ਨਵੀਂ ਦਿੱਲੀ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਰੇ ਸੰਸਦ ਮੈਂਬਰਾਂ ਨੂੰ ਸੰਸਦ ’ਚ ਮੌਜੂਦ ਰਹਿ ਕੇ ਵਿਧਾਨਕ ਕੰਮਾਂ ’ਚ ਸਰਗਰਮ ਹਿੱਸੇਦਾਰੀ ਨਿਭਾਉਣ ਦੇ ਨਿਰਦੇਸ਼ ਦਿੱਤੇ ਹਨ। ਸੂਤਰਾਂ ਅਨੁਸਾਰ ਭਾਜਪਾ ਸੰਸਦੀ ਦਲ ਦੀ ਮੰਗਲਵਾਰ ਨੂੰ ਇੱਥੇ ਹੋਈ ਬੈਠਕ ’ਚ ਪੀ.ਐੱਮ. ਮੋਦੀ ਨੇ ਪਾਰਟੀ ਦੇ ਸਾਰੇ ਸੰਸਦ ਮੈਂਬਰਾਂ ਨੂੰ ਸੰਸਦ ’ਚ ਆਪਣੀ ਮੌਜੂਦਗੀ ਯਕੀਨੀ ਕਰਨ ਦਾ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਵਾਰ-ਵਾਰ ਬੱਚਿਆਂ ਦੀ ਤਰ੍ਹਾਂ ਤੁਹਾਨੂੰ ਇਕ ਹੀ ਗੱਲ ਕਹਿਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਤੁਸੀਂ ਆਪਣੇ-ਆਪਣੇ ਰਵੱਈਏ ’ਚ ਤਬਦੀਲੀ ਲਿਆਓ ਨਹੀਂ ਤਾਂ ਪਰਿਵਰਤਨ ਹੋ ਜਾਂਦਾ ਹੈ। ਬੈਠਕ ’ਚ ਭਾਜਪਾ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਪਾਰਟੀ ਦੇ ਸਾਰੇ ਸੰਸਦ ਮੈਂਬਰਾਂ ਨੂੰ ਸੰਸਦ ਦੇ ਸਰਦ ਰੁੱਤ ਸੈਸ਼ਨ ਤੋਂ ਬਾਅਦ ਆਪਣੇ-ਆਪਣੇ ਸੰਸਦੀ ਖੇਤਰਾਂ ’ਚ ਜਾ ਕੇ ਪਾਰਟੀ ਦੇ ਜ਼ਿਲ੍ਹਾ ਅਤੇ ਮੰਡਲ ਪ੍ਰਧਾਨਾਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਨੂੰ ਚਾਹ ’ਤੇ ਚਰਚਾ ਲਈ ਬੁਲਾਉਣ ਲਈ ਕਿਹਾ।
ਇਹ ਵੀ ਪੜ੍ਹੋ : ਪ੍ਰੇਮ ਵਿਆਹ ਦੀ ਮਿਲੀ ਖ਼ੌਫਨਾਕ ਸਜ਼ਾ, ਭਰਾ ਨੇ ਗਰਭਵਤੀ ਭੈਣ ਦਾ ਸਿਰ ਧੜ ਨਾਲੋਂ ਕੀਤਾ ਵੱਖ
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ 14 ਦਸੰਬਰ ਨੂੰ ਵਾਰਾਣਸੀ ’ਚ ਆਪਣੇ ਸੰਸਦੀ ਖੇਤਰ ਦੇ ਜ਼ਿਲ੍ਹਾ ਅਤੇ ਮੰਡਲ ਪ੍ਰਧਾਨਾਂ ਨੂੰ ਚਾਹ ’ਤੇ ਬੁਲਾਉਣਗੇ। ਸੰਸਦੀ ਦਲ ਦੀ ਬੈਠਕ ਬਾਰੇ ਜਾਣਕਾਰੀ ਦਿੰਦੇ ਹੋਏ ਸੰਸਦੀ ਰਾਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਬੈਠਕ ’ਚ ਪ੍ਰਧਾਨ ਮੰਤਰੀ ਨੇ ਭਾਜਪਾ ਸੰਸਦ ਮੈਂਬਰਾਂ ਨੂੰ ਸੰਸਦ ਮੈਂਬਰ ਖੇਡ ਮੁਕਾਬਲੇ, ਸੰਸਦ ਮੈਂਬਰ ਤੰਦਰੁਸਤ ਬਾਲ ਮੁਕਾਬਲੇ ਅਤੇ ਸੂਰੀਆ ਨਮਸਕਾਰ ਮੁਕਾਬਲੇ ਦਾ ਆਯੋਜਨ ਕਰਨ ਦੇ ਨਾਲ-ਨਾਲ ਆਪਣੇ-ਆਪਣੇ ਖੇਤਰਾਂ ’ਚ ਰਹਿਣ ਵਾਲੇ ਪਦਮ ਪੁਰਸਕਾਰ ਜੇਤੂਆਂ ਦੇ ਸੰਪਰਕ ’ਚ ਰਹਿਣ ਅਤੇ ਉਨ੍ਹਾਂ ਨਾਲ ਲਗਾਤਾਰ ਗੱਲਬਾਤ ਕਰਨ ਦਾ ਵੀ ਨਿਰਦੇਸ਼ ਦਿੱਤਾ।
ਇਹ ਵੀ ਪੜ੍ਹੋ : ਜਾਸੂਸੀ ਦੇ ਦੋਸ਼ ’ਚ UAE ਦੀ ਜੇਲ੍ਹ ’ਚ ਬੰਦ ਪੁੱਤਰ ਨੂੰ ਮਿਲਣ ਲਈ ਮਾਂ ਨੂੰ ਕਰਨਾ ਪਵੇਗਾ 2025 ਤੱਕ ਇੰਤਜ਼ਾਰ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਦੇਸ਼ ’ਚ 128 ਕਰੋੜ ਤੋਂ ਵੱਧ ਲੋਕਾਂ ਨੂੰ ਲੱਗੇ ਕੋਰੋਨਾ ਟੀਕੇ, 558 ਦਿਨਾਂ ਬਾਅਦ ਸਭ ਤੋਂ ਘੱਟ ਨਵੇਂ ਮਾਮਲੇ ਆਏ ਸਾਹਮਣੇ
NEXT STORY