ਜੈਪੁਰ(ਭਾਸ਼ਾ)–ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਰਾਹੁਲ ਦੇ ਅਸਤੀਫੇ ਦੀ ਚਿੱਠੀ ਨੂੰ ਇਕ ਦਸਤਾਵੇਜ਼ ਕਰਾਰ ਦਿੰਦਿਆਂ ਸ਼ੁੱਕਰਵਾਰ ਕਿਹਾ ਕਿ ਇਹ ਚਿੱਠੀ ਆਉਣ ਵਾਲੇ ਸਮੇਂ ਵਿਚ ਕਾਂਗਰਸ ਨੂੰ ਇਕ ਵਾਰ ਮੁੜ ਮਜ਼ਬੂਤੀ ਦੇਵੇਗੀ। ਰਾਹੁਲ ਨੇ 4 ਪੰਨਿਆਂ ਦੀ ਆਪਣੀ ਚਿੱਠੀ ਇਕ ਦਿਨ ਪਹਿਲਾਂ ਟਵਿੱਟਰ 'ਤੇ ਸਾਂਝੀ ਕੀਤੀ ਸੀ।
ਗਹਿਲੋਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਦੇ ਹਰ ਵਰਕਰ ਨੂੰ ਉਕਤ ਚਿੱਠੀ ਘੱਟੋ-ਘੱਟ 10 ਵਾਰ ਪੜ੍ਹਨੀ ਚਾਹੀਦੀ ਹੈ। ਪਾਰਟੀ ਦੇ ਸਭ ਆਗੂਆਂ, ਅਹੁਦੇਦਾਰਾਂ, ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਮੰਤਰੀਆਂ ਨੂੰ ਵੀ ਇਸ ਨੂੰ ਚੰਗੀ ਤਰ੍ਹਾਂ ਪੜ੍ਹਨਾ ਚਾਹੀਦਾ ਹੈ। ਉਸ ਵਿਚ ਬਹੁਤ ਸਾਰੀਆਂ ਗੱਲਾਂ ਲੁੱਕੀਆਂ ਹੋਈਆਂ ਹਨ।
ਐਡੀਸ਼ਨਲ ਡਾਇਰੈਕਟਰ ਨਾਗੇਸ਼ਵਰ ਰਾਓ ਦੀ CBI ਤੋਂ ਛੁੱਟੀ
NEXT STORY