ਵਾਸ਼ਿੰਗਟਨ - ਈਰਾਨ ਨਾਲ ਵਧਦੇ ਤਣਾਅ ਵਿਚਾਲੇ ਅਮਰੀਕੀ ਸੈਂਟਰਲ ਕਮਾਂਡ ਨੇ ਹੋਰਮੁਜ਼ ਸਟ੍ਰੇਟ ਦੇ ਆਸ-ਪਾਸ 20 ਤੋਂ ਵੱਧ ਜੰਗੀ ਬੇੜੇ ਤਾਇਨਾਤ ਕਰ ਦਿੱਤੇ ਹਨ। ਇਹ ਕਦਮ ਵਾਸ਼ਿੰਗਟਨ ਵੱਲੋਂ ਈਰਾਨ ਦੇ ਖਿਲਾਫ ਆਪਣੀ ਨਾਕੇਬੰਦੀ ਨੂੰ ਹੋਰ ਸਖ਼ਤ ਬਣਾਉਣ ਵਿਚਾਲੇ ਚੁੱਕਿਆ ਗਿਆ ਹੈ। ਇਹ ਤਾਇਨਾਤੀ ਹੋਰਮੁਜ਼ ਦੇ ਆਸ-ਪਾਸ ਵਧਦੇ ਤਣਾਅ ਦੇ ਮੱਦੇਨਜ਼ਰ ਕੀਤੀ ਗਈ ਹੈ। ਹਾਲਾਂਕਿ, ਤਹਿਰਾਨ ਨੇ ਸਪੱਸ਼ਟ ਕਿਹਾ ਹੈ ਕਿ ਕਮਰਸ਼ੀਅਲ ਸ਼ਿਪਿੰਗ ਲਈ ਇਸ ਰਣਨੀਤਕ ਸਮੁੰਦਰੀ ਰਸਤੇ ਨੂੰ ਫਿਰ ਤੋਂ ਖੋਲ੍ਹਣ ਤੋਂ ਪਹਿਲਾਂ ਉਸ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਸੈਂਟਕਾਮ ਅਨੁਸਾਰ, ਅਮਰੀਕੀ ਸਮੁੰਦਰੀ ਫੌਜ ਦੇ ਵਿਨਾਸ਼ਕਾਰੀ ਯੂ. ਐੱਸ. ਐੱਸ. ਰਾਸ ’ਤੇ ਸਵਾਰ ਮਲਾਹ ਵੀ ਇਸ ਖੇਤਰ ’ਚ ਤਾਇਨਾਤ ਫੋਰਸਾਂ ਦਾ ਹਿੱਸਾ ਹਨ। ਕਮਾਂਡ ਨੇ ਕਿਹਾ ਕਿ ਇਹ ਜੰਗੀ ਬੇੜੇ ਫੌਜੀ ਮਿਸ਼ਨਾਂ ਦਾ ਸਮਰਥਨ ਕਰ ਰਹੇ ਹਨ, ਜਿਨ੍ਹਾਂ ’ਚ ‘ਈਰਾਨ ਦੇ ਖਿਲਾਫ ਅਮਰੀਕੀ ਨਾਕਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਨਾ’ ਸ਼ਾਮਲ ਹੈ। ਅਮਰੀਕੀ ਫੌਜੀ ਕਮਾਂਡ ਨੇ ਅੱਗੇ ਦੱਸਿਆ ਕਿ 9 ਅਗਸਤ ਤੱਕ ਸੈਂਟਕਾਮ ਨੇ 55 ਕਮਰਸ਼ੀਅਲ ਜਹਾਜ਼ਾਂ ਨੂੰ ਦੂਜੀ ਦਿਸ਼ਾ ’ਚ ਮੋੜ ਦਿੱਤਾ ਹੈ, 2 ਨੂੰ ਰੋਕਿਆ ਹੈ ਅਤੇ 2 ’ਤੇ ਚੜ੍ਹ ਕੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਹੈ।
ਅਮਰੀਕਾ ਦੇ ਸ਼ਰਤਾਂ ਮੰਨਣ ਤੱਕ ਨਹੀਂ ਖੁੱਲ੍ਹੇਗਾ ਹੋਰਮੁਜ਼ : ਈਰਾਨ
ਇਸ ਦਰਮਿਆਨ, ਈਰਾਨ ਨੇ ਕਿਹਾ ਕਿ ਜਦੋਂ ਤੱਕ ਅਮਰੀਕਾ ਉਸ ਦੀਆਂ ਸ਼ਰਤਾਂ ਨਹੀਂ ਮੰਨਦਾ, ਉਦੋਂ ਤੱਕ ਉਹ ਹੋਰਮੁਜ਼ ਸਟ੍ਰੇਟ ਨੂੰ ਫਿਰ ਤੋਂ ਨਹੀਂ ਖੋਲ੍ਹੇਗਾ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਇਸਮਾਈਲ ਬਘਾਈ ਨੇ ਈਰਾਨੀ ਬੰਦਰਗਾਹਾਂ ’ਤੇ ਅਮਰੀਕੀ ਨਾਕਾਬੰਦੀ ਦਾ ਜ਼ਿਕਰ ਕਰਦਿਆਂ ਕਿਹਾ, “ਅਮਰੀਕਾ ਨੂੰ ਆਪਣੀਆਂ ਗੈਰ-ਕਾਨੂੰਨੀ ਅਤੇ ਵਿਨਾਸ਼ਕਾਰੀ ਕਾਰਵਾਈਆਂ ਰੋਕਣੀਆਂ ਪੈਣਗੀਆਂ ਅਤੇ ਉਨ੍ਹਾਂ ਦੀ ਪੂਰਤੀ ਕਰਨੀ ਪਵੇਗੀ।’’
ਈਰਾਨ ਚਾਹੁੰਦਾ ਹੈ ਕਿ ਅਮਰੀਕਾ ਨਾਕਾਬੰਦੀ ਹਟਾਏ, ਜੰਗ ਨਾਲ ਹੋਏ ਨੁਕਸਾਨ ਲਈ ਮੁਆਵਜ਼ਾ ਦੇਵੇ, ਆਰਥਿਕ ਪਾਬੰਦੀਆਂ ਹਟਾਏ ਅਤੇ ਈਰਾਨ ਦੀ ਜ਼ਬਤ ਕੀਤੀ ਗਈ ਜਾਇਦਾਦ ਨੂੰ ਮੁਕਤ ਕਰੇ। ਹੋਰਮੁਜ਼ ਸਟ੍ਰੇਟ ਈਂਧਨ ਸਪਲਾਈ ਲਈ ਮਹੱਤਵਪੂਰਨ ਸਮੁੰਦਰੀ ਰਸਤਾ ਹੈ। ਡੈੱਡਲਾਕ ਕਾਰਨ ਨਵੰਬਰ ’ਚ ਹੋਣ ਵਾਲੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਅਮਰੀਕਾ ਦੀ ਰਾਜਨੀਤੀ ’ਚ ਊਰਜਾ ਕੀਮਤਾਂ ਵੱਡਾ ਮੁੱਦਾ ਬਣੀਆਂ ਹੋਈਆਂ ਹਨ। ਈਰਾਨ ਹੋਰਮੁਜ਼ ਸਟ੍ਰੇਟ ਤੋਂ ਆਵਾਜਾਈ ਨੂੰ ਲੈ ਕੇ ਓਮਾਨ ਨਾਲ ਵੱਖਰੇ ਤੌਰ ’ਤੇ ਗੱਲਬਾਤ ਕਰ ਰਿਹਾ ਹੈ।
15 ਅਗਸਤ ਤੋਂ ਪਹਿਲਾਂ ਸਲੋਵੇਨੀਆ ’ਚ ਭਾਰਤੀ ਦੂਤਘਰ ਦੀਆਂ ਕੰਧਾਂ ’ਤੇ ਖ਼ਾਲਿਸਤਾਨ ਪੱਖੀ ਨਾਅਰੇ, MEA ਨੇ ਕੀਤੀ ਨਿੰਦਾ
NEXT STORY