ਕਰਨਾਲ : ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿੱਚ ਸੀਐਮ ਨਾਇਬ ਸੈਣੀ ਅਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਰੋਡ ਸ਼ੋਅ ਕਰਦੇ ਹੋਏ ਰੈਲੀ ਵਾਲੀ ਥਾਂ ਪਹੁੰਚੇ। ਮਨੋਹਰ ਅਤੇ ਨਾਇਬ ਸੈਣੀ ਨੂੰ ਭਾਜਪਾ ਆਗੂਆਂ ਵੱਲੋਂ ਸਨਮਾਨਿਤ ਕੀਤਾ ਗਿਆ। ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਕੁਝ ਸਮੇਂ ਬਾਅਦ ਘਰੌਂਡਾ ਦੀ ਅਨਾਜ ਮੰਡੀ ਵਿਖੇ ਰੈਲੀ ਵਾਲੀ ਥਾਂ 'ਤੇ ਪਹੁੰਚਣਗੇ। ਰੈਲੀ ਵਿੱਚ ਕੰਵਰਪਾਲ ਗੁਰਜਰ, ਸੁਭਾਸ਼ ਬਰਾਲਾ ਸਮੇਤ ਕਈ ਵੱਡੇ ਆਗੂ ਮੌਜੂਦ ਹਨ। ਮਨੋਹਰ ਲਾਲ ਨੇ ਵਰਕਰਾਂ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ : Infosys ਦੇ ਸੰਸਥਾਪਕ ਨਰਾਇਣ ਮੂਰਤੀ ਦਾ 4 ਮਹੀਨਿਆਂ ਦਾ ਪੋਤਾ ਬਣਿਆ ਸਭ ਤੋਂ ਛੋਟੀ ਉਮਰ ਦਾ ਕਰੋੜਪਤੀ
ਭਾਜਪਾ ਨੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਨੂੰ ਕਰਨਾਲ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਮਨੋਹਰ ਲਾਲ ਦੇ ਅਸਤੀਫੇ ਤੋਂ ਬਾਅਦ ਕਰਨਾਲ ਵਿਧਾਨ ਸਭਾ ਸੀਟ ਵੀ ਖਾਲੀ ਹੋ ਗਈ ਹੈ। ਇੱਥੇ 25 ਮਈ ਨੂੰ ਹੀ ਉਪ ਚੋਣ ਹੋਵੇਗੀ। ਨਾਇਬ ਸੈਣੀ ਇੱਥੋਂ ਚੋਣ ਲੜਨਗੇ। ਅਜਿਹੇ 'ਚ ਭਾਜਪਾ ਅੱਜ ਦੀ ਰੈਲੀ ਰਾਹੀਂ ਦੋਵੇਂ ਚੋਣ ਪ੍ਰਚਾਰ ਦੀ ਸ਼ੁਰੂਆਤ ਕਰੇਗੀ।
ਇਹ ਵੀ ਪੜ੍ਹੋ : ਦੁਨੀਆ ਦੀ ਟਾਪ 50 ਇਨੋਵੇਟਿਵ ਕੰਪਨੀਆਂ 'ਚ ਭਾਰਤ ਦੀ ਸਿਰਫ਼ ਇਕ ਕੰਪਨੀ ਨੂੰ ਮਿਲੀ ਥਾਂ, ਜਾਣੋ ਕਿਹੜੀ
ਦੱਸ ਦੇਈਏ ਕਿ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਨੇ ਸੀਐਮ ਨਾਇਬ ਸੈਣੀ ਨੂੰ ਪਗੜੀ ਭੇਟ ਕੀਤੀ। ਨਾਇਬ ਸੈਣੀ ਨੇ ਵੀ ਵਿਜੇ ਸ਼ੰਖਨਾਦ ਰੈਲੀ ਵਿੱਚ ਵਰਕਰਾਂ ਨੂੰ ਵਧਾਈ ਦਿੱਤੀ।
ਇਹ ਵੀ ਪੜ੍ਹੋ : ਸਰਕਾਰ ਨੇ ਦੇਸ਼ ਦੇ ਇਸ ਇਲਾਕੇ ਨੂੰ ਦਿੱਤਾ ਵੱਡਾ ਤੋਹਫ਼ਾ, 15 ਰੁਪਏ ਘਟਾਈ ਪੈਟਰੋਲ-ਡੀਜ਼ਲ ਦੀ ਕੀਮਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਂਸਰ ਦੀ ਨਕਲੀ ਦਵਾਈ ਬਣਾਉਣ ਵਾਲਿਆਂ ਵਿਰੁੱਧ ED ਵਲੋਂ ਕਾਰਵਾਈ
NEXT STORY