧੀ ਅੱਜ ਹਰਿਆਣਾ ਭਾਜਪਾ ਨੇ ਨਵੀਂ ਦਿੱਲੀ 'ਚ ਬੈਠਕ ਕੀਤੀ, ਜਿਸ 'ਚ ਟਿਕਟ ਵੰਡਣ ਨੂੰ ਲੈ ਕੇ ਚਰਚਾ ਹੋਈ ਪਰ ਬੈਠਕ ਤੋਂ ਬਾਅਦ ਸੀ. ਐੱਮ. ਖੱਟੜ ਨੇ ਦੱਸਿਆ ਹੈ ਕਿ ਬੈਠਕ 'ਚ ਹੁਣ ਤੱਕ ਕੁਝ ਤੈਅ ਨਹੀਂ ਹੋਇਆ ਹੈ। ਇਸ ਲਈ ਸ਼ਾਮ ਨੂੰ ਦੋਬਾਰਾ ਬੈਠਕ ਕੀਤੀ ਜਾਵੇਗੀ। ਦੱਸ ਦੇਈਏ ਕਿ ਬੈਠਕ 'ਚ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ, ਕਾਰਜਕਾਰੀ ਰਾਸ਼ਟਰੀ ਪ੍ਰਧਾਨ ਜੇ. ਪੀ ਨੱਢਾ, ਚੋਣ ਇੰਚਾਰਜ ਨਰਿੰਦਰ ਤੋਮਰ, ਸੀ. ਐੱਮ. ਮਨੋਹਰ ਲਾਲ, ਅਨਿਲ ਜੈਨ, ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਪਹੁੰਚੇ। ਬੈਠਕ 'ਚ ਉਮੀਦਵਾਰਾਂ ਦੇ ਨਾਵਾਂ ਨੂੰ ਲੈ ਕੇ ਮੰਥਨ ਕੀਤਾ ਜਾ ਰਿਹਾ ਹੈ।

ਆਜ਼ਮ ਖਾਨ ਨੂੰ ਵੱਡੀ ਰਾਹਤ, 29 ਐੱਫ.ਆਈ.ਆਰ. 'ਤੇ ਲਗਾਈ ਰੋਕ
NEXT STORY