ਕੇਂਦਰੀ ਮੰਤਰੀ ਮੰਡਲ ’ਚ ਫੇਰਬਦਲ ਬਾਰੇ ਵਧਦੀਆਂ ਅਟਕਲਾਂ ਦਰਮਿਆਨ ਚਰਚੇ ਹੁਣ ਇਕ ਹੋਰ ਅਹਿਮ ਪ੍ਰਕਿਰਿਆ ਵੱਲ ਵਧ ਗਏ ਹਨ। ਉਹ ਹੈ ਭਾਜਪਾ ਸੰਸਦੀ ਬੋਰਡ ਤੇ ਕੇਂਦਰੀ ਚੋਣ ਕਮੇਟੀ ਦਾ ਪੁਨਰਗਠਨ। ਸੰਸਦੀ ਬੋਰਡ ਪਾਰਟੀ ਦੀ ਸਭ ਤੋਂ ਵੱਡੀ ਫੈਸਲਾ ਲੈਣ ਵਾਲੀ ਸੰਸਥਾ ਹੈ।
ਇਹ ਪੂਰਾ ਸਾਲ ਕੰਮ ਕਰਦੀ ਹੈ। ਇਹ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਨੂੰ ਅੰਤਿਮ ਰੂਪ ਦੇਣ ਜਾਂ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਦੀ ਚੋਣ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਹ ਰਾਜ ਸਭਾ ਲਈ ਨਾਮਜ਼ਦਗੀਆਂ ਤੇ ਹੋਰ ਮਾਮਲਿਆਂ ਬਾਰੇ ਵੀ ਫੈਸਲੇ ਲੈਂਦੀ ਹੈ।
ਪਾਰਟੀ ਦੇ ਅੰਦਰੂਨੀ ਸੂਤਰਾਂ ਅਨੁਸਾਰ ਬੋਰਡ ’ਚ ਪੂਰੀ ਤਰ੍ਹਾਂ ਤਬਦੀਲੀ ਹੋ ਸਕਦੀ ਹੈ। ਕਈ ਮੈਂਬਰਾਂ ਨੂੰ ਬਦਲੇ ਜਾਣ ਦੀ ਸੰਭਾਵਨਾ ਹੈ। ਮੌਜੂਦਾ ਬੋਰਡ ’ਚ ਬੀ. ਐੱਸ. ਯੇਦੀਯੁਰੱਪਾ, ਸੱਤਿਆ ਨਾਰਾਇਣ ਜਾਟੀਆ, ਇਕਬਾਲ ਸਿੰਘ ਲਾਲਪੁਰਾ ਤੇ ਕੇ. ਲਕਸ਼ਮਣ ਵਰਗੇ ਨੇਤਾ ਸ਼ਾਮਲ ਹਨ।
ਬੀ. ਐੱਸ. ਯੇਦੀਯੁਰੱਪਾ ਨੂੰ ਕਰਨਾਟਕ ਚੋਣਾਂ ਤੱਕ ਬਰਕਰਾਰ ਰੱਖਿਆ ਜਾ ਸਕਦਾ ਹੈ। ਕੁਝ ਵਿਅਕਤੀਆਂ ਨੂੰ ਹੋਰ ਜ਼ਿੰਮੇਵਾਰੀਆਂ ਦਿੱਤੀਆਂ ਜਾ ਸਕਦੀਆਂ ਹਨ ਕਿਉਂਕਿ ਇਕ ਯੁਵਾ ਬੋਰਡ ਥਾਂ ਲੈ ਸਕਦਾ ਹੈ। ਆਸਾਮ ਦੇ ਸਾਬਕਾ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਦਾ ਭਵਿੱਖ ਵੀ ਗੈਰ-ਯਕੀਨੀ ਵਾਲਾ ਹੈ।
ਭਾਜਪਾ ਦੇ ਸੰਵਿਧਾਨ ਅਧੀਨ ਪਾਰਟੀ ਪ੍ਰਧਾਨ, ਪ੍ਰਧਾਨ ਮੰਤਰੀ, ਸਾਬਕਾ ਪ੍ਰਧਾਨ ਮੰਤਰੀ ਤੇ ਸਾਬਕਾ ਰਾਸ਼ਟਰਪਤੀ ਸੰਸਦੀ ਬੋਰਡ ਦੇ ਆਨਰੇਰੀ ਮੈਂਬਰ ਹਨ। ਹਾਲਾਂਕਿ, ਸਾਬਕਾ ਭਾਜਪਾ ਪ੍ਰਧਾਨ ਨਿਤਿਨ ਗਡਕਰੀ ਬੋਰਡ ਦੇ ਮੈਂਬਰ ਨਹੀਂ ਹਨ।
ਭਾਰਤ ਆਉਣਗੇ ਵਲਾਦੀਮੀਰ ਪੁਤਿਨ ! ਜੈਸ਼ੰਕਰ ਨੇ ਬ੍ਰਿਕਸ 'ਚ ਸ਼ਾਮਲ ਹੋਣ ਦਾ ਦਿੱਤਾ ਸੱਦਾ
NEXT STORY