ਨਵੀਂ ਦਿੱਲੀ— ਭਾਰਤੀ ਜਨਤਾ ਪਾਰਚੀ (ਬੀ.ਜੇ.ਪੀ) ਨੇ ਸ਼ੁੱਕਰਵਾਰ ਨੂੰ ਗੁਜਰਾਤ 'ਚ ਰਾਜ ਸਭਾ ਦੀਆਂ ਦੋ ਸੀਟਾਂ 'ਤੇ ਹੋਈਆਂ ਉਪ ਚੋਣਾਂ 'ਚ ਜਿੱਤ ਹਾਸਲ ਕਰ ਲਈ ਹੈ। ਬੀ.ਜੇ.ਪੀ. ਵਲੋਂ ਉਮੀਦਵਾਰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਜੁਗਲ ਜੀ ਠਾਕੋਰ ਜਿੱਤ ਦਰਜ਼ 'ਚ ਸਫਲ ਹੋਏ। ਉਪ ਚੋਣਾਂ 'ਚ ਬੀ.ਜੇ.ਪੀ. ਨੂੰ 99, ਬੀ.ਟੀ.ਪੀ. ਨੂੰ 2 ਅਤੇ ਐੱਨ.ਸੀ.ਪੀ. ਨੂੰ 1 ਵੋਟ ਮਿਲਿਆ ਹੈ। ਅਲਪੇਸ਼ ਠਾਕੋਰ ਅਤੇ ਧਵਲਸਿੰਘ ਜਾਲਾ ਨੇ ਕ੍ਰਾਸ ਵੋਟਿੰਟ ਕੀਤੀ। ਉੱਥੇ ਹੀ ਰਾਜ ਦੇ ਖੇਤੀਬਾੜੀ ਮੰਤਰੀ ਆਰ.ਸੀ. ਫਾਲਦੂ ਦਾ ਵੋਟ ਤਕਨੀਕੀ ਗਲਤੀ ਕਾਰਨ ਉਯੋਗ ਹੋ ਗਿਆ ਸੀ।
ਜਿੱਤ ਤੋਂ ਬਾਅਦ ਐੱਸ. ਜੈਸ਼ੰਕਰ ਨੇ ਕਿਹਾ ਕਿ ਸਮਰਥਨ ਲਈ ਮੈਂ ਸਾਰਿਆ ਦਾ ਧੰਨਵਾਦ ਕਹਿਣਾ ਚਾਹੁੰਦਾ ਹਾਂ। ਜਿਸ ਤਰ੍ਹਾਂ ਕਿ ਮੈਂ ਆਪਣੇ ਨਾਮਾਂਕਨ ਦੇ ਦੌਰਾਨ ਕਿਹਾ ਸੀ ਕਿ ਵਿਦੇਸ਼ ਮੰਤਰੀ ਅਤੇ ਗੁਜਰਾਤ ਦੀ ਸਵਾਭਾਵਿਕ ਭਾਗੀਦਾਰੀ ਹੈ। ਅਜਿਹਾ ਕੋਈ ਦੇਸ਼ ਨਹੀਂ ਹੈ ਜਿੱਥੇ ਗੁਜਰਾਤੀ ਨਹੀਂ ਹਨ। ਜੇਕਰ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੀ ਪ੍ਰਤੀਸ਼ਠਾ ਵਧ ਹੈ, ਤਾਂ ਗੁਜਰਾਤ ਦੀ ਇਸ 'ਚ ਭੂਮਿਕਾ ਹੈ।
ਜੁਗਲ ਜੀ ਠਾਕੋਰ ਨੇ ਕਿਹਾ ਕਿ ਮੈਂ ਬੀ.ਜੇ.ਪੀ. ਦੇ ਵਿਧਾਇਕਾਂ ਅਤੇ ਹੋਰ ਪਾਰਟੀਆਂ ਦੇ ਵਿਧਾਇਕਾਂ ਨੂੰ ਧੰਨਵਾਦ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਨੇ ਮੈਨੂੰ ਵੋਟ ਦਿੱਤਾ।
ਜ਼ਿਕਰਯੋਗ ਹੈ ਕਿ ਉਪ ਚੋਣਾਂ ਦੇ ਲਈ ਕਾਂਗਰਸ ਨੇ ਵਹਿਪ ਜਾਰੀ ਕੀਤਾ ਸੀ। ਇਸ ਦੇ ਬਾਵਜੂਦ ਕਾਂਗਰਸ ਦੇ ਦੋ ਵਿਧਾਇਕ ਅਲਪੇਸ਼ ਠਾਕੋਰ ਅਤੇ ਧਵਲਸਿੰਘ ਨੇ ਕ੍ਰਾਸ ਵੋਟਿੰਗ ਕੀਤੀ। ਕਾਂਗਰਸ ਬਾਗੀ ਵਿਧਾਇਕ ਅਲਪੇਸ਼ ਠਾਕੋਰ ਅਤੇ ਧਵਨ ਝਾਲਾ ਨੇ ਬੀ.ਜੇ.ਪੀ. ਪ੍ਰਤਯਾਸ਼ੀ ਦੇ ਪੱਖ 'ਚ ਵੋਟ ਕੀਤੇ। ਕ੍ਰਾਸ ਵੋਟਿੰਗ ਕਰਨ ਤੋਂ ਬਾਅਦ ਅਲਪੇਸ਼ ਠਾਕੋਰ ਨੇ ਵਿਧਾਇਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਕਾਂਗਰਸ ਵਲੋਂ ਚੰਦ੍ਰਿਕਾ ਚੁਡਾਸਮਾ ਅਤੇ ਗੌਰਵ ਪੰਡਯਾ ਉਮੀਦਵਾਰ ਸਨ। ਦੋਵੇਂ ਹੀ ਨੇਤਾਵਾਂ ਨੂੰ ਹਾਰ ਮਿਲੀ ਹੈ। ਕੇਂਦਰੀ ਗ੍ਰਹਿ ਮੰਤਰੀ ਅਤੇ ਬੀ.ਜੇ.ਪੀ. ਪ੍ਰਧਾਨ ਅਮਿਤ ਸ਼ਾਹ ਗਾਂਧੀਨਗਰ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਦੇ ਅਮੇਠੀ ਸੀਟ ਨਾਲ ਲੋਕ ਸਭਾ ਮੈਂਬਰ ਚੁਣੇ ਜਾਣ ਤੋਂ ਬਾਅਦ ਦੋਵੇਂ ਰਾਜ ਸਭਾ ਸੀਟਾਂ ਰਿਕਤ ਹੋਈ ਸੀ।
ਕਾਂਗਰਸ ਨੂੰ ਪਹਿਲਾਂ ਹੀ ਸੀ ਕ੍ਰੋਸ ਵੋਟਿੰਗ ਦਾ ਡਰ
ਵਿਧਾਨ ਸਭਾ 'ਚ ਕਾਂਗਰਸ ਦੇ 76 'ਚੋਂ ਕੁਲ 71 ਵਿਧਾਇਕ ਬਚੇ ਹਨ। ਕਾਂਗਰਸ ਨੂੰ ਡਰ ਸੀ ਕਿ ਬੀ.ਜੇ.ਪੀ. ਇਸ ਦੇ ਵਿਧਾਇਕਾਂ ਤੋਂ ਕ੍ਰਾਸ ਵੋਟਿੰਗ ਕਰਾ ਸਕਦੀ ਹੈ। ਕਾਂਗਰਸ ਦੀ ਸ਼ੰਕਾ ਵੋਟਿੰਗ ਦੌਰਾਨ ਦੇਖਣ ਨੂੰ ਮਿਲੀ। ਅਲਪੇਸ਼ ਠਾਕੋਰ ਅਤੇ ਉਸ ਦੇ ਕਰੀਬੀ ਧਵਲ ਝਾਲਾ ਨੇ ਕਾਂਗਰਸ ਉਮੀਦਵਾਰ ਦੀ ਬਜਾਏ ਉਮੀਦਵਾਰਾਂ ਦੇ ਪੱਖ 'ਚ ਵੋਟਿੰਗ ਕੀਤੀ।
ਰਾਹੁਲ ਦੀ ਅਸਤੀਫੇ ਵਾਲੀ ਚਿੱਠੀ ਹਰ ਕਾਂਗਰਸੀ ਵਰਕਰ 10-10 ਵਾਰ ਪੜ੍ਹੇ : ਗਹਿਲੋਤ
NEXT STORY