ਉਜੈਨ (ਮੱਧ ਪ੍ਰਦੇਸ਼) (ਭਾਸ਼ਾ) : ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਸੋਮਵਾਰ ਸਵੇਰੇ ਇੱਕ ਝਗੜੇ ਤੋਂ ਬਾਅਦ, ਇੱਕ ਭਾਜਪਾ ਵਿਧਾਇਕ ਦੇ ਭਰਾ ਨੇ ਆਪਣੇ 30 ਸਾਲਾ ਪੁੱਤਰ ਦੀ ਲਾਇਸੈਂਸੀ ਬੰਦੂਕ ਨਾਲ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ 9.15 ਵਜੇ ਦੇ ਕਰੀਬ ਮਕਦੋਨ ਤਹਿਸੀਲ 'ਚ ਵਾਪਰੀ।
ਬਾਲਕੋਨੀ ਤੋਂ ਡਿੱਗੀ OnlyFans ਮਾਡਲ, ਦੋ ਮਰਦਾਂ ਨਾਲ ਅਡ... ਸੀਨ ਕਰ ਰਹੀ ਸੀ ਸ਼ੂਟ ਤੇ...
ਵਧੀਕ ਪੁਲਸ ਸੁਪਰਡੈਂਟ (ਏਐੱਸਪੀ) ਦਿਹਾਤੀ ਨਿਤੇਸ਼ ਭਾਰਗਵ ਨੇ ਦੱਸਿਆ ਕਿ ਭਾਜਪਾ ਵਿਧਾਇਕ ਸਤੀਸ਼ ਮਾਲਵੀਆ ਦੇ ਵੱਡੇ ਭਰਾ ਮੰਗਲ ਮਾਲਵੀਆ ਨੇ ਆਪਣੇ ਪੁੱਤਰ ਨੂੰ 12 ਬੋਰ ਦੀ ਲਾਇਸੈਂਸੀ ਬੰਦੂਕ ਨਾਲ ਗੋਲੀ ਮਾਰ ਦਿੱਤੀ। ਉਸਨੇ ਕਿਹਾ ਕਿ ਮੰਗਲ ਮਾਲਵੀਆ ਦਾ ਆਪਣੇ ਪੁੱਤਰ ਅਰਵਿੰਦ ਨਾਲ ਪਰਿਵਾਰ ਦੀ ਕਰਿਆਨੇ ਦੀ ਦੁਕਾਨ ਤੋਂ ਪੈਸੇ ਲੈਣ ਨੂੰ ਲੈ ਕੇ ਝਗੜਾ ਹੋਇਆ ਸੀ। ਤਿੱਖੀ ਬਹਿਸ ਤੋਂ ਬਾਅਦ ਉਸਨੇ ਗੋਲੀ ਚਲਾ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਅਰਵਿੰਦ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੋਸ਼ੀ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਸਤੀਸ਼ ਮਾਲਵੀਆ ਉਜੈਨ ਜ਼ਿਲ੍ਹੇ ਦੀ ਘਾਟੀਆ ਸੀਟ ਤੋਂ ਭਾਜਪਾ ਵਿਧਾਇਕ ਹਨ।
ਇਹ ਵੀ ਪੜ੍ਹੋ : 10ਵੀਂ ਦੇ ਵਿਦਿਆਰਥੀ ਨੇ 11ਵੀਂ ਦੀ ਵਿਦਿਆਰਥਣ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਕਰ'ਤਾ ਕਾਂਡ, ਬਣਾ ਲਈ ਵੀਡੀਓ ਤੇ ਫਿਰ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
ਸਟਾਰਟਅੱਪ ਲਈ ਹੋ ਜਾਓ ਤਿਆਰ, ਟੈਕਸ 'ਚ ਅਗਲੇ 5 ਸਾਲ ਤੱਕ ਛੋਟ
NEXT STORY