ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ ਦੇ ਬੁਲਾਰਾ ਡਾ. ਸੰਬਿਤ ਪਾਤਰਾ ਨੂੰ ਭਾਰਤੀ ਸੈਰ-ਸਪਾਟਾ ਵਿਕਾਸ ਨਿਗਮ (ITDC) ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਥੇ ਹੀ, ਗੰਜੀ ਕਮਲਾ ਵੀ ਰਾਓ ਅਗਲੇ ਹੁਕਮ ਤੱਕ ਨਿਗਮ ਦੇ ਪ੍ਰਬੰਧਕ ਨਿਦੇਸ਼ਕ ਬਣਾਏ ਗਏ ਹਨ।
ਡਾ. ਪਾਤਰਾ ਦੀ ਨਿਯੁਕਤੀ ਪਾਰਟ ਟਾਈਮ ਗੈਰ ਕਾਰਜਕਾਰੀ ਨਿਰਦੇਸ਼ਕ ਅਤੇ ਆਈ.ਟੀ.ਡੀ.ਸੀ. ਦੇ ਚੇਅਰਮੈਨ ਵਜੋਂ ਚਾਰਜ ਸੰਭਾਲਣ ਦੀ ਤਾਰੀਖ ਤੋਂ 3 ਸਾਲ ਦੀ ਮਿਆਦ ਲਈ ਕੀਤੀ ਗਈ ਹੈ। ਨਾਲ ਹੀ ਕੇਰਲ ਕੈਡਰ ਦੇ ਆਈ.ਏ.ਐੱਸ. ਜੀ.ਕੇ.ਵੀ. ਰਾਓ ਆਈ.ਟੀ.ਡੀ.ਸੀ. ਦੇ ਐੱਮ.ਡੀ. ਅਹੁਦੇ 'ਤੇ ਅਗਲੇ ਹੁਕਮ ਤੱਕ ਬਣੇ ਰਹਿਣਗੇ।
ONGC ਦੇ ਆਜ਼ਾਦ ਡਾਇਰੈਕਟਰ ਰਹਿ ਚੁੱਕੇ
ਬੀਜੇਪੀ ਦੇ ਬੁਲਾਰਾ ਪਾਤਰਾ ਨੂੰ 2017 ਵਿੱਚ ਤੇਲ ਅਤੇ ਕੁਦਰਤੀ ਗੈਸ ਨਿਗਮ ਲਿਮਟਿਡ ਦੇ ਬੋਰਡ ਵਿੱਚ ਗੈਰ-ਅਧਿਕਾਰਤ ਨਿਪਦੇਸ਼ਕ ਵਜੋਂ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਓਡਿਸ਼ਾ ਦੇ ਪੁਰੀ ਤੋਂ 2019 ਦੀ ਲੋਕਸਭਾ ਚੋਣ ਵੀ ਲੜੀ ਸੀ, ਹਾਲਾਂਕਿ, ਬੀਜੂ ਜਨਤਾ ਦਲ (ਬੀਜਦ) ਦੇ ਉਮੀਦਵਾਰ ਪਿਨਾਕੀ ਮਿਸ਼ਰਾ ਨੇ ਉਨ੍ਹਾਂ ਨੂੰ 11,700 ਮਤਾਂ ਤੋਂ ਹਰਾ ਦਿੱਤਾ ਸੀ।
ITDC ਨੂੰ ਜਾਣੋਂ
ਤੁਹਾਨੂੰ ਦੱਸ ਦੇਈਏ ਕਿ ਭਾਰਤੀ ਸੈਰ-ਸਪਾਟਾ ਵਿਕਾਸ ਨਿਗਮ, ਜੋ ਕਿ ਸੈਰ-ਸਪਾਟਾ ਮੰਤਰਾਲੇ ਦੇ ਅਧੀਨ ਆਉਂਦਾ ਹੈ, ਕੇਂਦਰ ਸਰਕਾਰ ਦੀ ਮਲਕੀਅਤ ਵਾਲੀ ਪ੍ਰਾਹੁਣਚਾਰੀ, ਪ੍ਰਚੂਨ ਅਤੇ ਸਿੱਖਿਆ ਕੰਪਨੀ ਹੈ। ਸਾਲ 1966 ਵਿੱਚ ਅਸਤੀਤਵ ਵਿੱਚ ਆਇਆ ਇੱਕ ਨਿਗਮ ਪੂਰੇ ਭਾਰਤ ਵਿੱਚ ਅਸ਼ੋਕ ਗਰੁੱਪ ਆਫ ਹੋਟਲਸ ਬ੍ਰਾਂਡ ਦੇ ਤਹਿਤ 17 ਤੋਂ ਜ਼ਿਆਦਾ ਜ਼ਾਇਦਾਦਾਂ ਦਾ ਮਾਲਿਕ ਹੈ। ਨਵੇਂ ਹੁਕਮ ਮੁਤਾਬਕ ਆਈ.ਟੀ.ਡੀ.ਸੀ. ਵਿੱਚ ਹੁਣ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਹੋਣਗੇ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਖੇਤੀਬਾੜੀ ਕਾਨੂੰਨ ਵਾਪਸੀ 'ਤੇ ਰਾਸ਼ਟਰਪਤੀ ਨੇ ਲਾਈ ਮੋਹਰ
NEXT STORY