ਨਵੀਂ ਦਿੱਲੀ— ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਭਾਜਪਾ ਪਾਰਟੀ ਦੇ ਸੰਸਦ ਮੈਂਬਰ ਰਵੀ ਕਿਸ਼ਨ ਜਹਾਜ਼ ਹਾਦਸੇ ਦਾ ਸ਼ਿਕਾਰ ਹੁੰਦੇ-ਹੁੰਦੇ ਬਚ ਗਏ ਹਨ। ਉਹ ਗਵਾਲੀਅਰ ਤੋਂ ਦਿੱਲੀ ਪਰਤ ਰਹੇ ਸਨ। ਦਰਅਸਲ ਰਵੀ ਕਿਸ਼ਨ ਗਵਾਲੀਅਰ ’ਚ ਪਾਰਟੀ ਦੇ ਇਕ ਪ੍ਰੋਗਰਾਮ ’ਚ ਸ਼ਾਮਲ ਹੋਣ ਲਈ ਗਏ ਸਨ।
ਪ੍ਰੋਗਰਾਮ ਤੋਂ ਬਾਅਦ ਉਹ ਵਾਪਸ ਦਿੱਲੀ ਪਰਤ ਰਹੇ ਸਨ, ਇਸ ਦੌਰਾਨ ਇਹ ਵੱਡਾ ਹਾਦਸਾ ਹੁੰਦੇ-ਹੁੰਦੇ ਬਚ ਗਿਆ। ਰਵੀ ਕਿਸ਼ਨ ਨੇ ਦੱਸਿਆ ਕਿ ਜਹਾਜ਼ ਦੇ ਇੰਜਣ ’ਚ ਤਕਨੀਕੀ ਖਰਾਬੀ ਸੀ। ਤਕਨੀਕੀ ਖਰਾਬੀ ਤੋਂ ਬਾਅਦ ਜਹਾਜ਼ ਦੀ ਗਵਾਲੀਅਰ ਹਵਾਈ ਅੱਡੇ ’ਤੇ ਹੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇੱਥੇ ਦੱਸ ਦੇਈਏ ਕਿ ਭੋਜਪੁਰੀ ਸਿਨੇਮਾ ’ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਰਵੀ ਕਿਸ਼ਨ ਗੋਰਖਪੁਰ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਜਿੱਤ ਕੇ ਸੰਸਦ ਮੈਂਬਰ ਬਣੇ ਹਨ।
ਪਾਕਿ ਕਵੀ ਨੇ ਪਾਈਆਂ ਇਮਰਾਨ ਖਾਨ ਨੂੰ ਲਾਹਨਤਾਂ, ਕਿਹਾ- ‘ਕੀਤਾ ਭੀਖ ਮੰਗਣ ਨੂੰ ਮਜਬੂਰ’(ਵੀਡੀਓ)
NEXT STORY