ਰਾਂਚੀ, (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਝਾਰਖੰਡ ਇਕਾਈ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਦੇ ਬਾਹਰ ਰੇਤ ਦਾ ਸਟਾਲ ਲਗਾ ਕੇ ਅਨੋਖੇ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਹੇਮੰਤ ਸੋਰੇਨ ਦੀ ਅਗਵਾਈ ਵਾਲੀ ਸਰਕਾਰ ਉੱਤੇ ਦੋਸ਼ ਲਗਾਇਆ ਕਿ ਉਹ ਰੇਤ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਨੂੰ ਕੰਟਰੋਲ ਨਹੀਂ ਕਰ ਰਹੀ ਹੈ।
100 ਰੁਪਏ ਤੋਂ ਲੈ ਕੇ 1,000 ਰੁਪਏ ਪ੍ਰਤੀ ਕਿਲੋ ਤੱਕ ਦੀ ਮੁੱਲ ਸੂਚੀ ਨੂੰ ਦਿਖਾਉਂਦੇ ਹੋਏ ਭਾਜਪਾ ਵਿਧਾਇਕ ਰੇਤ ਦਾ ਭਾਰ ਤੋਲਦੇ ਅਤੇ ਇਸਨੂੰ ਹੋਰ ਪਾਰਟੀ ਵਿਧਾਇਕਾਂ ਨੂੰ ਵੇਚਦੇ ਦੇਖੇ ਗਏ।
ਭਾਜਪਾ ਦੇ ਵਿਧਾਇਕ ਸ਼ਸ਼ੀ ਭੂਸ਼ਣ ਮਹਿਤਾ ਨੇ ਦੋਸ਼ ਲਾਇਆ ਕਿ ਝਾਰਖੰਡ ’ਚ ਰੇਤ ਬਹੁਤ ਮਹਿੰਗੀ ਹੈ ਕਿਉਂਕਿ ਇਸ ਨੂੰ ਦੂਜੇ ਰਾਜਾਂ ’ਚ ਲਿਜਾਇਆ ਜਾ ਰਿਹਾ ਹੈ। ਪਾਰਟੀ ਦੇ ਚੀਫ ਵ੍ਹਿਪ ਬਿਰੰਚੀ ਨਰਾਇਣ ਨੇ ਦੱਸਿਆ ਕਿ ਉਹ ਝਾਰਖੰਡ ਵਿਚ ਆਮ ਆਦਮੀ ਦੀ ਹਾਲਤ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹੁਣ ਰੇਤ ਟਰੱਕਾਂ ਜਾਂ ਟਰੈਕਟਰਾਂ ਰਾਹੀਂ ਨਹੀਂ, ਕਿੱਲੋ ’ਚ ਵੇਚੀ ਜਾ ਰਹੀ ਹੈ।
ਪਟੀਸ਼ਨ ’ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪ੍ਰਗਟਾਈ ਹੈਰਾਨੀ
NEXT STORY